ਨਵੀਂ ਦਿੱਲੀ, (ਭਾਸ਼ਾ)- ਅਹੁਦੇ ਤੋਂ ਅਸਤੀਫਾ ਦੇਣ ਤੋਂ ਲੱਗਭਗ ਡੇਢ ਮਹੀਨੇ ਬਾਅਦ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਮੁਤਾਬਕ ਇਕ ਬੰਗਲਾ ਅਲਾਟ ਕਰੇ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸਾਬਕਾ ਉਪ-ਰਾਸ਼ਟਰਪਤੀ ਨੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਨੂੰ ‘ਢੁਕਵੀਂ’ ਸਰਕਾਰੀ ਰਿਹਾਇਸ਼ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ।
ਸਾਬਕਾ ਉਪ-ਰਾਸ਼ਟਰਪਤੀ ਪਿਛਲੇ ਹਫ਼ਤੇ ਵੀ. ਪੀ. ਐਨਕਲੇਵ ਤੋਂ ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ ਵਿਚ ਇਕ ਨਿੱਜੀ ਫਾਰਮ ਹਾਊਸ ਵਿਚ ਸ਼ਿਫਟ ਹੋ ਗਏ ਸਨ। ਇਹ ਫਾਰਮ ਹਾਊਸ ਇੰਡੀਅਨ ਨੈਸ਼ਨਲ ਲੋਕ ਦਲ (ਆਈ. ਐੱਨ. ਐੱਲ. ਡੀ.) ਦੇ ਨੇਤਾ ਅਭੈ ਚੌਟਾਲਾ ਦਾ ਹੈ।
ਸੂਤਰਾਂ ਮੁਤਾਬਕ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੇ ਅਜੇ ਤੱਕ ਸਾਬਕਾ ਉਪ-ਰਾਸ਼ਟਰਪਤੀ ਨੂੰ ਕੋਈ ਬੰਗਲਾ ਅਲਾਟ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਲੁਟੀਅਨਜ਼ ਦਿੱਲੀ ਵਿਚ ਏ. ਪੀ. ਜੇ. ਅਬਦੁਲ ਕਲਾਮ ਰੋਡ ’ਤੇ ਟਾਈਪ-8 ਬੰਗਲਾ ਨੰਬਰ 34 ਤਿਆਰ ਹੈ ਅਤੇ ਇਸਨੂੰ ਸਾਬਕਾ ਉਪ-ਰਾਸ਼ਟਰਪਤੀ ਨੂੰ ਅਲਾਟ ਕੀਤਾ ਜਾ ਸਕਦਾ ਹੈ।
ਕੌਮਾਂਤਰੀ ਵਪਾਰ ਪ੍ਰਣਾਲੀ ’ਚ ਖੁੱਲ੍ਹਾ, ਪਾਰਦਰਸ਼ੀ ਤੇ ਨਿਰਪੱਖ ਦ੍ਰਿਸ਼ਟੀਕੋਣ ਜ਼ਰੂਰੀ : ਜੈਸ਼ੰਕਰ
NEXT STORY