ਨੈਸ਼ਨਲ ਡੈਸਕ-ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਜ਼ਮੀਨੀ ਪੱਧਰ 'ਤੇ ਕੁਝ ਕੰਮ ਕਰਨ ਦੀ ਥਾਂ ਸਿਰਫ਼ ਆਪਣਾ ਝੂਠਾ ਅਕਸ ਪੇਸ਼ ਕਰ ਰਹੀ ਹੈ ਅਤੇ ਇਸ ਦਾ ਨਤੀਜਾ ਹੈ ਕਿ ਭੁੱਖਮਰੀ 'ਚ ਭਾਰਤ ਦੁਨੀਆ ਦੇ ਛੋਟੇ ਮੁਲਕਾਂ ਤੋਂ ਵੀ ਪਿੱਛੜ ਰਿਹਾ ਹੈ।ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਗਲੋਬਲ ਪੱਧਰ 'ਤੇ ਭੁੱਖਮਰੀ ਦੇ ਅੰਕੜਿਆਂ 'ਚ ਭਾਰਤ ਬਹੁਤ ਪਿੱਛੇ ਹੈ ਅਤੇ ਭੁੱਖਮਰੀ ਦੀ ਸੂਚੀ 'ਚ ਭਾਰਤ ਦੁਨੀਆ ਦੇ 116 ਦੇਸ਼ਾਂ ਦੀ ਸੂਚੀ 'ਚ 102ਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਲੋਪੋਕੇ ਦੀ ਦਾਣਾ ਮੰਡੀ ’ਚ ਕਣਕ ਲੈ ਕੇ ਗਏ ਕਾਂਗਰਸੀ ਆਗੂ ’ਤੇ ਹਮਲਾ, ਚੱਲੀਆਂ ਗੋਲੀਆਂ
ਉਨ੍ਹਾਂ ਦਾ ਕਹਿਣਾ ਹੈ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸੂਚੀ 'ਚ ਭਾਰਤ ਆਪਣੇ ਗੁਆਂਢੀ ਮੁਲਕਾਂ ਤੋਂ ਵੀ ਪਿੱਛੇ ਹੈ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਗਲੋਬਲ ਹੰਗਰ ਇੰਡੈਕਸ 'ਚ 116 ਦੇਸ਼ਾਂ 'ਚੋਂ 101ਵੇਂ ਸਥਾਨ 'ਤੇ ਹੈ-ਪਾਕਿਸਤਾਨ-ਬੰਗਲਾਦੇਸ਼-ਨੇਪਾਲ ਤੋਂ ਵੀ ਹੇਠਾਂ। ਪੰਜ ਸਾਲ ਤੋਂ ਘੱਟ ਉਮਰ ਦੇ 32 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ, ਕਣਕ 'ਚ 5 ਤੋਂ 10 ਕੁਇੰਟਲ ਪ੍ਰਤੀ ਏਕੜ ਦਾ ਨੁਕਸਾਨ ਹੋ ਗਿਆ, ਆਦਮਨੀ ਦੁੱਗਣੀ ਨਹੀਂ ਹੋਈ।
ਇਹ ਵੀ ਪੜ੍ਹੋ : ਬਸਤੀ ਦਾਨਿਸ਼ਮੰਦਾਂ ’ਚ ਦੇਹ ਵਪਾਰ ਦੇ ਅੱਡੇ ਨੂੰ ਲੋਕਾਂ ਨੇ ਘੇਰਿਆ, ਪੁਲਸ ਪਹੁੰਚੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਮਰਨਾਥ ਯਾਤਰਾ : ਸ਼ਰਧਾਲੂਆਂ ਦੇ ਬੀਮਾ ਕਵਰ ਤੋਂ ਲੈ ਕੇ ਕੀਤੇ ਗਏ ਸੁਰੱਖਿਆ ਦੇ ਇਹ ਖ਼ਾਸ ਇੰਤਜ਼ਾਮ
NEXT STORY