ਨਵੀਂ ਦਿੱਲੀ– ਭਾਰਤੀ ਫੌਜ ਨੇ ਆਪਣੇ ਸਾਰੇ ਜਵਾਨਾਂ ਲਈ ਵਟਸਐਪ ਨੂੰ ਲੈ ਕੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ’ਚ ਕਿਹਾ ਗਿਆ ਹੈ ਕਿ ਸਾਰੇ ਜਵਾਨ ਆਪਣੇ ਵਟਸਐਪ ਅਕਾਊਂਟ ਦੀ ਸੈਟਿੰਗਸ ਤੁਰੰਤ ਬਦਲਣ ਤਾਂ ਜੋ ਉਨ੍ਹਾਂ ਨੂੰ ਕੋਈ ਪਾਕਿਸਤਾਨੀ ਜਸੂਸ ਕਿਸੇ ਗਰੁੱਪ ’ਚ ਨਾ ਜੋੜ ਸਕੇ। ਦੱਸ ਦੇਈਏ ਕਿ ਹਾਲ ਹੀ ’ਚ ਭਾਰਤੀ ਫੌਜ ਦੇ ਇਕ ਜਵਾਨ ਦਾ ਵਟਸਐਪ ਨੰਬਰ ਪਾਕਿਸਤਾਨ ਨਾਲ ਸੰਬੰਧਿਤ ਇਕ ਵਟਸਐਪ ਗਰੁੱਪ ’ਚ ਬਿਨਾਂ ਇਜਾਜ਼ਤ ਜੋੜਿਆ ਗਿਆ ਸੀ। ਉਸ ਤੋਂ ਬਾਅਦ ਫੌਜ ਨੇ ਇਹ ਫੈਸਲਾ ਲਿਆ ਹੈ।
ਵਟਸਐਪ ਅਕਾਊਂਟ ’ਚ ਕਰਨੀ ਹੋਵੇਗੀ ਇਹ ਸੈਟਿੰਗ
ਨਵੀਂ ਅਪਡੇਟ ਤੋਂ ਬਾਅਦ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਵੀ ਗਰੁੱਪ ਐਡਮਿਨ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਨੂੰ ਕਿਸੇ ਗਰੁੱਪ ’ਚ ਐਡ ਨਾ ਕਰੇ ਤਾਂ ਇਸ ਲਈ ਤੁਹਾਨੂੰ ਕੁਝ ਸੈਟਿੰਗ ਕਰਨੀ ਹੋਵੇਗੀ। ਇਸ ਲਈ ਸਭ ਤੋਂ ਪਹਿਲਾਂ ਆਪਣੇ ਵਟਸਐਪ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਐਪ ਨੂੰ ਓਪਨ ਕਰੋ ਅਤੇ ਇਸ ਸਟੈੱਪ ਨੂੰ ਫਾਲੋ ਕਰੋ। ccount > Privacy > Groups ਇਸ ਤੋਂ ਬਾਅਦ ਤੁਹਾਨੂੰ ਤਿੰਨ ਆਪਸ਼ਨ ਮਿਲਣਗੇ ਜਿਨ੍ਹਾਂ ’ਚ Nobody, My Contacts ਅਤੇ Everyone ਸ਼ਾਮਲ ਹਨ। ਇਨ੍ਹਾਂ ’ਚ ਜੇਕਰ ਤੁਸੀਂ Nobody ਦੇ ਆਪਸ਼ਨ ਦੀ ਚੋਣ ਕਰਦੇ ਹੋ ਤਾਂ ਤੁਹਾਨੂੰ ਕਈ ਵੀ ਕਿਸੇ ਗਰੁੱਪ ’ਚ ਐਡ ਨਹੀਂ ਕਰ ਸਕੇਗਾ। ਉਥੇ ਹੀ ਜੇਕਰ ਤੁਸੀਂ ਚਾਹੁੰਦੇ ਹੋ ਸਿਰਫ ਉਹੀ ਲੋਕ ਤੁਹਾਨੂੰ ਗਰੁੱਪ ’ਚ ਐਡ ਕਰਨ ਜੋ ਤੁਹਾਡੀ ਕਾਨਟੈਕਟ ਲਿਸਟ ’ਚ ਹਨ ਤਾਂ ਤੁਸੀਂ My Contacts ਦਾ ਆਪਸ਼ਨ ਚੁਣ ਸਕਦੇ ਹੋ।

ਭਾਰਤੀ ਖੁਫੀਆ ਏਜੰਸੀ ਨੇ ਪਹਿਲਾਂ ਦਿੱਤੀ ਸੀ ਹਿਦਾਇਤ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ ਜੁਲਾਈ ’ਚ ਭਾਰਤੀ ਖੁਫੀਆ ਏਜੰਸੀ ਨੇ ਭਾਰਤੀ ਫੌਜ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਵੀ ਸ਼ੱਕੀ ਵਟਸਐਪ ਗਰੁੱਪ ਤੋਂ ਸਾਵਧਾਨ ਰਹਿਣ ਦੀ ਹਿਦਾਇਤ ਦਿੱਤੀ ਸੀ। ਖੁਫੀਆ ਏਜੰਸੀ ਦੀ ਸਲਾਹ ’ਤੇ ਫੌਜ ਨੇ ਆਪਣੇ ਅਧਿਕਾਰੀਆਂ ਨੂੰ ਇਸ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਫੌਜ ਦਾ ਕਹਿਣਾ ਸੀ ਕਿ ਅਧਿਕਾਰੀ ਪ੍ਰਾਈਵੇਸੀ ਉਜਾਗਰ ਹੋਣ ਤੋਂ ਬਚਣ ਅਤੇ ਕਿਸੇ ਵੀ ਅਜਿਹੇ ਵਟਸਐਪ ਗਰੁੱਪ ਦਾ ਹਿੱਸਾ ਨਾ ਬਣਨ ਜੋ ਉਨ੍ਹਾਂ ਦੇ ਭਰੋਸੇ ਨੂੰ ਖਤਰੇ ’ਚ ਪਾ ਦੇਣ ਜਾਂ ਫੌਜ ਨਾਲ ਸੰਬੰਧਿਤ ਸੂਚਨਾ ਲੀਕ ਹੋਵੇ।
6 ਸਾਲ ਦੀ ਇਹ ਬੱਚੀ ਬਣੀ 'ਦੁਨੀਆ ਦੀ ਸਭ ਤੋਂ ਛੋਟੀ ਜੀਨੀਅਸ'
NEXT STORY