ਕਾਠਮਾਂਡੂ/ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇਪਾਲ ਦੇ ਫੌਜ ਦਿਵਸ ਦੇ ਮੌਕੇ 'ਤੇ ਆਯੋਜਿਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਤਿੰਨ ਦਿਨਾਂ ਦੀ ਯਾਤਰਾ 'ਤੇ ਜਾਣਗੇ। ਇਸ ਸਮਾਰੋਹ ਦਾ ਆਯੋਜਨ ਹਿਮਾਲਈ ਰਾਸ਼ਟਰ ਦੀ ਸਥਾਪਨਾ ਦੇ 250 ਸਾਲ ਪੂਰੇ ਹੋਣ ਦੇ ਮੌਕੇ 'ਤੇ ਹੋ ਰਿਹਾ ਹੈ। ਨੇਪਾਲ ਦੇ ਫੌਜ ਮੁਖੀ ਰਾਜਿੰਦਰ ਛੇਤਰੀ ਦੇ ਸੱਦੇ 'ਤੇ ਜਨਰਲ ਰਾਵਤ ਨੇਪਾਲ ਦਾ ਦੌਰਾ ਕਰ ਰਹੇ ਹਨ। ਵਰਨਣਯੋਗ ਹੈ ਕਿ ਭਾਰਤ-ਨੇਪਾਲ ਡਿਪਲੋਮੈਟ ਸੰਬੰਧਾਂ ਦੇ ਵੀ 70 ਸਾਲ ਪੂਰੇ ਹੋ ਰਹੇ ਹਨ।
ਭਾਰਤੀ ਫੌਜ ਮੁਖੀ ਨੇਪਾਲ ਦੇ ਫੌਜ ਦਿਵਸ ਦੇ ਮੌਕੇ 'ਤੇ ਆਯੋਜਿਤ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਹੋਣਗੇ। ਇਹ ਸਮਾਰੋਹ ਦੇਸ਼ ਦੇ ਏਕੀਕਰਨ ਦੇ 250 ਸਾਲ ਪੂਰੇ ਹੋਣ 'ਤੇ ਮਨਾਇਆ ਜਾ ਰਿਹਾ ਹੈ। ਗੋਰਖਾ ਰਾਜਾ ਨਾਰਾਇਣ ਸ਼ਾਹ ਨੇ ਸਾਲ 1769 ਵਿਚ ਦਰਜਨਾਂ ਛੋਟੇ ਰਾਜਾਂ ਨੂੰ ਮਿਲਾ ਕੇ ਵੱਡੇ ਨੇਪਾਲ ਦੀ ਸਥਾਪਨਾ ਕੀਤੀ ਸੀ। ਨੇਪਾਲ ਫੌਜ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ,''ਲੰਬੇ ਸਮੇਂ ਤੋਂ ਨੇਪਾਲ ਫੌਜ ਅਤੇ ਭਾਰਤੀ ਫੌਜ ਵਿਚਕਾਰ ਕਰੀਬੀ ਅਤੇ ਚੰਗੇ ਰਿਸ਼ਤੇ ਰਹੇ ਹਨ ਅਤੇ ਖਾਸ ਮੌਕਿਆਂ 'ਤੇ ਨੇਪਾਲੀ ਅਤੇ ਭਾਰਤੀ ਫੌਜ ਮੁਖੀਆਂ ਨੂੰ ਸੱਦਾ ਦੇਣ ਦੀ ਪਰੰਪਰਾ ਰਹੀ ਹੈ।'
ਉਤਰਾਖੰਡ 'ਚ ਵਾਹਨ ਖੱਡ 'ਚ ਡਿੱਗਣ ਨਾਲ 6 ਦੀ ਮੌਤ
NEXT STORY