ਬੈਂਗਲੁਰੂ-ਸ਼੍ਰੇਯ ਚੱਕਰ ਨਾਲ ਸਨਮਾਨਿਤ ਕਰਨਲ ਨਵਜੋਤ ਸਿੰਘ ਬਲ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਦੱਸ ਦੇਈਏ ਕਿ ਕਰਨਲ ਨਵਜੋਤ ਸਿੰਘ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੇ ਸੀ ਅਤੇ ਅੰਤ ਵੀਰਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਕਰਨਲ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਹਨ ਪਰ ਲਾਕਡਾਊਨ ਇਕ ਵੱਡੀ ਰੁਕਾਵਟ ਬਣ ਗਿਆ ਹੈ। ਇਸ ਦੌਰਾਨ ਉਹ ਸੜਕ ਮਾਰਗ ਰਾਹੀਂ ਗੁਰੂਗ੍ਰਾਮ ਤੋਂ ਬੈਂਗਲੁਰੂ ਤੱਕ ਲਗਭਗ 2000 ਕਿਲੋਮੀਟਰ ਦਾ ਲੰਬਾ ਫਾਸਲਾ ਤੈਅ ਕਰ ਕੇ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਹਨ।

ਦੱਸਣਯੋਗ ਹੈ ਕਿ ਕਰਨਲ ਦੇ ਪਰਿਵਾਰ ਦੇ ਕੋਲ ਇਕ ਤਾਰੀਕਾ ਸੀ ਕਿ ਮਿਲਟਰੀ ਏਅਰਕ੍ਰਾਫਟ ਰਾਹੀਂ ਲਾਸ਼ ਨੂੰ ਬੈਂਗਲੁਰੂ ਤੋਂ ਦਿੱਲੀ ਲਿਆਂਦਾ ਜਾ ਸਕੇ ਪਰ ਪਰਿਵਾਰ ਨੇ ਬੈਂਗਲੁਰੂ 'ਚ ਹੀ ਅੰਤਿਮ ਸੰਸਕਾਰ ਕਰਨ ਦੀ ਇੱਛਾ ਜਤਾਈ ਹੈ। ਜੱਦੀ ਤੌਰ 'ਤੇ ਅਮ੍ਰਿਤਸਰ ਦੇ ਰਹਿਣ ਵਾਲੇ ਕਰਨਲ ਨਵਜੋਤ ਸਿੰਘ ਫੌਜ ਦੀ ਪੈਰਾ-ਐੱਸ.ਐੱਫ (ਸਪੈਸ਼ਲ ਫੋਰਸਜ਼) ਰੈਂਜ਼ੀਮੈਂਟ ਦੀ ਟਰੂ-ਪੈਰਾ ਦੇ ਸੀ.ਓ (ਕਮਾਂਡਿੰਗ ਅਫਸਰ) ਸੀ। ਸਾਲ 2003 'ਚ ਕਸ਼ਮੀਰ 'ਚ ਇਕ ਮੁਸ਼ਕਿਲ ਆਪਰੇਸ਼ਨ ਲਈ ਉਨ੍ਹਾਂ ਨੂੰ ਸ਼੍ਰੇਯ ਚੱਕਰ ਨਾਲ ਨਵਾਜ਼ਿਆ ਗਿਆ ਸੀ।

ਸਾਲ 2018 'ਚ ਕਰਨਲ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਹ ਕੀਮੋਥੈਰਪੀ 'ਤੇ ਚੱਲ ਰਹੇ ਸੀ। ਜਨਵਰੀ 2019 'ਚ ਉਨ੍ਹਾਂ ਦਾ ਖੱਬਾ ਹੱਥ ਕੈਂਸਰ ਕਾਰਨ ਕੱਟ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਹਾਰ ਨਾ ਮੰਨਦੇ ਹੋਏ ਘਰ ਤੋਂ ਹੀ ਕਮਾਂਡਿੰਗ ਅਫਸਰ ਦੇ ਤੌਰ 'ਤੇ ਕੰਮ ਜਾਰੀ ਰੱਖਿਆ। ਕਰਨਲ ਬਲ ਨੇ ਜੀਵਨ ਦੇ ਸਾਰੇ ਕੰਮ ਇਕ ਹੱਥ ਨਾਲ ਕਰਨ 'ਚ ਮੁਹਾਰਤ ਹਾਸਲ ਕਰ ਲਈ। ਨਹਾਉਣ-ਧੋਣ, ਜੁੱਤੀ ਦੇ ਫੀਤੇ ਬੰਨਣ, ਦਸਤਖਤ ਕਰਨ ਵਰਗੇ ਸਾਰੇ ਕੰਮ ਉਨ੍ਹਾਂ ਨੇ ਖੱਬੇ ਹੱਥ ਨਾਲ ਸਿੱਖ ਲਏ ਸੀ। ਇਕ ਹੱਥ ਨਾਲ ਹੀ 2 ਮਹੀਨਿਆਂ ਬਾਅਦ ਉਨ੍ਹਾਂ ਨੇ ਰਾਜਸਥਾਨ 'ਚ ਫੌਜ ਮੁਹਿੰਮ 'ਚ ਹਿੱਸਾ ਲਿਆ।
ਕੋਰੋਨਾ ਵਾਇਰਸ ਮਰੀਜ਼ ਨੇ ਹਸਪਤਾਲ 'ਚ ਗਲਾ ਵੱਢ ਕੇ ਕੀਤੀ ਖੁਦਕੁਸ਼ੀ
NEXT STORY