ਨਵੀਂ ਦਿੱਲੀ- ਪੂਰਬੀ ਲੱਦਾਖ ਦੇ ਦੋ ਝਗੜੇ ਵਾਲੇ ਬਿੰਦੂਆਂ ਤੋਂ ਭਾਰਤੀ ਅਤੇ ਚੀਨੀ ਫ਼ੌਜੀਆਂ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਤੋਂ ਕੁਝ ਦਿਨ ਬਾਅਦ ਭਾਰਤੀ ਫ਼ੌਜ ਨੇ ਸ਼ੁੱਕਰਵਾਰ ਨੂੰ ਡੇਮਚੋਕ 'ਚ ਗਸ਼ਤ ਸ਼ੁਰੂ ਕਰ ਦਿੱਤੀ। ਫੌਜ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਪਸਾਂਗ 'ਚ ਗਸ਼ਤ ਜਲਦੀ ਹੀ ਮੁੜ ਸ਼ੁਰੂ ਹੋ ਸਕਦੀ ਹੈ। ਫੌਜ ਦੇ ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਇਕ ਮਹੱਤਵਪੂਰਨ ਸਮਝੌਤੇ ਤੋਂ ਬਾਅਦ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (LAC) 'ਤੇ ਦੋ ਸਟੈਂਡ ਆਫ ਪੁਆਇੰਟ ਡੇਮਚੋਕ ਅਤੇ ਦੇਪਸਾਂਗ ਤੋਂ ਫੌਜਾਂ ਦੀ ਵਾਪਸੀ ਪੂਰੀ ਹੋ ਗਈ ਹੈ ਅਤੇ ਜਲਦੀ ਹੀ ਇਨ੍ਹਾਂ ਥਾਵਾਂ 'ਤੇ ਗਸ਼ਤ ਸ਼ੁਰੂ ਕਰ ਦਿੱਤੀ ਜਾਵੇਗੀ।
ਵੀਰਵਾਰ ਨੂੰ ਦੀਵਾਲੀ ਦੇ ਮੌਕੇ 'ਤੇ LAC 'ਤੇ ਕਈ ਸਰਹੱਦੀ ਪੁਆਇੰਟਾਂ 'ਤੇ ਦੋਵਾਂ ਧਿਰਾਂ ਵਿਚਾਲੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਮਠਿਆਈਆਂ ਦੇ ਰਿਵਾਇਤੀ ਅਦਾਨ-ਪ੍ਰਦਾਨ ਤੋਂ ਇਕ ਦਿਨ ਪਹਿਲਾਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੇ ਟਕਰਾਅ ਵਾਲੇ ਸਥਾਨਾਂ ਤੋਂ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਸੀ, ਜਿਸ ਨੂੰ ਚੀਨ-ਭਾਰਤ ਸਬੰਧਾਂ ਵਿਚ ਇਕ ਨਵੇਂ ਸਕਾਰਾਤਮਕ ਪਹਿਲੂ ਵਜੋਂ ਦੇਖਿਆ ਜਾ ਰਿਹਾ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਡੇਮਚੋਕ 'ਚ ਗਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਖੇਤਰ ਅਤੇ ਗਸ਼ਤ ਦੇ ਪੱਧਰ ਅਪ੍ਰੈਲ 2020 ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਸਕਦੇ ਹਨ।
ਏਅਰਬਸ C295 ਪਲਾਂਟ 'ਨਿਊ ਇੰਡੀਆ' ਦਾ ਉਦਾਹਰਣ : PM ਮੋਦੀ
NEXT STORY