ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ 41 ਦਿਨਾਂ ਬਾਅਦ 24 ਘੰਟਿਆਂ ਵਿਚ ਕੋਵਿਡ-19 ਦੇ ਦੋ ਲੱਖ ਤੋਂ ਘੱਟ 1,96,427 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 2,69,48,874 ਹੋ ਗਈ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਇਕ ਦਿਨ ਵਿਚ ਵਾਇਰਸ ਦੇ 1,84,372 ਨਵੇਂ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ 3,511 ਹੋਰ ਲੋਕਾਂ ਦੀ ਵਾਇਰਸ ਨਾਲ ਮੌਤ ਤੋਂ ਬਾਅਦ ਗਿਣਤੀ ਵਧ ਕੇ 3,07,231 ਹੋ ਗਈ ਹੈ। ਦੇਸ਼ ਵਿਚ 21 ਦਿਨਾਂ ਬਾਅਦ ਮੌਤ ਦੇ ਇੰਨੇ ਘੱਟ ਮਾਮਲੇ ਆਏ ਹਨ।
ਅੰਕੜਿਆਂ ਮੁਤਾਬਕ ਦੇਸ਼ ਵਿਚ ਅਜੇ ਵੀ 25,86,782 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਕੁੱਲ ਮਾਮਲਿਆਂ ਦਾ 9.60 ਫ਼ੀਸਦੀ ਹੈ। ਦੇਸ਼ ਵਿਚ ਕੁੱਲ 2,40,54,861 ਲੋਕ ਹੁਣ ਤੱਕ ਵਾਇਰਸ ਮੁਕਤ ਹੋ ਚੁੱਕੇ ਹਨ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 89.26 ਫ਼ੀਸਦੀ ਹੈ। ਕੋਵਿਡ-19 ਨਾਲ ਮੌਤ ਦਰ 1.14 ਫੀਸਦੀ ਫ਼ੀਸਦੀ ਹੈ। ਦੇਸ਼ ਵਿਚ ਹੁਣ ਤੱਕ 19,85,38,999 ਕੋਰੋਨਾ ਟੀਕੇ ਲੋਕਾਂ ਨੂੰ ਲੱਗ ਚੁੱਕੇ ਹਨ। ਇਸ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 24,30,236 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਕੋਰੋਨਾ ਟੀਕਾਕਰਨ ਦੇਸ਼ ’ਚ 16 ਜਨਵਰੀ 2021 ਨੂੰ ਸ਼ੁਰੂ ਕੀਤਾ ਗਿਆ ਸੀ।
ਭਾਰਤੀ ਆਯੁਵਿਗਿਆਨ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ’ਚ 24 ਮਈ ਤੱਕ ਕੁੱਲ 33,25,94,176 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 20,58,112 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ।
‘ਜੁਲਾਈ ਤੋਂ ਦਸੰਬਰ ਤੱਕ 216 ਕਰੋੜ ਟੀਕੇ ਭਾਵੇਂ ਨਾ ਬਣ ਸਕਣ ਪਰ ਵੱਡੀ ਗਿਣਤੀ ’ਚ ਮਿਲਣਗੇ’
NEXT STORY