ਨਵੀਂ ਦਿੱਲੀ- ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ ਨੇ ਕਿਹਾ ਹੈ ਕਿ ਅਸਲ ਕੰਟਰੋਲ ਰੇਖਾ (LAC) ’ਤੇ ਚੀਨ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾਈ ਫ਼ੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਮੰਗਲਵਾਰ ਨੂੰ ਇੱਥੇ ਹਵਾਈ ਫ਼ੌਜ ਦਿਵਸ ਤੋਂ ਪਹਿਲਾਂ ਆਯੋਜਿਤ ਸਾਲਾਨਾ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਹਵਾਈ ਫ਼ੌਜ ਪੂਰਬੀ ਲੱਦਾਖ ’ਚ ਚੀਨ ਦੀ ਪਲ-ਪਲ ਦੀ ਗਤੀਵਿਧੀ ’ਤੇ ਨਜ਼ਰ ਰੱਖ ਰਹੀ ਹੈ।
ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਹਵਾਈ ਫ਼ੌਜ ਉਕਸਾਉਣ ਦੀ ਕੋਈ ਵੀ ਕਾਰਵਾਈ ਕੀਤੇ ਬਿਨਾਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਇਸ ਲਈ ਪੂਰਬੀ ਲੱਦਾਖ ’ਚ ਜਹਾਜ਼ਾਂ ਦੀ ਤਾਇਨਾਤੀ ਅਤੇ ਹੋਰ ਸਾਧਨਾਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਜਾ ਰਹੀ। ਲੜਾਕੂ ਜਹਾਜ਼ਾਂ ਦੇ ਸਕੁਐਡਰਨ ਦੀ ਘੱਟ ਹੁੰਦੀ ਗਿਣਤੀ ਨਾਲ ਸਬੰਧਤ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਵੱਡੀ ਗਿਣਤੀ ’ਚ ਜਹਾਜ਼ ਹੋਣ ’ਤੇ ਹੀ ਜਿੱਤ ਯਕੀਨੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਤ ਲਈ ਬਿਹਤਰ ਟ੍ਰੇਨਿੰਗ ਅਤੇ ਤਕਨਾਲੋਜੀ ਵੀ ਓਨੀਂ ਹੀ ਜ਼ਰੂਰੀ ਹੈ ਅਤੇ ਹਵਾਈ ਫ਼ੌਜ ਇਸ ਖੇਤਰ ’ਚ ਪੂਰਾ ਧਿਆਨ ਦੇ ਰਹੀ ਹੈ।
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ
NEXT STORY