ਮਣੀਪੁਰ (ਏ.ਐੱਨ.ਆਈ.): ਭਾਰਤੀ ਫ਼ੌਜ ਦੀ ਪੂਰਬੀ ਕਮਾਂਡ ਵੱਲੋਂ ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿਚ ਅਸਾਮ ਰਾਈਫਲਜ਼ ਯੂਨਿਟ ਨਾਲ ਹੋਈ ਗੋਲ਼ੀਬਾਰੀ ਵਿਚ ਘੱਟੋ-ਘੱਟ ਦੱਸ ਅੱਤਵਾਦੀ ਮਾਰੇ ਗਏ, ਇਹ ਕਾਰਵਾਈ ਅਜੇ ਵੀ ਜਾਰੀ ਹੈ। ਫ਼ੌਜ ਦੀ ਪੂਰਬੀ ਕਮਾਂਡ ਨੇ X 'ਤੇ ਇਕ ਪੋਸਟ ਵਿਚ ਰਾਹੀਂ ਦੱਸਿਆ ਕਿ ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ ਚੰਦੇਲ ਜ਼ਿਲ੍ਹੇ ਦੇ ਖੇਂਗਜੋਏ ਤਹਿਸੀਲ ਦੇ ਨਿਊ ਸਮਤਾਲ ਪਿੰਡ ਦੇ ਨੇੜੇ ਹਥਿਆਰਬੰਦ ਕਾਡਰਾਂ ਦੀ ਗਤੀਵਿਧੀ ਬਾਰੇ ਖਾਸ ਖੁਫੀਆ ਜਾਣਕਾਰੀ ਮਿਲੀ ਸੀ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਇਸ 'ਤੇ ਕਾਰਵਾਈ ਕਰਦੇ ਹੋਏ, ਸਪੀਅਰ ਕੋਰ ਦੇ ਅਧੀਨ ਅਸਾਮ ਰਾਈਫਲਜ਼ ਯੂਨਿਟ ਨੇ 14 ਮਈ ਨੂੰ ਇਕ ਕਾਰਵਾਈ ਸ਼ੁਰੂ ਕੀਤੀ। ਆਪਰੇਸ਼ਨ ਦੌਰਾਨ, ਫ਼ੌਜੀਆਂ 'ਤੇ ਸ਼ੱਕੀ ਕਾਡਰਾਂ ਦੁਆਰਾ ਗੋਲੀਬਾਰੀ ਕੀਤੀ ਗਈ ਜਿਸ 'ਤੇ ਉਨ੍ਹਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ, 10 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਦੌਰਾਨ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਫ਼ੌਜ ਮੁਤਾਬਕ ਕਾਰਵਾਈ ਅਜੇ ਵੀ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਖਨਊ 'ਚ ਵੱਡਾ ਹਾਦਸਾ; ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ
NEXT STORY