ਨਵੀਂ ਦਿੱਲੀ - ਲੱਦਾਖ ਵਿਚ ਪਿਛਲੇ 6 ਮਹੀਨਿਆਂ ਤੋਂ ਐੱਲ. ਏ. ਸੀ. 'ਤੇ ਵਿਵਾਦ ਜਾਰੀ ਹੈ। ਜਿਸ ਕਾਰਨ ਠੰਡ ਦੇ ਮੌਸਮ ਵਿਚ ਵੀ ਉਚਾਈ ਵਾਲੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਉਂਝ ਤਾਂ ਅਜੇ ਮੈਦਾਨੀ ਇਲਾਕਿਆਂ ਵਿਚ ਘੱਟ ਠੰਡ ਹੈ ਪਰ ਉਚ ਹਿਮਾਲਿਆਈ ਖੇਤਰ ਵਿਚ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਪਾਰਾ 0 ਦੇ ਕਰੀਬ ਪਹੁੰਚ ਗਿਆ ਹੈ। ਇਸ ਵਿਚਾਲੇ ਭਾਰਤੀ ਫੌਜ ਦੇ ਡਾਕਟਰਾਂ ਨੇ ਲੱਦਾਖ ਵਿਚ 16,000 ਫੁੱਟ ਦੀ ਉਚਾਈ 'ਤੇ ਇਕ ਨਵਾਂ ਕੀਰਤੀਮਾਨ ਰਚਿਆ ਹੈ।
ਖਰਾਬ ਮੌਸਮ ਕਾਰਣ ਨਹੀਂ ਪਹੁੰਚਿਆ ਹੈਲੀਕਾਪਟਰ
ਦਰਅਸਲ, ਲੱਦਾਖ ਦੇ ਉਚਾਈ ਵਾਲੇ ਇਲਾਕਿਆਂ ਵਿਚ ਤਾਇਨਾਤ ਇਕ ਜਵਾਨ ਨੂੰ ਅਪੈਂਡਿਕਸ ਦੀ ਸਮੱਸਿਆ ਸੀ। 28 ਅਕਤੂਬਰ ਨੂੰ ਉਸ ਨੂੰ ਲਿਆਉਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਸੀ ਪਰ ਖਰਾਬ ਮੌਸਮ ਕਾਰਨ ਉਸ ਨੂੰ ਉਥੋਂ ਕੱਢਿਆ ਨਾ ਜਾ ਸਕਿਆ। ਇਸ ਤੋਂ ਬਾਅਦ ਫੌਜ ਦੀ ਸਰਜੀਕਲ ਟੀਮ ਨੇ ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਸ ਦਾ ਸਫਲ ਅਪਰੇਸ਼ਨ ਕੀਤਾ। ਜਿਸ ਵਿਚ ਇਕ ਲੈਫਟੀਨੈਂਟ ਕਨਰਲ, ਇਕ ਮੇਜਰ ਅਤੇ ਇਕ ਕੈਪਟਨ (ਸਾਰੇ ਡਾਕਟਰ) ਸ਼ਾਮਲ ਸਨ। ਜਵਾਨ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਲੱਦਾਖ ਜਿਹੇ ਇਲਾਕਿਆਂ ਵਿਚ ਖਰਾਬ ਹਾਲਾਤਾਂ ਵਿਚ ਕੀਤੇ ਗਏ ਇਸ ਅਪਰੇਸ਼ਨ ਨੂੰ ਫੌਜ ਦੇ ਡਾਕਟਰਾਂ ਦੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਫਾਰਵਰਡ ਸਰਜੀਕਲ ਸੈਂਟਰ ਵਿਚ ਹੋਇਆ ਅਪਰੇਸ਼ਨ
