ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਈਬ੍ਰਿਡ ਖਤਰਿਆਂ ਨਾਲ ਨਜਿੱਠਣ ਲਈ ਸਿਵਲ ਪ੍ਰਸ਼ਾਸਨ ਅਤੇ ਹਥਿਆਰਬੰਦ ਫੋਰਸਾਂ ਵਿਚਾਲੇ ਤਾਲਮੇਲ ਨੂੰ ਬੇਹੱਦ ਜ਼ਰੂਰੀ ਕਰਾਰ ਦਿੱਤਾ ਹੈ। ਇਸ ਤੋਂ ਬਿਨਾਂ ਰਾਸ਼ਟਰ ਵਲੋਂ ਖਤਰਿਆਂ ਅਤੇ ਚੁਣੌਤੀਆਂ ਦਾ ਜਵਾਬ ਦੇਣਾ ਮੁਸ਼ਕਲ ਹੈ।
ਸੋਮਵਾਰ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਨਿਸਟ੍ਰੇਸ਼ਨ ’ਚ 28ਵੇਂ ਸੰਯੁਕਤ ਸਿਵਲ-ਮਿਲਟਰੀ ਟਰੇਨਿੰਗ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਰਾਜਨਾਥ ਨੇ ਕਿਹਾ ਕਿ ਸਰਕਾਰ ਪੁਰਾਣੀ ਪਹੁੰਚ ਨੂੰ ਪਿੱਛੇ ਛੱਡਦੇ ਹੋਏ ਇਕ ਨਵੇਂ ਵਿਜ਼ਨ ਨਾਲ ਏਕੀਕਰਨ ਵੱਲ ਵਧ ਰਹੀ ਹੈ । ਇਸ ਦਾ ਨਤੀਜਾ ਹੈ ਕਿ ਸਮਾਜ ਦੇ ਹਰ ਵਰਗ ਨੂੰ ਵਿਕਾਸ ਦਾ ਲਾਭ ਮਿਲ ਰਿਹਾ ਹੈ।
ਇੱਕਲੇ-ਇੱਕਲੇ ਕੰਮ ਕਰਨ ਕਾਰਨ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਿਕਾਸ ਬਰਾਬਰ ਨਹੀਂ ਪਹੁੰਚਿਆ । ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀ ਪੁਰਾਣੀ ਪਹੁੰਚ ਨੂੰ ਹਟਾ ਕੇ ਇੱਕ ਨਵੇਂ ਵਿਜ਼ਨ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਪਹੁੰਚ ਇਹ ਹੈ ਕਿ ਇਕੱਲੇ-ਇਕੱਲੇ ਕੰਮ ਕਰਨ ਦੀ ਬਜਾਏ ਮਿਲ ਕੇ ਕੰਮ ਕਰੋ। ਜਿਸ ਨਵੀਂ ਪਹੁੰਚ ਨਾਲ ਅਸੀਂ ਹੁਣ ਕੰਮ ਕਰ ਰਹੇ ਹਾਂ, ਉਸ ਨਾਲ ਸਮਾਜ ਦਾ ਹਰ ਵਰਗ ਵਿਕਾਸ ਵੱਲ ਵਧ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਦਾ ਸੰਕਲਪ ਹੁਣ ਪਹਿਲਾਂ ਨਾਲੋਂ ਕਾਫੀ ਵਿਆਪਕ ਹੋ ਗਿਆ ਹੈ।
ਸਿਹਤ ਮੰਤਰੀ ਮਾਂਡਵੀਆ ਨੇ ਦਿੱਤੀ ਚਿਤਾਵਨੀ, ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ, ਸਾਵਧਾਨ ਰਹਿਣ ਦੀ ਲੋੜ
NEXT STORY