ਨਵੀਂ ਦਿੱਲੀ— ਦੇਸ਼ ’ਚ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕਰੀਬ 20 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਮੰਗਲਵਾਰ ਦੀ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 28,41,151 ਸੈਸ਼ਨ ’ਚ 19 ਕਰੋੜ 85 ਲੱਖ 38 ਹਜ਼ਾਰ 999 ਵੈਕਸੀਨ ਦੀਆਂ ਖ਼ੁਰਾਕਾਂ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ ਹਨ। ਇਨ੍ਹਾਂ ’ਚੋਂ 97 ਲੱਖ 79 ਹਜ਼ਾਰ 304 ਸਿਹਤ ਕਾਮਿਆਂ ਨੂੰ ਪਹਿਲੀ ਖ਼ੁਰਾਕ ਅਤੇ 67 ਲੱਖ 18 ਹਜ਼ਾਰ 723 ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਉੱਥੇ ਹੀ 1 ਕਰੋੜ 50 ਲੱਖ 79 ਹਜ਼ਾਰ 964 ਫਰੰਟ ਲਾਈਨ ਵਰਕਰਾਂ ਨੂੰ ਟੀਕੇ ਦੀ ਪਹਿਲੀ ਅਤੇ 83 ਲੱਖ 55 ਹਜ਼ਾਰ 982 ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਕੋਵਿਡ-19: ਭਾਰਤ ’ਚ 41 ਦਿਨਾਂ ’ਚ ਸਭ ਤੋਂ ਘੱਟ 1.96 ਲੱਖ ਨਵੇਂ ਮਾਮਲੇ
ਅੰਕੜਿਆਂ ਮੁਤਾਬਕ 18 ਤੋਂ 44 ਉਮਰ ਵਰਗ ਦੇ 1 ਕਰੋੜ 19 ਲੱਖ 11 ਹਜ਼ਾਰ 759 ਲਾਭਪਾਤਰੀਆਂ ਨੂੰ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਉੱਥੇ ਹੀ 40 ਤੋਂ 60 ਉਮਰ ਵਰਗ ਦੇ 6 ਕਰੋੜ 15 ਲੱਖ 48 ਹਜ਼ਾਰ 484 ਲੋਕਾਂ ਨੂੰ ਪਹਿਲੀ ਅਤੇ 99 ਲੱਖ 15 ਹਜ਼ਾਰ 278 ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਇਸ ਤਰ੍ਹਾਂ ਹੀ 60 ਸਾਲ ਤੋਂ ਵਧੇਰੇ ਉਮਰ ਵਰਗ ਦੇ 5 ਕਰੋੜ 69 ਲੱਖ 15 ਹਜ਼ਾਰ 863 ਲਾਭਪਾਤਰੀਆਂ ਨੂੰ ਪਹਿਲੀ ਅਤੇ 1 ਕਰੋੜ 83 ਲੱਖ 13 ਹਜ਼ਾਰ 642 ਲੋਕਾਂ ਨੂੰ ਦੂਜੀ ਖ਼ੁਰਾਕ ਦਿੱਤੀ ਗਈ ਹੈ। ਦੱਸ ਦੇਈਏ ਕਿ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਹੋਈ। ਇਸ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 24,30,236 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ।
ਇਹ ਵੀ ਪੜ੍ਹੋ: ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ
ਹਾਈ ਕੋਰਟ ਨੇ ਜਨਾਨੀ ਨੂੰ 23 ਹਫ਼ਤਿਆਂ ਦੇ ਜੁੜਵਾ ਭਰੂਣ ਖ਼ਤਮ ਕਰਨ ਦੀ ਮਨਜ਼ੂਰੀ ਦਿੱਤੀ
NEXT STORY