Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 25, 2026

    4:23:49 PM

  • india s fastest runner makes first phone call home after 10 9 sprint

    'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ...

  • major incident in jalandhar

    ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ...

  • pakistani soldiers killed in quetta

    82 ਪਾਕਿਸਤਾਨੀ ਫੌਜੀ ਹਲਾਕ, 121 ਤੋਂ ਵੱਧ ਜ਼ਖਮੀ!...

  • kapil sharma s house in amritsar

    ਅੰਮ੍ਰਿਤਸਰ 'ਚ ਕਪਿਲ ਸ਼ਰਮਾ ਦੇ ਘਰ 'ਤੇ ਫਾਈਰਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦੇ ਕੱਪੜਾ ਉਦਯੋਗ ਦੀ ਹੋਰ ਸਫਲਤਾ ਦੇ ਤਾਣੇ-ਬਾਣੇ ਬੁਣਨਾ

BLOG News Punjabi(ਬਲਾਗ)

ਭਾਰਤ ਦੇ ਕੱਪੜਾ ਉਦਯੋਗ ਦੀ ਹੋਰ ਸਫਲਤਾ ਦੇ ਤਾਣੇ-ਬਾਣੇ ਬੁਣਨਾ

  • Edited By Harpreet Singh,
  • Updated: 25 Feb, 2026 05:16 PM
Blog
indian textile industry
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦਾ ਘਰੇਲੂ ਕੱਪੜਾ ਅਤੇ ਪਹਿਰਾਵਾ ਬਾਜ਼ਾਰ ਲੱਗਭਗ 180 ਅਰਬ ਡਾਲਰ ਦਾ ਹੈ ਅਤੇ 10 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਭਾਰਤ ਗਲੋਬਲ ਪੱਧਰ ’ਤੇ ਕਪਾਹ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। (50 ਲੱਖ ਮੀਟ੍ਰਿਕ ਟਨ) ਅਤੇ ਦੁਨੀਆ ’ਚ ਦੂਜੀ ਸਭ ਤੋਂ ਵੱਡੀ ਕਤਾਈ ਸਮਰੱਥਾ (60 ਮਿਲੀਅਨ ਤੋਂ ਵੱਧ ਸਪਿੰਡਲ) ਰੱਖਦਾ ਹੈ। ਫਿਰ ਵੀ, ਇਹ ਦਲੀਲ ਦਿੱਤੀ ਜਾ ਸਕਦਾ ਹੈ ਕਿ ਭਾਰਤ ਨੇ ਇਸ ਮੌਕੇ ਦਾ ਪੂਰੀ ਤਰ੍ਹਾਂ ਲਾਭ ਨਹੀਂ ਉਠਾਇਆ ਹੈ।

4.5 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਸਾਲਾਨਾ ਲੱਗਭਗ 22 ਅਰਬ ਰੁਪਏ ਦੇ ਕੱਪੜਿਆਂ ਦਾ ਉਤਪਾਦਨ ਕਰਨ ਦੇ ਬਾਵਜੂਦ, ਬਰਾਮਦ ਲੱਗਭਗ ਇਕ ਦਹਾਕੇ ਤੋਂ 37 ਅਰਬ ਡਾਲਰ ਦੇ ਆਸ-ਪਾਸ ਸਥਿਰ ਬਣੀ ਹੋਈ ਹੈ, ਜਦਕਿ ਮੁਕਾਬਲੇਬਾਜ਼ ਸੋਰਸਿੰਗ ਹੱਬ ਲਗਾਤਾਰ ਬਾਜ਼ਾਰ ਹਿੱਸੇਦਾਰੀ ਵਧਾ ਰਹੇ ਹਨ। ਲੁਧਿਆਣਾ ਜਾਂ ਤਿਰੂਪੁਰ ਕਲੱਸਟਰ ਬਾਰੇ ਓਨੀ ਚਰਚਾ ਕਿਉਂ ਨਹੀਂ ਹੁੰਦੀ ਜਿੰਨੀ ਹੋਰ ਸ਼੍ਰੇਣੀਆਂ ’ਚ ਇਸੇ ਤਰ੍ਹਾਂ ਦੇ ਕਲੱਸਟਰਾਂ ਦੇ ਬਾਰੇ ’ਚ ਹੁੰਦੀ ਹੈ, ਜਿੱਥੇ ਭਾਰਤ ਕੁਝ ਫੈਸਲਾਕੁੰਨ ਕਦਮ ਉਠਾ ਰਿਹਾ ਹੈ?