ਸੂਤਰਾਂ ਮੁਤਾਬਕ ਜਿਸ ਥਾਂ 'ਤੇ ਜਵਾਨ ਦਾ ਅਪਰੇਸ਼ਨ ਹੋਇਆ ਉਹ ਸਮੁੰਦਰ ਤਲ ਤੋਂ 16 ਹਜ਼ਾਰ ਫੁੱਟ ਉਚੀ ਹੈ। ਇਸ ਤੋਂ ਇਲਾਵਾ ਉਥੋਂ ਦਾ ਤਾਪਮਾਨ ਵੀ ਇਨੀਂ ਦਿਨੀਂ 0 ਦੇ ਕਰੀਬ ਹੈ। ਅਜਿਹੇ ਵਿਚ ਇਕ ਫਾਰਵਰਡ ਸਰਜੀਕਲ ਸੈਂਟਰ ਵਿਚ ਵੱਡੀ ਐਮਰਜੰਸੀ ਸਰਜਰੀ ਕਰਨੀ ਫੌਜ ਦੇ ਡਾਕਟਰਾਂ ਲਈ ਵੱਡੀ ਕਾਮਯਾਬੀ ਹੈ। ਨਾਲ ਹੀ ਇਹ ਫਾਰਵਰਡ ਏਰੀਆ ਵਿਚ ਕੀਤੇ ਗਏ ਵੱਡੇ ਅਪਰੇਸ਼ੰਸ ਵਿਚੋਂ ਇਹ ਇਕ ਹੈ। ਹਾਲ ਹੀ ਵਿਚ ਫੌਜ ਪ੍ਰਮੁੱਖ ਜਨਰਲ ਐੱਮ. ਐੱਮ. ਨਰਵਣੇ ਨੇ ਕਈ ਫਾਰਵਰਡ ਏਰੀਆ ਦਾ ਦੌਰਾ ਕੀਤਾ ਸੀ। ਨਾਲ ਹੀ ਇਹ ਗੱਲ ਵੀ ਯਕੀਨਨ ਕੀਤਾ ਸੀ ਕਿ ਉਥੇ ਜਵਾਨਾਂ ਲਈ ਹਰ ਜ਼ਰੂਰੀ ਉਪਕਰਣ ਅਤੇ ਸਮਾਨ ਉਪਲੱਬਧ ਹੋਵੇ।
ਠੰਡ ਦੇ ਜ਼ਰੂਰੀ ਸਮਾਨਾਂ ਦੀ ਖਰੀਦ
ਇਸ ਵਾਰ ਚੀਨ ਸਰਹੱਦ 'ਤੇ ਜ਼ਿਆਦਾ ਠੰਡ ਵਿਚ ਵੀ ਵੱਡੀ ਗਿਣਤੀ ਵਿਚ ਜਵਾਨਾਂ ਦੀ ਤਾਇਨਾਤੀ ਕਰਨੀ ਹੋਵੇਗੀ। ਜਿਸ ਲਈ ਭਾਰਤੀ ਫੌਜ ਨੇ ਜ਼ਰੂਰੀ ਸਮਾਨਾਂ ਨੂੰ ਖਰੀਦ ਲਿਆ ਹੈ। ਇਕ ਰਿਪੋਰਟ ਮੁਤਾਬਕ ਭਾਰਤ ਨੇ ਅਮਰੀਕਾ ਦੇ ਨਾਲ 2016 ਨਿਚ ਲਾਜ਼ੀਸਟਿਕ ਐਕਸਚੇਂਜ਼ ਮੈਮੋਰੈਂਡਮ ਸਮਝੌਤਾ ਕੀਤਾ ਸੀ। ਜਿਸ ਦੇ ਤਹਿਤ ਦੋਹਾਂ ਦੇਸ਼ਾਂ ਦੇ ਜੰਗੀ ਬੇੜੇ, ਜਹਾਜ਼ ਇਕ ਦੂਜੇ ਦੇ ਬੇਸ ਦਾ ਇਸਤੇਮਾਲ ਕਰ ਸਕਦੇ ਹਨ। ਨਾਲ ਹੀ ਸਪੇਅਰ ਪਾਰਟਸ, ਲਾਜ਼ੀਸਟਿਕ ਸਪੋਰਟ, ਸਪਲਾਈ ਸਮੇਤ ਕਈ ਹੋਰ ਚੀਜ਼ਾਂ ਵੀ ਇਸ ਸਮਝੌਤੇ ਦੇ ਤਹਿਤ ਆਉਂਦੀਆਂ ਹਨ। ਇਸ ਸਮਝੌਤੇ ਦੇ ਤਹਿਤ ਹੁਣ ਭਾਰਤ ਨੇ ਅਮਰੀਕਾ ਤੋਂ ਉਚ ਪਹਾੜੀ ਖੇਤਰਾਂ ਵਾਲੇ ਜੰਗੀ ਕਿੱਟ ਖਰੀਦੇ ਹਨ। ਜਿਸ ਵਿਚ ਮਾਇਨਸ 50 ਡਿਗਰੀ ਤੱਕ ਤਾਪਮਾਨ ਨੂੰ ਝੇਲਣ ਵਾਲੇ ਤੰਬੂ, ਕੱਪੜੇ ਅਤੇ ਜੰਗੀ ਕਿੱਟ ਸਮੇਤ ਹੋਰ ਚੀਜ਼ਾਂ ਸ਼ਾਮਲ ਹਨ, ਜੋ ਲੱਦਾਖ ਵਿਚ ਸਰਦੀਆਂ ਵੇਲੇ ਜਵਾਨਾਂ ਦੇ ਕੰਮ ਆਉਣਗੀਆਂ।
19 ਸਾਲ ਦੇ ਨੌਜਵਾਨ 'ਤੇ ਗੋਲੀਆਂ ਦੀ ਬੌਛਾਰ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
NEXT STORY