ਮੁੰਬਈ- ਗ੍ਰੀਨ ਕਾਰਡ ਦੇਣ ਦੀ ਪ੍ਰਕਿਰਿਆ 'ਚ ਦੇਰੀ ਕਾਰਨ ਸੰਯੁਕਤ ਰਾਜ ਅਮਰੀਕਾ 'ਚ ਇਕ ਲੱਖ ਤੋਂ ਵੱਧ ਭਾਰਤੀ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਤੋਂ ਵੱਖ ਹੋਣ ਦਾ ਖ਼ਤਰਾ ਹੈ। ਇਕ ਹਾਲੀਆ ਅਧਿਐਨ 'ਚ ਪਾਇਆ ਗਿਆ ਕਿ ਅਮਰੀਕਾ 'ਚ ਰੁਜ਼ਗਾਰ-ਆਧਾਰਤ ਗ੍ਰੀਨ ਕਾਰਡ ਬੈਕਲਾਗ ਵਿਸ਼ੇਸ਼ ਰੂਪ ਨਾਲ ਭਾਰਤੀਆਂ ਲਈ ਚਿੰਤਾਜਨਕ ਵਿਸ਼ਾ ਬਣ ਗਿਆ ਹੈ। ਮੌਜੂਦਾ ਸਮੇਂ 10.7 ਲੱਖ ਭਾਰਤੀ ਬੈਕਲਾਗ 'ਚ ਫਸੇ ਹੋਏ ਹਨ, ਜੋ ਈਬੀ-2 ਅਤੇ ਈਬੀ-3 ਸ਼੍ਰੇਣੀਆਂ 'ਚ ਪ੍ਰੋਸੈਸਿੰਗ ਦੀ ਉਡੀਕ ਕਰ ਰਹੇ ਹਨ। ਕੈਟੋ ਇੰਸਟੀਚਿਊਟ ਦੇ ਇਮੀਗ੍ਰੇਸ਼ਨ ਅਧਿਐਨ ਮਾਹਿਰ ਡੇਵਿਡ ਜੇ ਬਿਅਰ ਨੇ ਇਕ ਹਾਲੀਆ ਅਧਿਐਨ 'ਚ ਕਿਹਾ ਕਿ ਜੇਕਰ ਇਹੀ ਚੱਲਦਾ ਰਿਹਾ ਤਾਂ ਲਗਭਗ 1.34 ਲੱਕ ਬੱਚੇ ਰੁਜ਼ਗਾਰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਬੁੱਢੇ ਹੋ ਜਾਣਗੇ। ਪੈਂਡਿੰਗ ਮਾਮਲਿਆਂ ਦੀ ਭਾਰੀ ਗਿਣਤੀ ਅਤੇ ਹਰੇਕ ਦੇਸ਼ 'ਤੇ 7 ਫੀਸਦੀ ਦੀ ਹੱਦ ਨੂੰ ਧਿਆਨ 'ਚ ਰੱਖਦੇ ਹੋਏ, ਮੌਜੂਦਾ ਗਿਣਤੀ ਦੇ ਆਧਾਰ 'ਤੇ ਇਸ ਪ੍ਰਕਿਰਿਆ ਨੂੰ ਪੂਰਾ ਹੋਣ 'ਚ 135 ਸਾਲ ਤੋਂ ਵੱਧ ਸਮਾਂ ਲੱਗਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ
ਹਾਲ ਹੀ 'ਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਸ ਸਾਲ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਬੈਕਲਾਗ 1.8 ਮਿਲੀਅਨ ਮਾਮਲਿਆਂ ਦੀ ਰਿਕਾਰਡ ਉੱਚਾਈ 'ਤੇ ਪਹੁੰਚ ਗਿਆ ਹੈ, ਜਿਸ ਨਾਲ 1.34 ਲੱਖ ਭਾਰਤੀ ਬੱਚਿਆਂ ਦਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ। ਜੋ ਬੱਚੇ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਂਦੇ ਹਨ, ਉਹ ਐੱਚ-4 ਵੀਜ਼ੇ ਦੇ ਅਧੀਨ ਉੱਥੇ ਰਹਿੰਦੇ ਹਨ, ਜੋ ਐੱਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਅਤੇ ਬੱਚਿਆਂ ਲਈ ਇਕ ਗੈਰ-ਪ੍ਰਵਾਸੀ ਵੀਜ਼ਾ ਹੈ। ਐੱਚ-1ਬੀ ਵੀਜ਼ਾ ਬੇਹੱਦ ਕੁਸ਼ਲ ਮਜ਼ਦੂਰਾਂ ਲਈ ਅਸਥਾਈ ਕਾਰਜ ਵੀਜ਼ਾ ਹੈ। ਜਦੋਂ ਬੱਚੇ 21 ਸਾਲ ਦੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਐੱਚ-4 ਵੀਜ਼ਾ ਸ਼੍ਰੇਣੀ ਦੇ ਅਧੀਨ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਹੈ। ਅਜਿਹੇ 'ਚ ਇਨ੍ਹਾਂ ਬੱਚਿਆਂ ਕੋਲ 2 ਵਿਕਲਪ ਹੁੰਦੇ ਹਨ। ਪਹਿਲਾ ਹੈ ਐੱਫ-1 ਜਾਂ ਵਿਦਿਆਰਥੀ ਵੀਜ਼ਾ ਸੁਰੱਖਿਆ ਕਰਨਾ। ਇਹ ਵੀਜ਼ਾ ਉਨ੍ਹਾਂ ਨੂੰ ਅਮਰੀਕਾ 'ਚ ਅਧਿਐਨ ਕਰਨ ਦੀ ਮਨਜ਼ੂਰੀ ਦਿੰਦਾ ਹੈ ਪਰ ਉਨ੍ਹਾਂ ਨੂੰ ਰੁਜ਼ਗਾਰ ਅਥਾਰਟੀ ਦਸਤਾਵੇਜ਼ (ਈ.