ਭਾਰਤ ਨੂੰ ਇਕ ਸਹਾਇਕ ਨਿਰਮਾਣ ਕੇਂਦਰ ਦੀ ਬਜਾਏ ਇਕ ਅਸਲ ਬਦਲਵੇਂ ਵੀ-ਨਿਰਮਾਣ ਕੇਂਦਰ ਵਜੋਂ ਉਭਰਨ ਲਈ, ਉਦਯੋਗ ਨੂੰ ਤੇਜ਼ੀ ਨਾਲ ਹਿੰਮਤੀ ਫੈਸਲੇ ਲੈਣ ਅਤੇ ਤਬਦੀਲ ਕਰਨ ਦੀ ਲੋੜ ਹੈ। ਟੈਰਿਫ, ਗਲੋਬਲ ਸਪਲਾਈ ਚੇਨ ਦੇ ਮੁੜ-ਗਠਨ ਅਤੇ ਮੁੜ-ਰਚਨਾ ਨਾਲ ਉਦਯੋਗ ਲਈ ਇਕ ਵਿਲੱਖਣ ਮੌਕਾ ਮਿਲਦਾ ਹੈ, ਜੋ ਸਾਡੇ ਵਿਚਾਰ ’ਚ ਇਕ ਮਹੱਤਵਪੂਰਨ ਮੋੜ ’ਤੇ ਹੈ।

ਭਾਰਤ ਮੁੱਖ ਤੌਰ ’ਤੇ ਅੱਪਸਟ੍ਰੀਮ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਦਾ ਹੈ, ਜਿਸ ’ਚ ਪੂੰਜੀ ’ਤੇ ਪ੍ਰਤੀਫਲ ਕਾਫ਼ੀ ਘੱਟ ਹੈ। ਇਸਦਾ ਕਾਰਨ ਬਿਖਰੀਆਂ ਹੋਈਆਂ ਕੰਪਨੀਆਂ ਹਨ, ਜਿਨ੍ਹਾਂ ’ਚ ਲੱਗਭਗ 10 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਮਾਲੀਆ 500 ਮਿਲੀਅਨ ਡਾਲਰ ਤੋਂ ਵੱਧ ਹੈ। ਸਰਕਾਰ ਨੇ ਨੀਤੀ ਅਤੇ ਸੁਧਾਰਾਂ ਰਾਹੀਂ ਇਸ ਖੇਤਰ ਨੂੰ ਸਰਗਰਮੀ ਨਾਲ ਸਮਰਥਨ ਦਿੱਤਾ ਹੈ। ਤਾਂ ਸਵਾਲ ਇਹ ਹੈ ਕਿ ਕੰਪਨੀਆਂ ਨੂੰ ਕੀ ਕਰਨਾ ਚਾਹੀਦਾ ਹੈ?

