ਨਵੀਂ ਦਿੱਲੀ, (ਯੂ. ਐੱਨ. ਆਈ.)– ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪਾਕਿਸਤਾਨ ਆਰਮੀ ਚੀਫ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਪੀ. ਓ. ਕੇ. ਭਾਰਤ ਦਾ ਅਟੁੱਟ ਹਿੱਸਾ ਹੈ। ਇਸ ਉੱਪਰ ਪਾਕਿਸਤਾਨ ਦਾ ਨਾਜਾਇਜ਼ ਕਬਜ਼ਾ ਹੈ। ਪਾਕਿਸਤਾਨ ਨੂੰ ਪੀ. ਓ. ਕੇ. ਹਰ ਹਾਲਤ ’ਚ ਖਾਲੀ ਕਰਨਾ ਪਵੇਗਾ।
ਵਰਣਨਯੋਗ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਦੋ-ਰਾਸ਼ਟਰ ਸਿਧਾਂਤ ਦਾ ਪੁਰਜ਼ੋਰ ਸਮਰਥਨ ਕੀਤਾ ਹੈ ਅਤੇ ਭਾਰਤੀ ਖੇਤਰ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੀ ‘ਗਲੇ ਦੀ ਨਸ’ ਦੱਸਿਆ ਹੈ।
ਵਿਦੇਸ਼ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਸੰਬੋਧਨ ਕਰਦੇ ਹੋਏ ਫੌਜ ਮੁਖੀ ਨੇ ਦੋ-ਰਾਸ਼ਟਰ ਸਿਧਾਂਤ ਦਾ ਸਮਰਥਨ ਕੀਤਾ, ਜਿਸ ਕਾਰਨ 1947 ’ਚ ਭਾਰਤ ਦੀ ਵੰਡ ਹੋਈ ਅਤੇ ਇਸ ਆਧਾਰ ’ਤੇ ਕਿ ਹਿੰਦੂ ਤੇ ਮੁਸਲਮਾਨ ਇਕੱਠੇ ਨਹੀਂ ਰਹਿ ਸਕਦੇ, ਪਾਕਿਸਤਾਨ ਦਾ ਨਿਰਮਾਣ ਹੋਇਆ। ਮੁਨੀਰ ਦੇ ਦੋ-ਰਾਸ਼ਟਰ ਸਿਧਾਂਤ ਵਾਲੇ ਬਿਆਨ ’ਤੇ ਜਾਇਸਵਾਲ ਨੇ ਕਿਹਾ ਕਿ ਇਹ ਸਿਧਾਂਤ 1971 ’ਚ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਖਾਰਜ ਹੋ ਚੁੱਕਾ ਸੀ।
PM ਮੋਦੀ ਨੂੰ ਮਿਲਿਆ ਦਾਊਦੀ ਬੋਹਰਾ ਭਾਈਚਾਰੇ ਦਾ ਵਫ਼ਦ, ਵਕਫ਼ ਐਕਟ ਲਈ ਧੰਨਵਾਦ ਪ੍ਰਗਟਾਇਆ
NEXT STORY