ਨਵੀਂ ਦਿੱਲੀ- ਭਾਰਤੀ ਫੌਜ ਨੇ ਦੁਸ਼ਮਣ ਦੇ ਡਰੋਨ, ਹੈਲੀਕਾਪਟਰ ਅਤੇ ਲੜਾਕੂ ਜਹਾਜ਼ਾਂ ਨੂੰ ਮਾਰ ਡੇਗਣ ਲਈ ਮੋਢੇ ’ਤੇ ਰੱਖ ਕੇ ਚਲਾਏ ਜਾਣ ਵਾਲੇ ਨਵੀਂ ਪੀੜ੍ਹੀ ਦੇ ਏਅਰ ਡਿਫੈਂਸ ਸਿਸਟਮ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੱਖਿਆ ਅਧਿਕਾਰੀਆਂ ਅਨੁਸਾਰ ਇਹ ਸਿਸਟਮ ‘ਮੇਕ ਇਨ ਇੰਡੀਆ’ ਦੇ ਤਹਿਤ ਖਰੀਦੇ ਜਾਣਗੇ। ਫੌਜ ਨੇ ਇਸ ਸਿਸਟਮ ਲਈ ਟੈਂਡਰ ਜਾਰੀ ਕਰ ਦਿੱਤਾ ਹੈ, ਜਿਸ ’ਚ 48 ਲਾਂਚਰ ਅਤੇ ਨਵੀਂ ਪੀੜ੍ਹੀ ਦੀਆਂ ਅਤਿਆਧੁਨਿਕ 85 ਮਿਜ਼ਾਈਲਾਂ ਅਤੇ ਉਸ ਨਾਲ ਜੁਡ਼ੇ ਜ਼ਰੂਰੀ ਯੰਤਰ ਸ਼ਾਮਲ ਹਨ। ਇਸ ਦੀ ਵਰਤੋਂ ਬੇਹੱਦ ਘੱਟ ਦੂਰੀ ’ਤੇ ਉੱਡ ਰਹੇ ਦੁਸ਼ਮਣ ਦੇ ਜਹਾਜ਼ਾਂ, ਹੈਲੀਕਾਪਟਰਾਂ ਅਤੇ ਡਰੋਨ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਹਵਾ ’ਚ ਹੀ ਖਤਮ ਕਰਨ ਲਈ ਕੀਤੀ ਜਾਵੇਗੀ।
ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਭਾਰਤੀ ਹਵਾਈ ਸਰਹੱਦ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗਾ, ਖਾਸ ਕਰ ਕੇ ਸਰਹੱਦੀ ਇਲਾਕਿਆਂ ’ਚ ਜਿੱਥੋਂ ਡਰੋਨ ਅਤੇ ਹੈਲੀਕਾਪਟਰ ਰਾਹੀਂ ਘੁਸਪੈਠ ਦਾ ਖਦਸ਼ਾ ਬਣਿਆ ਰਹਿੰਦਾ ਹੈ। ਫੌਜ ਦਾ ਇਹ ਫੈਸਲਾ ਦੇਸ਼ ਦੀ ਆਤਮ-ਨਿਰਭਰ ਰੱਖਿਆ ਨੀਤੀ ਨੂੰ ਵੀ ਮਜ਼ਬੂਤੀ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਸਰਹੱਦ 'ਤੇ ਵਧਿਆ ਤਣਾਅ! ਫ਼ੌਜ ਨੇ ਦਿੱਤੀ Warning
NEXT STORY