ਸਭ ਤੋਂ ਪਹਿਲਾਂ, ਬੁਨਿਆਦੀ ਗੱਲਾਂ ’ਤੇ ਚਰਚਾ ਕਰਦੇ ਹਾਂ - ਉਤਪਾਦਨ ਵਧਾਉਣਾ, ਏਕੀਕਰਨ ਕਰਨਾ ਅਤੇ ਆਧੁਨਿਕੀਕਰਨ ਕਰਨਾ ਤਾਂ ਜੋ ਕੱਪੜਾ ਮੁੱਲ ਲੜੀ ’ਚ ਵੱਡਾ ਹਿੱਸਾ ਹਾਸਲ ਕੀਤਾ ਜਾ ਸਕੇ। ਕਤਾਈ ਦੇ ਖੇਤਰ ’ਚ ਭਾਰਤ ਨੇ ਪ੍ਰਭਾਵਸ਼ਾਲੀ ਸਮਰੱਥਾ ਵਿਕਸਿਤ ਕੀਤੀ ਹੈ, ਜੋ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਹਾਲਾਂਕਿ, ਬੁਣਾਈ, ਪ੍ਰੋਸੈਸਿੰਗ ਅਤੇ ਵਸਤਰ ਨਿਰਮਾਣ ’ਚ ਇਹ ਸਫਲਤਾ ਦੁਹਰਾਈ ਨਹੀਂ ਜਾ ਸਕੀ ਹੈ, ਜਿੱਥੇ ਉਤਪਾਦਕਤਾ ਅਤੇ ਏਕੀਕਰਨ ਸਭ ਤੋਂ ਜ਼ਿਆਦਾ ਮਾਅਨੇ ਰੱਖਦੇ ਹਨ। ਕਤਾਈ ਦੇ ਉਲਟ, 85 ਫੀਸਦੀ ਕੱਪੜਾ ਛੋਟੇ ਉਤਪਾਦਕਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ਜੋ ਅਸਮਰੱਥ ਹੈ ਅਤੇ ਉਨ੍ਹਾਂ ਕੋਲ ਉਤਪਾਦਨ ਸਮਰੱਥਾ ਦੀ ਕਮੀ ਹੈ।

ਇਸਦੇ ਨਤੀਜੇ ਵਜੋਂ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਉਤਪਾਦਕਤਾ ਘੱਟ ਹੈ (ਚੀਨ ਅਤੇ ਬੰਗਲਾਦੇਸ਼ ਤੋਂ 30 ਫੀਸਦੀ ਤੋਂ ਵੱਧ ਦਾ ਫਰਕ)। ਇਸ ਖੇਤਰ ਦੇ ਮੋਹਰੀ ਖਿਡਾਰੀਆਂ ਨੂੰ ਇਕ ਰਣਨੀਤਕ ਖਾਕਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਵਿਸ਼ਵ ਪੱਧਰੀ ਪ੍ਰਤੀਫਲ ਲਈ ਨਿਵੇਸ਼ ਕਰਨ ਦਾ ਭਰੋਸਾ ਦੇਵੇ।

ਦੂਜਾ, ਡੇਟਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਨਾਲ ਉਤਪਾਦਕਤਾ ਵਧਾਓ। ਭਾਵੇਂ ਹੀ ਭਾਰਤ ਵੱਡੇ ਪੱਧਰ ’ਤੇ ਸੰਚਾਲਨ ਸਥਾਪਤ ਕਰ ਰਿਹਾ ਹੈ ਪਰ ਇੱਥੋਂ ਦੇ ਨਿੱਜੀ ਖੇਤਰ ਦੇ ਖਿਡਾਰੀਆਂ ਕੋਲ ਉਤਪਾਦਕਤਾ ਵਧਾਉਣ ਅਤੇ ਗਲੋਬਲ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਲੀਡ ਟਾਈਮ ਨੂੰ 30-50 ਫੀਸਦੀ ਤੱਕ ਘੱਟ ਕਰਨ ਦਾ ਮੌਕਾ ਹੈ। ਇਹ ਘੱਟ ਲਾਗਤ ਵਾਲੀ ਏ. ਆਈ. ਨੂੰ ਤੇਜ਼ੀ ਨਾਲ ਅਪਣਾਉਣ, ਕੁਸ਼ਲਤਾ ਵਧਾਉਣ ’ਚ ਸਹਾਇਕ ਯੋਜਨਾ ਪ੍ਰਣਾਲੀਆਂ ਅਤੇ ਵੀਅਤਨਾਮ ਵਰਗੇ ਖੇਤਰੀ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਤੁਰੰਤ ‘ਟਰਨਅਰਾਊਂਡ ਟਾਈਮ’ ਦੇ ਰਾਹੀਂ ਸੰਭਵ ਹੋ ਸਕਦਾ ਹੈ।

