ਸੰਯੁਕਤ ਰਾਸ਼ਟਰ- ਮਾਲਦੀਵ ਨੇ ਕੋਰੋਨਾ ਵਾਇਰਸ ਵਿਚਕਾਰ ਭਾਰਤ ਵਲੋਂ 25 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਾਉਣ 'ਤੇ ਧੰਨਵਾਦ ਕੀਤਾ ਹੈ।
ਭਾਰਤ ਇਸ ਮਹਾਮਾਰੀ ਨਾਲ ਨਜਿੱਠਣ ਲਈ ਮਾਲਦੀਵ ਨੂੰ ਸਭ ਤੋਂ ਵੱਡੀ ਵਿੱਤੀ ਸਹਾਇਤਾ ਦੇਣ ਵਾਲਾ ਦੇਸ਼ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਵਿਚ ਆਮ ਚਰਚਾ ਦੌਰਾਨ ਕਿਹਾ ਇਸ ਮਹਾਮਾਰੀ ਨੇ ਵਿਸ਼ਵ ਸਹਿਯੋਗ ਦੀ ਮਹੱਤਤਾ ਰੇਖਾਂਕਿਤ ਕੀਤੀ ਹੈ। ਅਸੀਂ ਆਪਣੇ ਉਨ੍ਹਾਂ ਸਾਰੇ ਸਾਂਝੀਦਾਰਾਂ ਦਾ ਧੰਨਵਾਦ ਅਦਾ ਕਰਦੇ ਹਾਂ, ਜਿਨ੍ਹਾਂ ਨੇ ਅਜਿਹੇ ਸਮੇਂ 'ਚ ਉਦਾਰਤਾ ਨਾਲ ਵਿੱਤੀ ਮਦਦ, ਸਮੱਗਰੀ ਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ, ਜਦ ਉਹ ਖੁਦ ਵੀ ਚੁਣੌਤੀਪੂਰਣ ਸਮੇਂ ਵਿਚੋਂ ਲੰਘ ਰਹੇ ਸਨ।ਇਸ ਦੀ ਉਦਾਹਰਣ ਭਾਰਤ ਹੈ। ਭਾਰਤ ਨੇ ਹਾਲ ਹੀ ਵਿਚ 25 ਕਰੋੜ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਈ ਹੈ।
ਮਾਲਦੀਵ ਵਿਚ ਸਾਡੇ ਦੋਸਤਾਂ ਤੇ ਦੋ-ਪੱਖੀ ਤੇ ਬਹੁ-ਪੱਖੀ ਸਾਂਝੀਦਾਰਾਂ ਦੇ ਸਹਿਯੋਗ ਦੇ ਬਿਨਾ ਅਸੀਂ ਇਸ ਸੰਕਟ ਦਾ ਸਾਹਮਣਾ ਨਹੀਂ ਕਰ ਸਕਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਉਨ੍ਹਾਂ ਸਾਰੇ ਸਾਂਝੀਦਾਰਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅਜਿਹੇ ਸਮੇਂ ਵਿਚ ਉਦਾਰਤਾ ਨਾਲ ਵਿੱਤੀ ਸਹਾਇਤਾ, ਸਮੱਗਰੀ ਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ।
ਭਾਰਤ ਨੇ ਇਹ ਮਦਦ ਭਾਰਤੀ ਸਟੇਟ ਬੈਂਕ, ਮਾਲੇ ਨੂੰ ਟਰੇਜ਼ਰੀ ਬਾਂਡ ਦੀ ਵਿਕਰੀ ਰਾਹੀਂ ਉਪਲਬਧ ਕਰਾਈ ਗਈ। ਭੁਗਤਾਨ ਨੂੰ ਲੈ ਕੇ ਬਿੱਲ ਦੀ ਮਿਆਦ 10 ਸਾਲ ਹੈ। ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੇ ਮਾਲਦੀਵ ਨੂੰ ਡਾਕਟਰਾਂ ਤੇ ਮਾਹਰਾਂ ਦੀ ਟੀਮ ਵੀ ਭੇਜੀ ਸੀ। ਅਪ੍ਰੈਲ ਵਿਚ 5.5 ਟਨ ਜ਼ਰੂਰੀ ਦਵਾਈਆਂ ਦੀ ਖੇਪ ਦਿੱਤੀ ਸੀ। ਭਾਰਤੀ ਫ਼ੌਜ ਨੇ ਮਈ ਵਿਚ 6.2 ਟਨ ਦਵਾਈਆਂ ਤੇ 580 ਟਨ ਖੁਰਾਕ ਪਦਾਰਥ ਭੇਜੇ ਸਨ।
ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ
NEXT STORY