ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਦੋ ਦਿਨੀਂ ਦੌਰੇ 'ਤੇ ਪੱਛਮੀ ਬੰਗਾਲ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਭਾਰਤ ਦੀ ਸਭਿਆਚਾਰਕ ਯੋਗਤਾ ਨੂੰ ਦੁਨੀਆ ਦੇ ਸਾਹਮਣੇ ਨਵੇਂ ਰੰਗ-ਰੂਪ 'ਚ ਰਖਿਆ ਜਾਵੇ ਤਾਂ ਕਿ ਭਾਰਤ ਦੁਨਿਆ 'ਚ ਹੈਰਿਟੇਜ ਟੁਰਿਜ਼ਮ ਦਾ ਵੱਡਾ ਸੈਂਟਰ ਬਣ ਕੇ ਉਭਰੇ। ਇਸ ਦੌਰਾਨ ਪੀ.ਐੱਮ. ਮੋਦੀ ਨੇ ਓਲਡ ਕਰੇਂਸੀ ਭਵਨ 'ਚ ਦਰਸ਼ਨੀ ਤੇ ਆਰਟ ਗੈਲਰੀਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਵੀ ਸਾਲਾਂ ਤੋਂ ਰਹੀ ਸੀ, ਜੋ ਹੁਣ ਪੂਰੀ ਹੋ ਚੁੱਕੀ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਹੈਰੀਟੇਜ ਟੂਰਿਜ਼ਮ ਦਾ ਪੱਛਮੀ ਬੰਗਾਲ ਸਮੇਤ ਪੂਰੇ ਦੇਸ਼ ਦੇ ਸੈਰ ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ 'ਚ ਬਹੁਤ ਵੱਡਾ ਯੋਗਦਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਇੱਛਾ ਰਹੀ ਹੈ ਕਿ ਆਪਣੇ ਸਭਿਆਚਾਰਕ ਪ੍ਰਤੀਕਾਂ ਦੀ ਸੁਰੱਖਿਆ ਤੇ ਆਧੁਨਿਕਰਨ ਹੋਵੇ। ਇਸੇ ਭਾਵਨਾ ਨਾਲ ਜੁੜਦੇ ਹੋਏ ਕੇਂਦਰ ਸਰਕਾਰ ਦੇਸ਼ ਦੀ ਇਤਿਹਾਸਕ ਇਮਾਰਤਾਂ ਨੂੰ ਨਵੀਨੀਕਰਨ ਕਰ ਰਹੀ ਹੈ। ਇਸ ਦੀ ਸ਼ੁਰੂਆਤ ਕੋਲਕਾਤਾ, ਦਿੱਲੀ, ਮੁੰਬਈ, ਅਹਿਮਦਾਬਾਦ, ਵਾਰਾਨਸੀ ਦੀ ਵਿਰਾਸਤ ਨਾਲ ਕੀਤੀ ਜਾ ਰਹੀ ਹੈ।
PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਧਰਨੇ 'ਤੇ ਬੈਠੀ ਮਮਤਾ ਬੈਨਰਜੀ
NEXT STORY