ਸੰਚਾਲਨ ’ਚ ਤਬਦੀਲੀ ਅਤੇ ਢੁੱਕਵੇਂ ਡਿਜੀਟਲ ਯੋਜਨਾ ਦੇ ਹੱਲ ਦੀ ਵਰਤੋਂ ਕਰ ਕੇ ਉਤਪਾਦਕਤਾ ਅਤੇ ਕੁਸ਼ਲਤਾ ਨੂੰ 20-30 ਫੀਸਦੀ ਤੱਕ ਵਧਾਉਣ ਦਾ ਮੌਕਾ ਹੈ। ਇਸਦੇ ਲਈ ਮੁੱਲ ਲੜੀ ’ਚ ਕੁਸ਼ਲਤਾ ਨੂੰ ਲੈ ਕੇ ਨਿਰੰਤਰ ਯਤਨ ਜ਼ਰੂਰੀ ਹਨ। ਲੀਡ ਟਾਈਮ ਨੂੰ ਘੱਟ ਕਰਨਾ ਅਤੇ ਪਹਿਲਾਂ ਹੀ ਅੰਦਾਜ਼ੇ ਲਾਉਣਾ ਅਤੇ ਖਰੀਦਦਾਰ ਦੇ ਵਤੀਰੇ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਕੰਪਨੀਆਂ ਨੂੰ ਪਾਇਲਟ ਪ੍ਰਾਜੈਕਟ ਤੱਕ ਸੀਮਤ ਰਹਿਣ ਦੀ ਬਜਾਏ, ਲੀਡ ਟਾਈਮ ਅਤੇ ਤਬਦੀਲੀ ਨੂੰ ਸਾਰਥਕ ਰੂਪ ’ਚ ਘੱਟ ਕਰਨ ਲਈ ਟੈਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ।

ਤੀਜਾ, ਆਪਣੇ ਫੋਕਸ ਪੋਰਟਫੋਲੀਓ ’ਤੇ ਮੁੜ-ਵਿਚਾਰ ਕਰੋ ਅਤੇ ਤੇਜ਼ੀ ਨਾਲ ਪ੍ਰਗਤੀ ਕਰੋ। ਕੱਪੜਾ ਉਦਯੋਗ ’ਚ ਮੁੱਲ ਸਿਰਜਣ ਦਾ ਸਰੂਪ ਬਦਲ ਰਿਹਾ ਹੈ। ਵਿਕਾਸ ਨੂੰ ਬਨਾਉਟੀ ਰੇਸ਼ਿਆਂ, ਤਕਨੀਕੀ ਕੱਪੜਿਆਂ, ਡਿਜ਼ਾਈਨ-ਆਧਾਰਿਤ ਸੇਵਾਵਾਂ ਅਤੇ ਸਥਿਰਤਾ ਨਾਲ ਜੁੜੇ ਨਿਖੇੜੇ ਤੋਂ ਤਾਕਤ ਮਿਲ ਰਹੀ ਹੈ। ਗਲੋਬਲ ਪੱਧਰ ’ਤੇ, ਬਨਾਉਟੀ ਰੇਸ਼ਿਆਂ ਦਾ ਕੱਚੇ ਮਾਲ ਦੀ ਖਪਤ ’ਚ ਲੱਗਭਗ 70 ਫੀਸਦੀ ਹਿੱਸਾ ਹੈ, ਜਦਕਿ ਭਾਰਤ ਦਾ ਉਤਪਾਦਨ ਲੱਗਭਗ 60 ਫੀਸਦੀ ਕਪਾਹ ’ਤੇ ਕੇਂਦਰਿਤ ਹੈ।

ਜਿੱਥੇ ਭਾਰਤੀ ਕੰਪਨੀਆਂ ਨੇ ਉੱਚ-ਮੁੱਲ ਵਾਲੇ ਵਿਸ਼ੇਸ਼ ਖੇਤਰਾਂ ’ਚ ਕਦਮ ਰੱਖਿਆ ਹੈ, ਉੱਥੇ ਆਰਥਿਕ ਲਾਭ ਪਹਿਲਾਂ ਹੀ ਦਿਖਾਈ ਦੇ ਰਹੇ ਹਨ, ਕਿਉਂਕਿ ਡਾਊਨਸਟ੍ਰੀਮ ਅਤੇ ਵਿਸ਼ੇਸ਼ ਖੇਤਰ ਅੱਪਸਟ੍ਰੀਮ ਵੀ ਨਿਰਮਾਣ ਦੇ ਮੁਕਾਬਲੇ ਕਾਫ਼ੀ ਵੱਧ ਲਾਭ ਮਾਰਜਨ ਪ੍ਰਦਾਨ ਕਰ ਰਹੇ ਹਨ।

