ਨਵੀਂ ਦਿੱਲੀ - ਵੈਨੇਜ਼ੂਏਲਾ ਵਿੱਚ ਹਾਲ ਹੀ ਦੌਰਾਨ ਬਣੇ ਅਸਥਿਰ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਵੈਨੇਜ਼ੂਏਲਾ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੋ ਭਾਰਤੀ ਨਾਗਰਿਕ ਕਿਸੇ ਵੀ ਕਾਰਨ ਕਰਕੇ ਇਸ ਸਮੇਂ ਵੈਨੇਜ਼ੂਏਲਾ ਵਿੱਚ ਮੌਜੂਦ ਹਨ, ਉਹ ਪੂਰੀ ਸਾਵਧਾਨੀ ਵਰਤਣ, ਆਪਣੀਆਂ ਗਤੀਵਿਧੀਆਂ ਸੀਮਿਤ ਰੱਖਣ ਅਤੇ ਸੁਰੱਖਿਆ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ।
ਇਸ ਦੇ ਨਾਲ ਹੀ ਕਰਾਕਾਸ ਸਥਿਤ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਭਾਰਤੀ ਨਾਗਰਿਕ ਦੂਤਾਵਾਸ ਦੇ ਈ-ਮੇਲ cons.caracas@mea.gov.in ਜਾਂ ਐਮਰਜੈਂਸੀ ਫ਼ੋਨ ਨੰਬਰ +58-412-9584288 (ਵਟਸਐਪ ਕਾਲ ਲਈ ਵੀ ਉਪਲਬਧ) ’ਤੇ ਸੰਪਰਕ ਕਰ ਸਕਦੇ ਹਨ।
ਭਾਰਤ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ ਅਤੇ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਅੰਕਿਤਾ ਕਤਲ ਮਾਮਲਾ: VIP ਦਾ ਪਰਦਾਫਾਸ਼ ਕਰਨ ਵਾਲੀ ਉਰਮਿਲਾ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ
NEXT STORY