ਨਵੀਂ ਦਿੱਲੀ- ਦੁਨੀਆ ਦੇ ਕਈ ਦੇਸ਼ਾਂ ’ਚ ਇਸ ਸਮੇਂ ਹਿੰਸਾ ਦਾ ਮਾਹੌਲ ਬਣਿਆ ਹੋਇਆ ਹੈ। ਫਰਾਂਸ ’ਚ ਵੱਡੇ ਪੱਧਰ ’ਤੇ ਅੰਦੋਲਨ ਹੋ ਰਿਹਾ ਹੈ, ਥਾਂ-ਥਾਂ ਸਾੜ-ਫੂਕ ਹੋਈ ਹੈ ਅਤੇ ਦੁਕਾਨਾਂ ’ਚ ਲੁੱਟ-ਖੋਹ ਕੀਤੀ ਗਈ ਹੈ। ਹੁਣ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ਰਾਹੀਂ ਭਾਰਤ ’ਚ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਆਪਣੀ ਪੋਸਟ ’ਚ ਉਨ੍ਹਾਂ ਕਿਹਾ, “ਬੰਗਲਾਦੇਸ਼ ’ਚ ਹੋਈ ਹਿੰਸਕ ਘਟਨਾ ਅਤੇ ਫਰਾਂਸ ’ਚ ਜੋ ਦੰਗੇ, ਸਾੜ-ਫੂਕ ਅਤੇ ਲੁੱਟ-ਖੋਹ ਹੋਈ, ਠੀਕ ਉਹੋ ਜਿਹੀ ਹੀ ਸਾਜ਼ਿਸ਼ ਭਾਰਤ ਲਈ ਵੀ ਰਚੀ ਗਈ ਸੀ। ਭਾਰਤ-ਵਿਰੋਧੀ ਗਿਰੋਹਾਂ ਅਤੇ ਕੁਝ ਸਿਆਸਤਦਾਨਾਂ ਨੇ ਮਿਲ ਕੇ ਨੌਜਵਾਨਾਂ ਨੂੰ ਭੜਕਾਉਣ ਅਤੇ ਸਾਡੀਆਂ ਸੜਕਾਂ ’ਤੇ ਹਿੰਸਾ ਫੈਲਾਉਣ ਦੀ ਯੋਜਨਾ ਬਣਾਈ ਸੀ ਪਰ ਇਸ ਖਤਰਨਾਕ ਸਾਜ਼ਿਸ਼ ਨੂੰ ਰਚਣ ਵਾਲੇ ਭੁੱਲ ਗਏ ਕਿ ਭਾਰਤ ਨਾ ਤਾਂ ਬੰਗਲਾਦੇਸ਼ ਹੈ ਅਤੇ ਨਾ ਹੀ ਫਰਾਂਸ। ਭਾਰਤ ’ਚ ਸੱਤਾ ਤਬਦੀਲੀ ਬਿਲਕੁਲ ਹੋ ਸਕਦੀ ਹੈ, ਪਰ ਸਿਰਫ ਚੋਣਾਂ ਰਾਹੀਂ, ਪ੍ਰਦਰਸ਼ਨਾਂ ਰਾਹੀਂ ਨਹੀਂ।”
ਇਹ ਵੀ ਪੜ੍ਹੋ- 'ਕਿਸੇ ਨੂੰ ਨਹੀਂ ਬਖ਼ਸ਼ਾਂਗੇ..!' ਭੰਨ੍ਹ-ਤੋੜ ਤੇ ਹਿੰਸਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਮੈਕਰੋਂ ਨੇ ਦੇ'ਤੀ Warning
ਇਸ ਪੋਸਟ ਦੇ ਨਾਲ ਉਨ੍ਹਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ’ਚ ਨੇਹਾ ਬੋਰਾ ਦੇ ਬੰਗਲਾਦੇਸ਼ ਦੇ ਨੌਜਵਾਨਾਂ ਨੂੰ ਧੰਨਵਾਦ ਪ੍ਰਗਟਾਉਣ ਵਾਲੇ ਕਲਿੱਪ ਦੇ ਨਾਲ ਪ੍ਰਸ਼ਾਂਤ ਭੂਸ਼ਣ ਦੇ ‘ਰਿਜ਼ੀਮ ਚੇਂਜ’ ਵਾਲੇ ਬਿਆਨ ਅਤੇ ਜੁਲਾਈ-ਅਗਸਤ ਦੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਕਲਿੱਪ ਸ਼ਾਮਲ ਹਨ।
ਇਸ ਤੋਂ ਪਹਿਲਾਂ ਕਿਰੇਨ ਰਿਜਿਜੂ ਨੇ 15 ਅਕਤੂਬਰ ਨੂੰ ਵੀ ਇਕ ਪੋਸਟ ਸ਼ੇਅਰ ਕੀਤੀ ਸੀ। ਇਸ ’ਚ ਉਨ੍ਹਾਂ ਕਿਹਾ ਸੀ, ‘‘ਲੜਾਈ ਦੀ ਰੇਖਾ ਖਿੱਚੀ ਜਾ ਚੁੱਕੀ ਹੈ। ਇਕ ਪਾਸੇ ਦਿਮਾਗੀ ਨਕਸਲੀ ਹਨ ਅਤੇ ਦੂਜੇ ਪਾਸੇ ਦੇਸ਼ਭਗਤ ਭਾਰਤੀ। ਇਕ ਪਾਸੇ ਭਾਰਤ ਦੇ ਸੰਵਿਧਾਨ ’ਚ ਵਿਸ਼ਵਾਸ ਰੱਖਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਅਰਾਜਕਤਾਵਾਦੀ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਹੁਣ ਲੜਾਈ ਭਾਰਤ-ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੇਸ਼ਭਗਤ ਭਾਰਤੀਆਂ ਵਿਚਾਲੇ ਹੈ, ਜੋ ਭਾਰਤ ਦੀ ਰੱਖਿਆ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਚਰਚ 'ਚ ਪ੍ਰੇਅਰ ਕਰਦੇ ਸਮੇਂ ਪਾਦਰੀ 'ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਾਰਾਣਸੀ ਦੀ ਰਾਮਲੀਲਾ ’ਚ ਹਾਥੀ ਹੋਇਆ ਬੇਕਾਬੂ, ਮਹਾਵਤ ਨੂੰ ਪਟਕਾਅ ਕੇ ਹੇਠਾਂ ਸੁੱਟਿਆ
NEXT STORY