ਇਸ ਲਈ, ਭਾਰਤ ਦੇ ਕੱਪੜਾ ਉਦਯੋਗ ਦੇ ਅਗਲੇ ਪੜਾਅ ਨੂੰ ਸਮਰੱਥਾ ਵਾਧੇ ਦੇ ਦਿਖਾਵੇ ਦੀ ਬਜਾਏ ਅਮਲ ਸੰਬੰਧੀ (ਬਦਲਾਂ) ਨਾਲ ਵਧੇਰੇ ਪਰਿਭਾਸ਼ਿਤ ਕੀਤਾ ਜਾਵੇਗਾ। ਕੀ ਸੂਬਿਆਂ ’ਚ ਵੱਡੇ ਪੱਧਰ ’ਤੇ ਪੈਮਾਨਿਆਂ ਦੇ ਅਨੁਸਾਰ ਸਮਰੱਥਾ ਨੂੰ ਭਰੋਸੇਯੋਗ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ, ਜਦਕਿ ਅੱਜ ਸਿਰਫ ਇਕ ਦਰਜਨ ਤੋਂ ਵੀ ਘੱਟ ਕੱਪੜਾ ਕੰਪਨੀਆਂ 5,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਹਾਸਲ ਕਰਦੀਆਂ ਹਨ?

ਭਾਰਤ ਦੇ ਸਾਹਮਣੇ ਮੌਕਾ ਤਾਂ ਹੈ ਪਰ ਇਹ ਹਮੇਸ਼ਾ ਲਈ ਨਹੀਂ ਰਹੇਗਾ। ਗਲੋਬਲ ਖਰੀਦਦਾਰ ਹੁਣ ਤੋਂ ਹੀ ਖਰੀਦਦਾਰੀ ਦੀ ਮਾਤਰਾ ਨਿਰਧਾਰਤ ਕਰ ਰਹੇ ਹਨ ਅਤੇ ਮੁਕਾਬਲੇਬਾਜ਼ ਪ੍ਰਣਾਲੀਆਂ ਤੇਜ਼ੀ ਅਤੇ ਤਾਲਮੇਲ ਨਾਲ ਅੱਗੇ ਵਧ ਰਹੀਆਂ ਹਨ। ਘਰੇਲੂ ਮੰਗ ਉਦਯੋਗ ਦੇ ਵਾਧੇ ਦਾ ਆਧਾਰ ਬਣੀ ਰਹੇਗੀ ਪਰ ਬਰਾਮਦ ਤੋਂ ਬਿਹਤਰ ਲਾਭ ਮਿਲਣ ਦੀ ਸੰਭਾਵਨਾ ਹੈ।

ਭਾਰਤ ਨੂੰ ਇਕ ਸਹਾਇਕ ਵੀ-ਨਿਰਮਾਣ ਕੇਂਦਰ ਦੀ ਬਜਾਏ ਇਕ ਅਸਲ ਬਦਲਵੇਂ ਵੀ-ਨਿਰਮਾਣ ਕੇਂਦਰ ਦੇ ਰੂਪ ’ਚ ਉਭਰਨ ਲਈ ਉਦਯੋਗ ਨੂੰ ਤੇਜ਼ੀ ਨਾਲ ਹਿੰਮਤੀ ਫੈਸਲੇ ਲੈਣ ਅਤੇ ਖੁਦ ਨੂੰ ਬਦਲਣ ਦੀ ਲੋੜ ਹੈ। ਆਉਣ ਵਾਲੇ ਕੁਝ ਸਾਲਾਂ ’ਚ ਪ੍ਰਤਿਭਾ ਨੂੰ ਪੁਰਸਕਾਰ ਨਹੀਂ ਦਿੱਤਾ ਜਾਵੇਗਾ, ਸਗੋਂ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਲਗਾਤਾਰ ਕੰਮ ਕਰਦੇ ਹਨ, ਡੂੰਘਾ ਏਕੀਕਰਨ ਕਰਦੇ ਹਨ ਅਤੇ ਇਕ ਅਜਿਹੀ ਦੁਨੀਆ ’ਚ ਪੂਰਵ-ਅਨੁਮਾਨਿਤ ਨਤੀਜੇ ਦਿੰਦੇ ਹਨ ਜੋ ਬਿਆਨਬਾਜ਼ੀ ਦੀ ਬਜਾਏ ਭਰੋਸੇਯੋਗਤਾ ਨੂੰ ਵੱਧ ਮਹੱਤਵ ਦਿੰਦੀ ਹੈ।

