ਨਵੀਂ ਦਿੱਲੀ- ਬਾਲ ਅਧਿਕਾਰਾਂ ਨਾਲ ਸਬੰਧਤ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਦੇ ਇਕ ਸਮੂਹ ਦੇ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਅਗਰਬੱਤੀ ਨਿਰਮਾਣ ਉਦਯੋਗ 'ਚ ਬਾਲ ਮਜ਼ਦੂਰੀ ਦੇ ਮਾਮਲਿਆਂ 'ਚ ਕਾਫ਼ੀ ਗਿਰਾਵਟ ਆਈ ਹੈ। ਬਿਹਾਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਕੀਤੇ ਗਏ ਇਸ ਅਧਿਐਨ 'ਚ ਅਗਰਬੱਤੀ ਨਿਰਮਾਣ ਉਦਯੋਗ ਤੋਂ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ 'ਚ ਹੋਈ ਤਰੱਕੀ ਨੂੰ ਉਜਾਗਰ ਕੀਤਾ ਗਿਆ ਹੈ ਪਰ ਘਰੇਲੂ ਪੱਧਰ 'ਤੇ ਅਨਿਯੰਤ੍ਰਿਤ ਸਥਿਤੀਆਂ 'ਚ ਉਤਪਾਦਨ ਦੇ ਕੰਮ ਲੱਗੇ ਬੱਚਿਆਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। 'ਜਸਟ ਰਾਈਟਸ ਫਾਰ ਚਿਲਡਰਨ ਅਲਾਇੰਸ' ਵਲੋਂ ਕਈ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ 'ਚ ਹਿੱਸਾ ਲੈਣ ਵਾਲੇ 82 ਫੀਸਦੀ ਲੋਕਾਂ ਨੇ ਆਪਣੇ ਖੇਤਰਾਂ 'ਚ ਬਾਲ ਮਜ਼ਦੂਰੀ ਦਾ ਕੋਈ ਮਾਮਲਾ ਨਹੀਂ ਦੇਖਿਆ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਅਧਿਐਨ ਅਨੁਸਾਰ, ਸਿਰਫ਼ 8 ਫੀਸਦੀ ਲੋਕਾਂ ਨੇ ਬੱਚਿਆਂ ਨੂੰ ਅਗਰਬੱਤੀ ਬਣਾਉਣ ਦੇ ਕੰਮ 'ਚ ਲੱਗੇ ਦੇਖਿਆ। ਰਿਪੋਰਟ 'ਚ ਕਿਹਾ ਗਿਆ ਹੈ,''ਅਗਰਬੱਤੀ ਉਦਯੋਗ ਨੇ ਬਾਲ ਮਜ਼ਦੂਰ ਨੂੰ ਖ਼ਤਮ ਕਰਨ ਵੱਲ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿਸ ਦਾ ਸਿਹਰਾ ਵਧਦੀ ਜਾਗਰੂਕਤਾ, ਨੀਤੀਗਤ ਦਖ਼ਲਅੰਦਾਜੀ ਅਤੇ ਸਖ਼ਤ ਨਿਯਮਾਂ ਨੂੰ ਜਾਂਦਾ ਹੈ ਪਰ ਸਾਨੂੰ ਚੌਕਸ ਰਹਿਣਾ ਹੋਵੇਗਾ, ਕਿਉਂਕਿ ਖਾ਼ਸ ਕਰ ਕੇ ਘਰੇਲੂ ਪੱਧਰ 'ਚ ਉਤਪਾਦਨ ਵਰਗੇ ਕੁਝ ਖੇਤਰਾਂ 'ਚ ਬਾਲ ਮਜ਼ਦੂਰ ਅਜੇ ਵੀ ਮੌਜੂਦ ਹਨ।'' ਇਸ ਅਧਿਐਨ 'ਚ ਤਿੰਨ ਰਾਜਾਂ 'ਚ ਵੱਖ-ਵੱਖ ਭਾਈਚਾਰਿਆਂ ਦੇ ਕੁੱਲ 153 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਨਤੀਜਿਆਂ ਅਨੁਸਾਰ, 77 ਫੀਸਦੀ ਬਾਲ ਮਜ਼ਦੂਰ ਰਸਮੀ ਵਰਕਸ਼ਾਪਾਂ ਦੀ ਬਜਾਏ ਘਰਾਂ 'ਚ ਕੀਤੇ ਜਾਣ ਵਾਲੇ ਉਤਪਾਦਨ ਦੇ ਕੰਮਾਂ 'ਚ ਕੰਮ ਕਰਦੇ ਹਨ, ਜਿਸ ਨਾਲ ਨਿਯਮ ਅਤੇ ਨਿਗਰਾਨੀ ਵਧੇਰੇ ਚੁਣੌਤੀਪੂਰਨ ਹੋ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
33 ਅਧਿਆਪਕ ਕੀਤੇ ਗਏ ਬਰਖ਼ਾਸਤ, ਜਾਣੋ ਕੀ ਰਹੀ ਵਜ੍ਹਾ
NEXT STORY