ਜੰਮੂ (ਬਲਰਾਮ)— ਪਾਕਿਸਤਾਨੀ ਫੌਜ ਨੂੰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਅਤੇ ਮੋਹਰਲੀਆਂ ਫੌਜੀ ਚੌਕੀਆਂ 'ਤੇ ਗੋਲੀਬਾਰੀ ਕਰਨਾ ਇਕ ਵਾਰ ਫਿਰ ਕਾਫੀ ਮਹਿੰਗਾ ਪਿਆ ਹੈ। ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਵਲੋਂ ਕੰਟਰੋਲ ਰੇਖਾ (ਐੱਲ. ਓ. ਸੀ.) ਨਾਲ ਲੱਗਦੇ ਇਲਾਕਿਆਂ ਵਿਚ ਗੋਲੀਬਾਰੀ ਕੀਤੀ ਜਾ ਰਹੀ ਸੀ, ਜਿਸ ਦੇ ਜਵਾਬ ਵਿਚ ਜਦੋਂ ਭਾਰਤੀ ਫੌਜ ਨੇ ਮੋਰਚਾ ਸੰਭਾਲਿਆ ਤਾਂ ਪਾਕਿਸਤਾਨ ਦੇ 5 ਜਵਾਨ ਢੇਰ ਹੋ ਗਏ ਅਤੇ ਲਗਭਗ 2 ਦਰਜਨ ਜਵਾਨ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਪਾਕਿਸਤਾਨ ਦੀਆਂ ਕਈ ਫੌਜੀ ਚੌਕੀਆਂ ਤਬਾਹ ਹੋ ਗਈਆਂ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ 'ਚ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਸੰਧੀ ਦੀ ਉਲੰਘਣਾ ਕਰ ਕੇ ਭਾਰਤੀ ਖੇਤਰਾਂ ਵਿਚ 6 ਵਾਰ ਗੋਲੀਬਾਰੀ ਕੀਤੀ ਗਈ ਹੈ। ਇਸੇ ਲੜੀ ਵਿਚ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਵੀ ਪਾਕਿਸਤਾਨ ਨੇ ਭਾਰਤੀ ਖੇਤਰਾਂ ਵਿਚ ਗੋਲੀਬਾਰੀ ਕੀਤੀ ਤਾਂ ਭਾਰਤੀ ਫੌਜ ਨੇ ਵੀ ਉਸ ਨੂੰ ਮੂੰਹ-ਤੋੜ ਜਵਾਬ ਦਿੱਤਾ।
ਭਾਰਤੀ ਫੌਜ ਦੀ ਇਸੇ ਜਵਾਬੀ ਕਾਰਵਾਈ ਦੀ ਲਪੇਟ 'ਚ ਆਉਣ ਨਾਲ ਪਾਕਿਸਤਾਨੀ ਫੌਜ ਦੇ 5 ਜਵਾਨਾਂ ਦੀ ਮੌਤ ਹੋ ਗਈ, ਜਦਕਿ ਕਰੀਬ 24 ਜਵਾਨ ਜ਼ਖਮੀ ਹੋ ਗਏ। ਭਾਰਤੀ ਕਾਰਵਾਈ ਦਾ ਸਭ ਤੋਂ ਵੱਧ ਨਿਸ਼ਾਨਾ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦਾ ਦੇਵਾ ਬਟਾਲਾ ਇਲਾਕਾ ਬਣਿਆ, ਜਿਥੇ ਪਾਕਿਸਤਾਨ ਦੀਆਂ ਕਈ ਫੌਜੀ ਚੌਕੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ਭਾਰਤ ਵਿਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਵਾਰ-ਵਾਰ ਗੋਲੀਬੰਦੀ ਦੀ ਉਲੰਘਣਾ ਕਰ ਕੇ ਗੋਲੀਬਾਰੀ ਕਰ ਰਿਹਾ ਸੀ।
ਸ਼ੀਨਾ ਕਤਲ ਕੇਸ: ਇੰਦਰਾਣੀ ਨੇ ਕਿਹਾ, ਜੇਲ 'ਚ ਕੋਈ ਮੈਨੂੰ ਜਾਨੋਂ ਮਾਰਨਾ ਚਾਹੁੰਦਾ ਹੈ
NEXT STORY