ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਪਿਛਲੇ ਸਾਲ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਤੋਂ ਇਸ ਲਈ ਵੱਖ ਹੋ ਗਿਆ ਸੀ ਕਿਉਂਕਿ ਉਸ 'ਚ ਸ਼ਾਮਲ ਹੋਣ ਨਾਲ ਦੇਸ਼ ਦੀ ਆਰਥਿਕ ਸਥਿਤੀ 'ਤੇ ਕਾਫ਼ੀ ਬੁਰਾ ਪ੍ਰਭਾਵ ਹੁੰਦਾ। ‘ਸੈਂਟਰ ਫਾਰ ਯੂਰੋਪੀ ਪਾਲਿਸੀ ਸਟੱਡੀਜ਼’ ਵਲੋਂ ਆਯੋਜਿਤ ਆਨਲਾਈਨ ਚਰਚਾ 'ਚ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ 'ਚ ਸੁਧਾਰ/ਬਦਲਾਅ ਦੀ ਸਿਫਾਰਿਸ਼ ਕਰਦੇ ਹੋਏ ਕਿਹਾ ਕਿ ਇੱਕ ਜਾਂ ਦੋ ਦੇਸ਼ਾਂ ਨੂੰ ਆਪਣੇ ਫਾਇਦੇ ਲਈ ਪ੍ਰਕਿਰਿਆ ਨੂੰ ਰੋਕਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹੈ।
ਭਾਰਤ ਅਤੇ ਯੂਰੋਪੀ ਸੰਘ ਵਿਚਾਲੇ ਅਜ਼ਾਦ ਵਪਾਰ ਦੇ ਪ੍ਰਸਤਾਵਿਤ ਸਮਝੌਤੇ 'ਤੇ ਜੈਸ਼ੰਕਰ ਨੇ ਕਿਹਾ ਕਿ ਭਾਰਤ ‘‘ਨਿਰਪੱਖ ਅਤੇ ਸੰਤੁਲਿਤ’’ ਸਮਝੌਤੇ ਦੀ ਆਸ ਰੱਖਦਾ ਹੈ। ਆਰ.ਸੀ.ਈ.ਪੀ. ਦੇ ਸੰਬੰਧ 'ਚ ਸਵਾਲ ਕਰਨ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸਮੂਹ ਤੋਂ ਇਸ ਲਈ ਬਾਹਰ ਹੋ ਗਿਆ ਕਿਉਂਕਿ ਉਸ ਵੱਲੋਂ ਰੱਖੀ ਗਈ ਮੁੱਖ ਚਿੰਤਾਵਾਂ ਦਾ ਸਮਾਧਾਨ ਨਹੀਂ ਕੀਤਾ ਗਿਆ। ਏਸ਼ੀਆ-ਪ੍ਰਸ਼ਾਂਤ ਖੇਤਰ ਦੇ 15 ਦੇਸ਼ਾਂ ਵੱਲੋਂ ਆਰ.ਸੀ.ਈ.ਪੀ. ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਦੇ ਤਿੰਨ ਦਿਨ ਬਾਅਦ ਜੈਸ਼ੰਕਰ ਨੇ ਇਹ ਟਿੱਪਣੀ ਕੀਤੀ ਹੈ। ਆਰ.ਸੀ.ਈ.ਪੀ. ਦੁਨੀਆ ਦਾ ਸਭ ਤੋਂ ਵੱਡਾ ਅਜ਼ਾਦ ਵਪਾਰ ਖੇਤਰ ਬਣ ਗਿਆ ਹੈ।
ਜੰਮੂ-ਕਸ਼ਮੀਰ 'ਚ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ: ਉਮਰ ਅਬਦੁੱਲਾ
NEXT STORY