ਸ਼੍ਰੀਨਗਰ- ਉੱਤਰੀ ਕਸ਼ਮੀਰ ਦੇ ਕੁਪਵਾੜਾ 'ਚ ਆਪਣੇ ਦੌਰੇ ਲਈ ਪਹੁੰਚੇ ਭਾਰਤੀ ਫੌਜ ਮੁਖੀ ਮਨੋਜ ਮੁਕੁੰਦ ਨਰਵਨੇ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੀ ਆਲੋਚਨਾ ਕੀਤੀ ਹੈ। ਕੋਰੋਨਾ ਦੇ ਸੰਕਟ ਕਾਲ 'ਚ ਪਾਕਿਸਤਾਨੀ ਘੁਸਪੈਠ ਦੀਆਂ ਘਟਨਾਵਾਂ 'ਤੇ ਫੌਜ ਮੁਖੀ ਨੇ ਕਿਹਾ ਹੈ ਕਿ ਅਜਿਹੇ ਸਮੇਂ ਜਦੋਂ ਭਾਰਤ ਆਪਣੇ ਦੇਸ਼ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ, ਉਸ ਸਮੇਂ ਪਾਕਿਸਤਾਨ ਆਤੰਕ ਦੀ ਸਾਜਿਸ਼ 'ਚ ਜੁਟਿਆ ਹੈ।
ਭਾਰਤ ਹੋਰ ਦੇਸ਼ਾਂ ਦੇ ਲੋਕਾਂ ਦੀ ਵੀ ਮਦਦ ਕਰ ਰਿਹਾ ਹੈ
ਸ਼ੁੱਕਰਵਾਰ ਨੂੰ ਫੌਜ ਮੁਖੀ ਨੇ ਕੁਪਵਾੜਾ 'ਚ ਕਿਹਾ,''ਦੁਨੀਆ ਭਰ 'ਚ ਕੋਰੋਨਾ ਦੀ ਜੰਗ ਦਰਮਿਆਨ ਭਾਰਤ ਅੱਜ ਸਿਰਫ਼ ਆਪਣੇ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੇ ਲੋਕਾਂ ਦੀ ਵੀ ਮਦਦ ਕਰ ਰਿਹਾ ਹੈ। ਦੁਨੀਆ 'ਚ ਦਵਾਈਆਂ ਦੀ ਕਮੀ ਅਤੇ ਡਾਕਟਰੀ ਸੇਵਾਵਾਂ ਦੇ ਸੰਕਟ ਦਰਮਿਆਨ ਭਾਰਤ ਜਿੱਥੇ ਸਾਰੇ ਦੇਸ਼ਾਂ ਨੂੰ ਕੋਰੋਨਾ ਤੋਂ ਉਭਰਨ ਦੀ ਮਦਦ ਦੇਣ 'ਚ ਜੁਟਿਆ ਹੈ, ਉੱਥੇ ਹੀ ਪਾਕਿਸਾਨ ਹਾਲੇ ਵੀ ਆਤੰਕ ਦੀ ਸਾਜਿਸ਼ ਨਾਲ ਕਸ਼ਮੀਰ ਨੂੰ ਅਸ਼ਾਂਤ ਕਰਨ 'ਚ ਜੁਟਿਆ ਹੋਇਆ ਹੈ।''
5 ਅੱਤਵਾਦੀਆਂ ਨੂੰ ਭਾਰਤੀ ਫੌਜ ਨੇ ਢੇਰ ਕਰ ਦਿੱਤਾ ਸੀ
ਦੱਸਣਯੋਗ ਹੈ ਕਿ ਕੁਪਵਾੜਾ ਜ਼ਿਲੇ ਦੇ ਕਈ ਇਲਾਕਿਆਂ 'ਚ ਪਾਕਿਸਤਾਨ ਵਲੋਂ ਬੀਤੇ ਕੁਝ ਦਿਨਾਂ 'ਚ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁਕੀ ਹੈ। ਦੁਨੀਆ ਭਰ 'ਚ ਕੋਰੋਨਾ ਦੇ ਕਹਿਰ ਦਰਮਿਆਨ ਪਾਕਿਸਤਾਨ ਨੇ ਬੀਤੇ ਦਿਨੀਂ ਕੁਪਵਾੜਾ ਦੇ ਕੇਰਨ 'ਚ ਅੱਤਵਾਦੀਆਂ ਦੇ ਇਕ ਵੱਡੇ ਦਲ ਦੀ ਘੁਸਪੈਠ ਕਰਵਾਈ ਸੀ, ਜਿਸ 'ਚ ਸ਼ਾਮਲ 5 ਅੱਤਵਾਦੀਆਂ ਨੂੰ ਭਾਰਤੀ ਫੌਜ ਨੇ ਢੇਰ ਕਰ ਦਿੱਤਾ ਸੀ।
ਸਰਹੱਦੀ ਇਲਾਕਿਆਂ ਨੂੰ ਅਸ਼ਾਂਤ ਕਰਨ 'ਚ ਜੁਟੀ ਹੋਈ ਹੈ
ਪਾਕਿਸਤਾਨੀ ਫੌਜ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਬੀਤੇ ਕਈ ਦਿਨਾਂ ਤੋਂ ਜੰਮੂ ਅਤੇ ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ 'ਤੇ ਭਾਰੀ ਗੋਲੀਬਾਰੀ ਕਰ ਕੇ ਸਰਹੱਦੀ ਇਲਾਕਿਆਂ ਨੂੰ ਅਸ਼ਾਂਤ ਕਰਨ 'ਚ ਜੁਟੀ ਹੋਈ ਹੈ। ਪਾਕਿਸਤਾਨ ਵਲੋਂ ਉੱਤਰੀ ਕਸ਼ਮੀਰ ਸਮੇਤ ਰਾਜੌਰੀ, ਪੁੰਛ ਅਤੇ ਕਠੁਆ ਦੇ ਕੁਝ ਹਿੱਸਿਆਂ 'ਚ ਹੋਈ ਗੋਲੀਬਾਰੀ ਕਾਰਨ ਕਈ ਸਥਾਨਕ ਨਾਗਰਿਕਾਂ ਦੀ ਜਾਨ ਵੀ ਜਾ ਚੁਕੀ ਹੈ।
PM ਮੋਦੀ ਦੇ ਲਾਕਡਾਊਨ-2 'ਤੇ ਦਿੱਤੇ ਸੰਬੋਧਨ ਨੇ ਬਣਾਇਆ ਰਿਕਾਰਡ, 20 ਕਰੋੜ ਲੋਕਾਂ ਨੇ ਦੇਖਿਆ
NEXT STORY