ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਆਪਣਾ ਗੰਭੀਰ ਅਸਰ ਵਿਖਾ ਰਿਹਾ ਹੈ। ਅਨਲੌਕ-4 ਦੇ ਪੜਾਅ ਵਿਚ ਜ਼ਿਆਦਾ ਛੋਟ ਮਿਲ ਗਈਆਂ ਹਨ। ਯਾਨੀ ਕਿ ਸਭ ਕੁਝ ਅਨਲੌਕ ਹੋਣ ਤੋਂ ਬਾਅਦ ਵਾਇਰਸ ਦੀ ਆਫ਼ਤ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਦੇਸ਼ ਵਿਚ ਤੇਜ਼ ਰਫ਼ਤਾਰ ਨਾਲ ਕੋਰੋਨਾ ਵਾਇਰਸ ਦਾ ਕਹਿਰ ਵੱਧ ਰਿਹਾ ਹੈ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 97,570 ਨਵੇਂ ਕੇਸ ਨਾਲ ਹੁਣ ਤੱਕ ਦੇ ਰਿਕਾਰਡ ਕੇਸ ਸਾਹਮਣੇ ਆਏ ਹਨ। ਜਿਸ ਨਾਲ ਦੇਸ਼ ਵਿਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 46,59, 985 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਸ਼ਨੀਵਾਰ ਯਾਨੀ ਕਿ ਅੱਜੇ ਦੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੇ ਅੰਦਰ 1,201 ਮੌਤਾਂ ਹੋਈਆਂ ਹਨ। ਦੇਸ਼ ਵਿਚ ਹੁਣ ਤੱਕ 77,472 ਕੋਰੋਨਾ ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ। ਜਦਕਿ 36,24,197 ਕੋਰੋਨਾ ਮਰੀਜ਼ ਹੁਣ ਤੱਕ ਸਿਹਤਯਾਬ ਹੋ ਚੁੱਕੇ ਹਨ। ਇਸ ਤਰ੍ਹਾਂ 9,58,316 ਅਜੇ ਵੀ ਸਰਗਰਮ ਕੇਸ ਹਨ।
ਕੋਰੋਨਾ ਕੇਸਾਂ 'ਚ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ 'ਚ ਦੂਜੇ ਨੰਬਰ 'ਤੇ ਹੈ। ਅਮਰੀਕਾ ਵਿਚ ਸਭ ਤੋਂ ਜ਼ਿਆਦਾ 63,95,904 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 1,91,753 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦਾ ਸੂਬਾ ਮਹਾਰਾਸ਼ਟਰ ਦੇਸ਼ ਦਾ ਇਕੌਲਤਾ ਸੂਬਾ ਹੈ, ਜਿੱਥੇ 10 ਲੱਖ ਤੋਂ ਵਧੇਰੇ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਪੁਣੇ, ਮੁੰਬਈ ਅਤੇ ਠਾਣੇ, ਮਹਾਰਾਸ਼ਟਰ ਸੂਬੇ ਦੇ ਤਿੰਨ ਅਜਿਹੇ ਸ਼ਹਿਰ ਹਨ, ਜਿੱਥੇ ਕੇਸ ਇਕ ਲੱਖ ਤੋਂ ਵਧੇਰੇ ਹਨ। ਮਹਾਰਾਸ਼ਟਰ ਨੂੰ ਜੇਕਰ ਦੇਸ਼ ਮੰਨੀਏ ਤਾਂ ਇਹ ਦੁਨੀਆ ਦਾ 5ਵਾਂ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹੋਵੇਗਾ। ਰਾਜਧਾਨੀ ਦਿੱਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 2,09,748 ਪਹੁੰਚ ਗਈ ਹੈ। ਉੱਥੇ ਹੀ ਰਾਜਧਾਨੀ ਵਿਚ ਹੁਣ ਤੱਕ ਇਸ ਖ਼ਤਰਨਾਕ ਵਾਇਰਸ ਤੋਂ 4,687 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੈਨਸ਼ਨ ਲੈਣ ਵਾਲਿਆਂ ਲਈ ਰਾਹਤਭਰੀ ਖ਼ਬਰ, ਸਰਕਾਰ ਨੇ ਇਨ੍ਹਾਂ ਨਿਯਮਾਂ 'ਚ ਦਿੱਤੀ ਢਿੱਲ
NEXT STORY