-ਰਾਹੁਲ ਜੈਨ, ਨਮਿਤ ਪੁਰੀ

  • India
  • Textile Industry
  • Industry

ਗਲਬੇ ਨੂੰ ਨਕਾਰਨਾ ਭਾਰਤੀ ਸੰਘ ਦਾ ਸਵੈ-ਧਰਮ ਹੈ

NEXT STORY

Stories You May Like

  • dinanagar police got a big success
    ਦੀਨਾਨਗਰ ਪੁਲਸ ਨੂੰ ਮਿਲੀ ਵੱਡੀ ਸਫਲਤਾ: ਭੈਣ ਦੇ ਸੋਗ 'ਚ ਗਏ ਸਰਪੰਚ ਦੇ ਪਿੱਛੋਂ ਘਰ ਸਾਫ਼ ਕਰਨ ਵਾਲਾ ਚੋਰ ਕਾਬੂ
  • fir case
    ਕੱਪੜਾ ਵਪਾਰੀ ਨਾਲ 23.44 ਲੱਖ ਰੁਪਏ ਦੀ ਠੱਗੀ, 2 ਨਾਮਜ਼ਦ
  • india will now become   global leader   in electrical industry
    IT ਤੇ ਆਟੋ ਸੈਕਟਰ ਤੋਂ ਬਾਅਦ ਹੁਣ ਇਲੈਕਟ੍ਰੀਕਲ ਉਦਯੋਗ 'ਚ ਭਾਰਤ ਬਣੇਗਾ 'ਗਲੋਬਲ ਲੀਡਰ'
  • impact of change in scrap policy  70 percent behind
    ਸਕ੍ਰੈਪ ਨੀਤੀ ’ਚ ਬਦਲਾਅ ਦਾ ਅਸਰ : ਵਾਹਨ ਉਦਯੋਗ 2025-26 ਦੇ ਕਬਾੜ ਟੀਚੇ ਤੋਂ 70 ਫ਼ੀਸਦੀ ਪਿੱਛੇ
  • security forces in pakistan
    ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੰਜ ਅੱਤਵਾਦੀ ਕੀਤੇ ਢੇਰ
  • jute industry in crisis due to shortage of raw materials unemployment
    ਕੱਚੇ ਮਾਲ ਦੀ ਕਮੀ ਕਾਰਨ ਜੂਟ ਉਦਯੋਗ ਸੰਕਟ ਵਿਚ, 75,000 ਮਜ਼ਦੂਰਾਂ ’ਤੇ ਬੇਰੁਜ਼ਗਾਰੀ ਦਾ ਖ਼ਤਰਾ
  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • sachin tendulkar gave a big lesson to young players
    ਸਚਿਨ ਤੇਂਦੁਲਕਰ ਨੇ ਨੌਜਵਾਨ ਖਿਡਾਰੀਆਂ ਨੂੰ ਦਿੱਤੀ ਵੱਡੀ ਸਿੱਖਿਆ, ਦੱਸਿਆ ਕਿਵੇਂ ਮਿਲੇਗੀ ਸਫਲਤਾ
  • india s fastest runner makes first phone call home after 10 9 sprint
    'ਮਾਂ ਦੇਖੀ ਮੇਰੀ ਰੇਸ..?' ਗੁਰਿੰਦਰਵੀਰ ਨੇ ਰਿਕਾਰਡਤੋੜ ਸਪ੍ਰਿੰਟ ਮਗਰੋਂ ਪਹਿਲੀ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਸਿਰ 'ਚ ਕੁੱਕਰ ਮਾਰ ਕੇ ਦੋਸਤ ਦਾ ਕਰ 'ਤਾ ਕਤਲ
  • municipal council city panchayat elections will be tomorrow
    ਭਲਕੇ ਹੋਣਗੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ, ਬਿਨਾਂ ਵੋਟਰ ID ਦੇ ਇਨ੍ਹਾਂ...
  • massive fire in home temple after cylinder explodes in jalandhar
    Blast ਨਾਲ ਕੰਬਿਆ ਜਲੰਧਰ ਦਾ ਇਹ ਇਲਾਕਾ! ਅੱਗ ਲੱਗਣ ਨਾਲ ਮਚੀ ਹਫ਼ੜਾ-ਦਫ਼ੜੀ, 3...
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ...
  • punjab weather changes heat wave thunderstorm yellow alert issue
    ਪੰਜਾਬ 'ਚ ਇਸ ਤਾਰੀਖ਼ ਤੋਂ ਬਦਲੇਗਾ ਮੌਸਮ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
Trending
Ek Nazar
air india express b737 hits runway edge lights

