ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਅਫ਼ਗਾਨਿਸਤਾਨ ’ਚ ਚੁਣੌਤੀਪੂਰਨ ਮਨੁੱਖੀ ਸਥਿਤੀ ਨੂੰ ਦੇਖਦੇ ਹੋਏ ਮੈਡੀਕਲ ਸਮੱਗਰੀ ਦੀ ਇਕ ਖੇਪ ਸ਼ਨੀਵਾਰ ਨੂੰ ਏਅਰ ਜਹਾਜ਼ ਰਾਹੀਂ ਕਾਬੁਲ ਭੇਜੀ ਹੈ। ਮੈਡੀਕਲ ਸਮੱਗਰੀ ਦੀ ਖੇਪ ਉਸ ਵਿਸ਼ੇਸ਼ ਕਾਮ ਏਅਰ ਜਹਾਜ਼ ਰਾਹੀਂ ਭੇਜੀ ਗਈ ਹੈ, ਜਿਸ ਤੋਂ ਸ਼ੁੱਕਰਵਾਰ ਨੂੰ 10 ਭਾਰਤੀ ਅਤੇ 94 ਅਫ਼ਗਾਨਿਸਤਾਨੀ ਕਾਬੁਲ ਤੋਂ ਨਵੀਂ ਦਿੱਲੀ ਆਏ ਸਨ। ਇਕ ਅਧਿਕਾਰਤ ਬਿਆਨ ’ਚ ਦੱਸਿਆ ਗਿਆ ਹੈ ਕਿ ਇਨ੍ਹਾਂ ਦਵਾਈਆਂ ਨੂੰ ਕਾਬੁਲ ’ਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਪ੍ਰਤੀਨਿਧੀਆਂ ਨੂੰ ਸੌਂਪਿਆ ਜਾਵੇਗਾ ਅਤੇ ਇਸ ਸ਼ਹਿਰ ਦੇ ਇੰਦਰਾ ਗਾਂਧੀ ਚਿਲਡਰਨ ਹਸਪਤਾਲ ’ਚ ਵੰਡਿਆ ਜਾਵੇਗਾ।
ਭਾਰਤ ਸਰਕਾਰ ਦੀ ਮਦਦ ਨਾਲ ਸ਼ੁੱਕਰਵਾਰ ਨੂੰ 10 ਭਾਰਤੀਆਂ ਅਤੇ ਅਫ਼ਗਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਸਮੇਤ 94 ਅਫ਼ਗਾਨਿਸਤਾਨੀਆਂ ਨੂੰ ਵਿਸ਼ੇਸ਼ ਕਾਮ ਏਅਰ ਜਹਾਜ਼ ਰਾਹੀਂ ਨਵੀਂਦਿੱਲੀ ਲਿਆਂਦਾ ਗਿਆ। ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਅਤੇ ਕੁਝ ਪ੍ਰਾਚੀਨ ਹਿੰਦੂ ਪਾਂਡੁਲਿਪੀਆਂ ਲੈ ਕੇ ਆਏ। ‘ਆਪਰੇਸ਼ਨ ਦੇਵੀ ਸ਼ਕਤੀ’ ਦੇ ਅਧੀਨ ਹੁਣ ਤੱਕ ਕੁੱਲ 669 ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਗਿਆ ਹੈ। ਇਨ੍ਹਾਂ ’ਚੋਂ 448 ਭਾਰਤੀਆਂ ਅਤੇ ਅਫ਼ਗਾਨ ਹਿੰਦੂ/ਸਿੱਖ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਸਮੇਤ 206 ਅਫ਼ਗਾਨਿਸਤਾਨੀ ਸ਼ਾਮਲ ਹਨ।
ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ
NEXT STORY