ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਸ਼ਨੀਵਾਰ ਨੂੰ 13 ਲੱਖ ਦੇ ਪਾਰ ਹੋ ਗਈ। ਸਿਰਫ਼ 2 ਦਿਨ ਪਹਿਲਾਂ ਇਨਫੈਕਸ਼ਨ ਦੇ ਮਾਮਲੇ 12 ਲੱਖ ਦੇ ਪਾਰ ਹੋਏ ਸਨ। ਇਸ ਇਨਫੈਕਸ਼ਨ ਰੋਗ ਨਾਲ ਦੇਸ਼ 'ਚ ਹੁਣ ਤੱਕ 8,49,431 ਲੋਕ ਸਿਹਤਮੰਦ ਹੋ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਦੇ 48,916 ਨਵੇਂ ਮਾਮਲੇ ਆਉਣ ਨਾਲ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 13,36,861 'ਤੇ ਪਹੁੰਚ ਗਈ, ਜਦੋਂ ਕਿ 757 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 31,358 ਹੋ ਗਈ।
ਦੇਸ਼ 'ਚ ਹੁਣ ਵੀ 4,56,071 ਪੀੜਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਕਰੀਬ 63.54 ਫੀਸਦੀ ਲੋਕ ਇਸ ਬੀਮਾਰੀ ਨਾਲ ਠੀਕ ਹੋ ਚੁਕੇ ਹਨ। ਪੀੜਤਾਂ ਦੀ ਕੁੱਲ ਗਿਣਤੀ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਕੋਵਿਡ-19 ਦੇ ਇਕ ਦਿਨ 'ਚ 45 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ 'ਚ ਜਿਨ੍ਹਾਂ 757 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ 278 ਦੀ ਮਹਾਰਾਸ਼ਟਰ, 108 ਦੀ ਕਰਨਾਟਕ, 88 ਦੀ ਤਾਮਿਲਨਾਡੂ, 59 ਦੀ ਉੱਤਰ ਪ੍ਰਦੇਸ਼, 49 ਦੀ ਆਂਧਰਾ ਪ੍ਰਦੇਸ਼, 35 ਦੀ ਪੱਛਮੀ ਬੰਗਾਲ, 32 ਦੀ ਦਿੱਲੀ, 26 ਦੀ ਗੁਜਰਾਤ, 14 ਦੀ ਜੰਮੂ-ਕਸ਼ਮੀਰ, 11 ਦੀ ਮੱਧ ਪ੍ਰਦੇਸ਼ ਅਤੇ 8-8 ਲੋਕਾਂ ਦੀ ਮੌਤ ਰਾਜਸਥਾਨ ਅਤੇ ਤੇਲੰਗਾਨਾ 'ਚ ਮੌਤ ਹੋਈ। ਆਸਾਮ, ਛੱਤੀਸਗੜ੍ਹ ਅਤੇ ਓਡੀਸ਼ਾ 'ਚ 6-6, ਪੰਜਾਬ 'ਚ 5, ਕੇਰਲ ਅਤੇ ਹਰਿਆਣਾ 'ਚ 4-4, ਬਿਹਾਰ ਅਤੇ ਝਾਰਖੰਡ 'ਚ 3-3 ਅਤੇ ਪੁਡੂਚੇਰੀ, ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਇਕ-ਇਕ ਮਰੀਜ਼ ਨੇ ਜਾਨ ਗਵਾਈ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ
NEXT STORY