ਸ਼੍ਰੀਨਗਰ - ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਵਿਚ ਕੰਟਰੋਲ ਲਾਈਨ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਜੰਗਬੰਦੀ ਨੂੰ ਲੈ ਕੇ ਹੋਏ ਸਮਝੌਤੇ ਨੂੰ ਸਕਾਰਾਤਮਕ ਕਦਮ ਦੱਸਦੇ ਹੋਏ ਸ਼੍ਰੀਨਗਰ ਸਥਿਤ 15 ਕੋਰ ਦੇ ਜਨਰਲ ਆਫਿਸਰ ਕਮਾਡਿੰਗ ਲੈਫਟੀਨੈਂਟ ਜਨਰਲ ਬੀ. ਐੱਸ. ਰਾਜੂ ਨੇ ਕਿਹਾ ਹੈ ਕਿ ਇਸ ਨਾਲ ਅੱਤਵਾਦ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿਚ ਮਦਦ ਮਿਲੇਗੀ।
ਰਾਜੂ ਨੇ ਬਾਰਾਮੂਲਾ ਜ਼ਿਲਾ ਦੇ ਸੋਪੋਰ ਵਿਚ ਫੌਜ ਵੱਲੋਂ ਸੰਚਾਲਿਤ ਭਾਈਚਾਰਕ ਰੇਡੀਓ ਸਟੇਸ਼ਨ ਦਾ ਉਦਾਘਟਨ ਕਰਨ ਤੋਂ ਬਾਅਦ ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਇਸ ਨੂੰ ਦੋਹਾਂ ਦੇਸ਼ਾਂ ਦੇ ਨਜ਼ਰੀਏ ਨਾਲ ਸਕਾਰਾਤਮਕ ਕਦਮ ਦੇ ਤੌਰ 'ਤੇ ਦੇਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਸਫਲ ਹੋਵੇ। ਚੁਣੌਤੀਆਂ ਹਨ ਪਰ ਅਸੀਂ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਸਕਾਰਾਤਮਕ ਤਰੀਕੇ ਨਾਲ ਕਰ ਸਕਦੇ ਹਾਂ। ਅਸੀਂ ਇਸ ਦੇ ਲਈ ਵਿਸ਼ੇਸ਼ ਰੂਪ ਨਾਲ ਕੰਮ ਕਰਾਂਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼੍ਰੀਲੰਕਾ ਦੇ ਏਅਰ ਸ਼ੋਅ 'ਚ ਤਾਕਤ ਦਿਖਾਏਗਾ ਤੇਜਸ, ਕੋਲੰਬੋ ਪੁੱਜੇ ਕੇ.ਐੱਸ. ਭਦੌਰੀਆ
NEXT STORY