ਕੋਲਕਾਤਾ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਦੇ ਪਰਬਤਾਰੋਹੀ ਭਰਤ ਥਮਿਨੇਨੀ ਮੰਗਲਵਾਰ ਨੂੰ 6ਵੇਂ ਸਭ ਤੋਂ ਉੱਚ ਪਰਬਤ 'ਮਾਊਂਟ ਚੋ ਓਯੂ' (8,188 ਮੀਟਰ) 'ਤੇ ਚੜ੍ਹਾਈ ਕਰਨ ਦੇ ਨਾਲ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ 'ਚੋਂ 9 'ਤੇ ਫਤਿਹ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ। ਇਸ 36 ਸਾਲਾ ਪਰਬਤਾਰੋਹੀ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਸ ਉਪਲੱਬਧੀ ਤੋਂ ਪਹਿਲਾਂ ਥਮਿਨੇਨੀ ਨੇ ਮਈ 2017 'ਚ ਮਾਊਂਟ ਐਵਰੈਸਟ, ਸਤੰਬਰ 2018 'ਚ ਮਾਊਂਟ ਮਨਾਸਲੂ, ਮਈ 2019 'ਚ ਮਾਊਂਟ ਲਹੋਤਸੇ, ਮਾਰਚ 2022 'ਚ ਮਾਊਂਟ ਅੰਨਪੂਰਨਾ, ਅਪ੍ਰੈਲ 2022 'ਚ ਮਾਊਂਟ ਕੰਚਨਜੰਗਾ, ਮਈ 2023 'ਚ ਮਾਊਂਟ ਮਕਾਲੂ, ਅਕਤੂਬਰ 2024 'ਚ ਮਾਊਂਟ ਸ਼ੀਸ਼ਪੰਗਮਾ ਅਤੇ ਅਪ੍ਰੈਲ 2025 'ਚ ਮਾਊਂਟ ਧੌਲਾਗਿਰੀ 'ਤੇ ਚੜ੍ਹਾਈ ਕੀਤੀ ਸੀ।
ਇਹ ਸਾਰੀਆਂ 8 ਹਜ਼ਾਰ ਮੀਟਰ ਤੋਂ ਵੱਧ ਉੱਚੀਆਂ ਚੋਟੀਆਂ ਹਨ। ਬਚੀਆਂ ਹੋਈਆਂ 5 ਚੋਟੀਆਂ ਮਾਊਂਟ ਕੇ2, ਨੰਗਾ ਪਰਵਤ, ਗਸ਼ੇਰਬਰੁਮ 1 ਅਤੇ 2 ਤੇ ਬ੍ਰਾਡ ਪੀਕ ਪਾਕਿਸਤਾਨ 'ਚ ਹੈ ਅਤੇ ਮੌਜੂਦਾ ਸਮੇਂ ਭਾਰਤੀ ਪਰਬਤਾਰੋਹੀਆਂ ਲਈ ਬੰਦ ਹੈ। ਥਮਿਨੇਨੀ 30 ਸਤੰਬਰ ਨੂੰ ਚੀਨ ਦੇ ਚੋ ਓਯੂ ਬੇਸ ਕੈਂਪ ਪਹੁੰਚੇ ਸਨ ਪਰ ਖ਼ਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਉਨ੍ਹਾਂ ਨੂੰ ਪਹਾੜ 'ਤੇ ਚੜ੍ਹਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਿਆ, ਜਿਸ ਨਾਲ ਉਹ ਬੇਸ ਕੈਂਪ 'ਚ ਹੀ ਰੁਕੇ ਰਹੇ।
30 ਲੱਖ ਦੀ ਬੀਮਾ ਰਾਸ਼ੀ ਪਿੱਛੇ ਮਾਰ'ਤੀ ਸੱਜਰੀ ਵਿਆਹੀ ! ਕਤਲ ਨੂੰ ਹਾਦਸਾ ਦਿਖਾਉਣ ਲਈ ਪਤੀ ਨੇ ਜੋ ਕੀਤਾ...
NEXT STORY