ਨਵੀਂ ਦਿੱਲੀ - ਯੂ.ਐੱਸ. ਇੰਡੀਆ ਰਣਨੀਤਕ ਭਾਈਵਾਲੀ ਫੋਰਮ ਦੀ ਤੀਜੀ ਸਾਲਾਨਾ ਲੀਡਰਸ਼ਿਪ ਸੰਮੇਲਨ 'ਚ ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸੌਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, ਮੈਂ ਰਾਜਦੂਤ ਰਾਬਰਟ ਲਾਈਟਾਈਜ਼ਰ (ਅਮਰੀਕਾ ਦੇ ਵਪਾਰ ਪ੍ਰਤਿਨਿੱਧੀ) ਨਾਲ ਗੱਲ ਕੀਤੀ ਸੀ। ਅਸੀਂ ਸਹਿਮਤ ਹੋਏ ਸੀ ਕਿ ਅਸੀਂ ਇਹ ਸੌਦਾ ਚੋਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਕਰ ਸਕਦੇ ਹਾਂ। ਮੈਂ ਕੱਲ ਦਸਤਖ਼ਤ ਕਰਨ ਲਈ ਤਿਆਰ ਹਾਂ।
ਗੋਇਲ ਨੇ ਕਿਹਾ ਕਿ ਇਹ ਭਾਰਤ ਅਤੇ ਅਮਰੀਕਾ ਦੋਨਾਂ ਦੇ ਹਿੱਤ 'ਚ ਹੈ ਕਿ ਇਸ ਸੌਦੇ ਦੇ ਨਾਲ ਸਾਡੀ ਰਣਨੀਤੀਕ ਭਾਈਵਾਲੀ ਨੂੰ ਹੋਰ ਮਜਬੂਤ ਕੀਤਾ ਜਾਵੇ। ਇਸ ਨਾਲ ਵੱਡੇ ਦੁਵੱਲੇ ਰੁਝੇਵਿਆਂ 'ਤੇ ਗੱਲਬਾਤ ਕਰਨ ਲਈ ਦਰਵਾਜੇ ਖੁੱਲ੍ਹਣਗੇ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਆਜ਼ਾਦ ਵਪਾਰ ਸਮਝੌਤੇ ਲਈ ਵੱਡੇ ਸਹਿਯੋਗ ਦੇ ਅਗਲੇ ਪੱਧਰ 'ਤੇ ਜਾ ਸਕਦੇ ਹਾਂ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪੈਕੇਜ ਭਾਰਤ ਅਤੇ ਅਮਰੀਕਾ ਦੋਨਾਂ ਲਈ ਵਧੀਆ ਹੈ। ਉਨ੍ਹਾਂ ਕਿਹਾ, ਪੂਰਾ ਪੈਕੇਜ ਕਰੀਬ-ਕਰੀਬ ਤਿਆਰ ਹੈ ਅਤੇ ਅਮਰੀਕਾ 'ਚ ਜਦੋਂ ਵੀ ਸਥਾਨਕ ਰਾਜਨੀਤਕ ਸਥਿਤੀਆਂ ਇਸ ਦੀ ਗਵਾਹੀ ਦੇਣ, ਇਸ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਅਸੀਂ ਮੰਨਦੇ ਹਾਂ ਕਿ ਇਸ 'ਚ ਅਮਰੀਕਾ ਅਤੇ ਭਾਰਤ ਦੋਨਾਂ ਲਈ ਜਿੱਤ ਦੀ ਹਾਲਤ ਹੋਣੀ ਚਾਹੀਦੀ ਹੈ।
ਬਾਜ ਨਹੀਂ ਆ ਰਿਹਾ ਚੀਨ, LAC 'ਤੇ 7-8 ਗੱਡੀਆਂ ਨਾਲ ਮੁੜ ਕੀਤੀ ਘੁਸਪੈਠ ਦੀ ਕੋਸ਼ਿਸ਼
NEXT STORY