ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਕੋਵਿਡ-19 ਟੀਕਾਕਰਨ ਦੇ ਮਾਮਲੇ ’ਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਭਾਰਤ, ਦੁਨੀਆ ਭਰ ਵਿਚ ਤੀਜੇ ਨੰਬਰ ’ਤੇ ਹੈ। ਮੰਤਰਾਲਾ ਨੇ ਦੱਸਿਆ ਕਿ ਵੀਰਵਾਰ ਸਵੇਰੇ 8 ਵਜੇ ਤੱਕ ਦੇਸ਼ ਭਰ ਵਿਚ 94 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਅਤੇ ਕੋਰੋਨਾ ਯੋਧਿਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਜਾ ਚੁੱਕਾ ਹੈ। ਕੋਵਿਡ-19 ਲਾਗ ਦੇ ਦਰ ਵਿਚ ਪਿਛਲੇ 7 ਦਿਨਾਂ ਵਿਚ ਲਗਾਤਾਰ ਕਮੀ ਆਈ ਹੈ।
ਸੂਬਿਆਂ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ 18 ਫਰਵਰੀ ਨੂੰ ਸਵੇਰੇ 8 ਵਜੇ ਤੱਕ 1,99,305 ਟੀਕਾਕਰਨ ਸੈਸ਼ਨਾਂ ’ਚ ਟੀਕੇ ਦੀ ਕੁੱਲ 94,22,228 ਟੀਕੇ ਲਾਭਪਾਤਰੀਆਂ ਨੂੰ ਲਾਏ ਗਏ ਹਨ। ਇਨ੍ਹਾਂ ’ਚੋਂ 61,96,641 ਸਿਹਤ ਕਾਮੇ (ਪਹਿਲੀ ਖ਼ੁਰਾਕ), 3,69,167 ਸਿਹਤ ਕਾਮੇ (ਦੂਜੀ ਖ਼ੁਰਾਕ) ਅਤੇ 28,56,420 ਕੋਰੋਨਾ ਯੋਧੇ (ਪਹਿਲੀ ਖ਼ੁਰਾਕ) ਸ਼ਾਮਲ ਹਨ। ਦੇਸ਼ ’ਚ 16 ਜਨਵਰੀ ਤੋਂ ਸ਼ੁਰੂ ਹੋਏ ਕੋਵਿਡ-19 ਟੀਕਾਕਰਨ ਮੁਹਿੰਮ ਦੇ 28 ਦਿਨ ਪੂਰੇ ਹੋਣ ਤੋਂ ਬਾਅਦ 13 ਫਰਵਰੀ ਤੋਂ ਉਨ੍ਹਾਂ ਲੋਕਾਂ ਨੂੰ ਟੀਕੇ ਦੀ ਦੂਜੇ ਖ਼ੁਰਾਕ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਨੇ ਘੱਟੋ-ਘੱਟ 28 ਦਿਨ ਪਹਿਲਾਂ ਕੋਰੋਨਾ ਟੀਕੇ ਦੀ ਖ਼ੁਰਾਕ ਲਈ ਸੀ।
ਟੀਕਾਕਰਨ ਦੇ 33ਵੇਂ ਦਿਨ (18 ਫਰਵਰੀ) ਨੂੰ 7,932 ਸੈਸ਼ਨਾਂ ਵਿਚ ਟੀਕੇ ਦੇ 4,22,998 ਖੁਰਾਕਾਂ ਦੇ ਟੀਕੇ ਲਾਏ ਗਏ। ਇਨ੍ਹਾਂ ਵਿਚੋਂ 3,30,208 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦਕਿ 92,790 ਲੋਕਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਗਈ। ਮੰਤਰਾਲਾ ਨੇ ਦੱਸਿਆ ਕਿ ਟੀਕੇ ਦੀ ਖ਼ੁਰਾਕ ਲੈਣ ਵਾਲਿਆਂ ਵਿਚ 58.20 ਫ਼ੀਸਦੀ ਲੋਕ 7 ਸੂਬਿਆਂ ਤੋਂ ਹਨ। ਇਕੱਲੇ ਕਰਨਾਟਕ ਵਿਚ 14.74 ਫ਼ੀਸਦੀ (54,397 ਖ਼ੁਰਾਕਾਂ) ਟੀਕੇ ਲੱਗੇ ਹਨ। ਮੰਤਰਾਲਾ ਨੇ ਦੱਸਿਆ ਕਿ ਵੀਰਵਾਰ ਤੱਕ ਕਰੀਬ 1.06 ਕਰੋੜ (1,06,56,845) ਲੋਕ ਵਾਇਰਸ ਮੁਕਤ ਹੋਏ ਹਨ।
ਯੌਨ ਉਤਪੀੜਨ ਦੇ ਦੋਸ਼ਾਂ ਤੋਂ ਬਰੀ ਹੋਏ ਸਾਬਕਾ CJI ਰੰਜਨ ਗੋਗੋਈ, SC ਨੇ ਬੰਦ ਕੀਤਾ ਮਾਮਲਾ
NEXT STORY