ਮਸਕਟ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸਾਗ੍ਰਸਤ

sonipat man  wife  woman  attack

ਟ੍ਰਿਪਲ ਮਰਡਰ ਨਾਲ ਕੰਬ ਗਿਆ ਸੋਨੀਪਤ! ਪਤੀ-ਪਤਨੀ ਸਣੇ 3 ਲੋਕਾਂ ਦੇ ਮਾਰੀ ਰਾਡ,...

cbi probe ordered in twisha sharma case

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ...

sexual crimes accused fir  cm vijay

'ਜਿਨਸੀ ਅਪਰਾਧਾਂ 'ਤੇ ਤੁਰੰਤ ਹੋਵੇ FIR, ਦੋਸ਼ੀਆਂ ਨੂੰ ਮਿਲੇ ਸਖ਼ਤ ਤੋਂ ਸਖ਼ਤ...

collision of two buses

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ 'ਚ ਸੋਗ ਦੀ ਲਹਿਰ

agra 45 feet high zipline breaks boy falls ground

ਆਗਰਾ 'ਚ 45 ਫੁੱਟ ਦੀ ਉਚਾਈ 'ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ 'ਤੇ ਆ ਡਿੱਗਾ...

bollywood superstar   hide   intimate scenes from family

ਬਾਲੀਵੁੱਡ ਦੇ ਸੁਪਰਸਟਾਰ ਨੇ ਪਰਿਵਾਰ ਤੋਂ ਲੁਕੋਈ ਇੰਟੀਮੈਂਟ ਸੀਨਜ਼ ਦੀ 'ਗੱਲ' !...

mother in law pension daughter in law video viral

ਪੈਨਸ਼ਨ ਦੀ ਖ਼ਾਤਰ 9 ਕਿਲੋਮੀਟਰ ਤੱਕ ਸੱਸ ਨੂੰ ਪਿੱਠ 'ਤੇ ਬੰਨ੍ਹ ਕੇ ਬੈਂਕ ਪਹੁੰਚੀ...

heavy rains expected for next 2 days

ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ...

good news for cbse students

CBSE ਵਿਦਿਆਰਥੀਆਂ ਲਈ Good News ! ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ

russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • opposition and criticism of modi s call is merely political
      ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ
    • unbridled trump surrounded in his own country
      ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ...
    • supreme court bail rules
      ਸੁਪਰੀਮ ਕੋਰਟ ਨੂੰ ਜ਼ਮਾਨਤ ਸਬੰਧੀ ਨਿਯਮ ਤੈਅ ਕਰਨੇ ਚਾਹੀਦੇ ਹਨ
    • high court judge recruitment
      ਜ਼ਿਲਾ ਅਦਾਲਤਾਂ ਅਤੇ ਹਾਈਕੋਰਟਾਂ ’ਚ ਜੱਜਾਂ ਦੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +