ਨਵੀਂ ਦਿੱਲੀ- ਕੋਰੋਨਾ ਦਾ ਖਤਰਾ ਪੂਰੇ ਦੇਸ਼ 'ਚ ਵਧਦਾ ਜਾ ਰਿਹਾ ਹੈ। ਭਾਰਤ ਹੁਣ ਦੁਨੀਆ 'ਚ ਕੋਵਿਡ-19 ਨਾਲ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਇੱਥੇ ਇਕ ਦਿਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਭ ਤੋਂ ਵੱਧ 24,248 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 6,97,413 ਹੋ ਗਈ ਹੈ। ਉੱਥੇ ਹੀ ਕੋਰੋਨਾ ਨੂੰ ਲੈ ਕੇ ਹਾਲ ਹੀ 'ਚ ਕੀਤੇ ਗਏ ਇਕ ਅਧਿਐਨ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਇਕ ਅਧਿਐਨ 'ਚ ਪਤਾ ਲੱਗਾ ਹੈ ਕਿ ਇਹ ਵਾਇਰਸ ਏਸਿਮਪਟੋਮੈਟਿਕ ਮਰੀਜ਼ਾਂ ਦੇ ਸਰੀਰ 'ਚ ਸਾਈਲੈਂਟ ਕਿਲਰ ਦੀ ਤਰ੍ਹਾਂ ਖਤਰਨਾਕ ਢੰਗ ਨਾਲ ਹਮਲਾ ਕਰ ਰਿਹਾ ਹੈ। ਅਜਿਹੇ ਮਰੀਜ਼ਾਂ ਦੇ ਫੇਫੜੇ ਕਮਜ਼ੋਰ ਹੋ ਰਹੇ ਹਨ ਅਤੇ ਉਨ੍ਹਾਂ 'ਚ ਨਿਮੋਨੀਆ ਦਾ ਖਤਰਾ ਵਧਦਾ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਏਸਿਮਪਟੋਮੈਟਿਕ ਮਰੀਜ਼ਾਂ ਦੇ ਕਲੀਨਿਕਲ ਪੈਟਰਨ ਤੋਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਮਰੀਜ਼ਾਂ ਦੇ ਫੇਫੜਿਆਂ ਨੂੰ ਨੁਕਸਾਨ ਹੋਇਆ ਤਾਂ ਇਨ੍ਹਾਂ 'ਚ ਖਾਂਸੀ, ਸਾਹ ਲੈਣ 'ਚ ਪਰੇਸ਼ਾਨੀ ਵਰਗੇ ਲੱਛਣ ਨਹੀਂ ਦਿੱਸੇ। ਅਜਿਹੇ ਮਰੀਜ਼ਾਂ ਦੀ ਅਚਾਨਕ ਮੌਤ ਹੋਣ ਦਾ ਖਤਰਾ ਵੀ ਵੱਧ ਹੈ।
ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 24 ਘੰਟੇ 'ਚ ਕੋਰੋਨਾ ਵਾਇਰਸ ਦੇ 24,248 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 425 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 19,693 ਹੋ ਗਈ ਹੈ। ਦੇਸ਼ 'ਚ ਲਗਾਤਾਰ ਚੌਥੇ ਦਿਨ ਇਫੈਕਸ਼ਨ ਦੇ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਹਤ ਦੀ ਗੱਲ ਇਹ ਹੈ ਕਿ ਇਸ ਮਹਾਮਾਰੀ ਨਾਲ ਹੁਣ ਤੱਕ 4,24,433 ਲੋਕ ਠੀਕ ਹੋ ਚੁਕੇ ਹਨ।
ਕੋਰੋਨਾ ਨੂੰ ਹਰਾਉਣ 'ਚ ਮੋਦੀ ਸਰਕਾਰ ਫੇਲ੍ਹ, ਰਾਹੁਲ ਨੇ ਟਵਿੱਟਰ 'ਤੇ ਵੀਡੀਓ ਪੋਸਟ ਕਰ ਲਾਏ ਰਗੜੇ
NEXT STORY