ਏ.ਡੀ.) ਪ੍ਰਾਪਤ ਕੀਤੇ ਬਿਨਾਂ ਕੰਮ ਕਰਨ ਦੀ ਮਨਜ਼ੂਰੀ ਨਹੀਂ ਹੈ। ਈ.ਏ.ਡੀ. ਐਪਲੀਕੇਸ਼ਨ ਪ੍ਰਕਿਰਿਆ ਲੰਬੀ ਅਤੇ ਮਹਿੰਗੀ ਹੋ ਸਕਦੀ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਹ ਬੱਚੇ ਐੱਫ-1 ਵੀਜ਼ਾ ਪ੍ਰਾਪਤ ਕਰ ਸਕਣਗੇ, ਕਿਉਂਕਿ ਸਿਰਫ਼ ਸੀਮਿਤ ਗਿਣਤੀ 'ਚ ਬੱਚੇ ਹੀ ਇਸ ਨੂੰ ਪ੍ਰਾਪਤ ਕਰ ਪਾਉਂਦੇ ਹਨ।
ਦੂਜਾ ਹੈ ਖ਼ੁਦ ਨੂੰ ਆਪਣੇ ਦੇਸ਼ 'ਚ ਦੇਸ਼ ਨਿਕਾਲਾ ਕਰਨਾ। ਇਹ ਇਕ ਕਠਿਨ ਅਤੇ ਭਾਵਨਾਤਮਕ ਫ਼ੈਸਲਾ ਹੋ ਸਕਦਾ ਹੈ, ਖ਼ਾਸ ਕਰ ਕੇ ਉਨ੍ਹਾਂ ਬੱਚਿਆਂ ਲਈ ਜੋ ਬਚਪਨ 'ਚ ਅਮਰੀਕਾ ਆਏ ਸਨ ਅਤੇ ਉੱਥੇ ਵੱਡੇ ਹੋਏ ਹਨ ਅਤੇ ਉਨ੍ਹਾਂ ਦਾ ਭਾਰਤ 'ਚ ਆਪਣੇ ਪਰਿਵਾਰ ਨਾਲ ਬਹੁਤ ਘੱਟ ਜਾਂ ਕੋਈ ਸੰਬੰਧ ਨਹੀਂ ਹੈ। ਐੱਚ-4 ਵੀਜ਼ਾ ਦੀ ਇਹ ਉਮਰ ਹੱਦ ਅਤੇ ਗ੍ਰੀਨ ਕਾਰਡ ਪ੍ਰਕਿਰਿਆ 'ਚ ਦਹਾਕਿਆਂ ਤੋਂ ਪੈਂਡਿੰਗ ਸਥਿਤੀ ਅਮਰੀਕਾ 'ਚ ਰਹਿੰਦੇ ਕਈ ਭਾਰਤੀ ਪਰਿਵਾਰਾਂ ਲਈ ਚਿੰਤਾ ਦਾ ਇਕ ਮੁੱਖ ਸਰੋਤ ਬਣ ਗਈ ਹੈ।
ਇਹ ਵੀ ਪੜ੍ਹੋ : ਇਕ ਸਾਲ ਤੋਂ ਕਤਰ ਦੀ ਜੇਲ੍ਹ ’ਚ ਬੰਦ ਹਨ ਜਲ ਸੈਨਾ ਦੇ 8 ਸਾਬਕਾ ਅਧਿਕਾਰੀ, ਕੇਂਦਰ ਨੇ ਧਾਰੀ ਚੁੱਪ
ਕੀ ਹੈ ਗ੍ਰੀਨ ਕਾਰਡ?
ਗ੍ਰੀਨ ਕਾਰਡ ਅਮਰੀਕਾ 'ਚ ਰਹਿਣ ਦਾ ਇਕ ਸਥਾਈ ਪ੍ਰਮਾਣ ਹੈ। ਗ੍ਰੀਨ ਕਾਰਡ ਧਾਰਕ ਉਹ ਵਿਅਕਤੀ ਹੁੰਦਾ ਹੈ, ਜਿਸ ਨੂੰ ਸਥਾਈ ਆਧਾਰ 'ਤੇ ਅਮਰੀਕਾ 'ਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਫਿਲਹਾਲ ਅਮਰੀਕਾ 'ਚ ਜ਼ਿਆਦਾਤਰ ਲੋਕ ਐੱਚ-1ਬੀ ਅਤੇ ਜੇ-2 ਵੀਜ਼ੇ 'ਤੇ ਹਨ। ਐੱਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ 'ਚ ਕੰਮ ਕਰਨ ਵਾਲੇ ਪ੍ਰਵਾਸੀ ਕਰਮਚਾਰੀਆਂ ਨੂੰ ਕੰਮ ਕਰਨ ਦਾ ਪਰਮਿਟ ਦਿੰਦਾ ਹੈ। ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਦੀਆਂ ਹਨ ਅਤੇ ਲੋਕ ਇਸ ਵੀਜ਼ੇ 'ਤੇ ਨਿਰਭਰ ਰਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ 'ਚ ਸੱਚ ਬੋਲਣਾ ਗੁਨਾਹ ਹੋ ਗਿਆ ਹੈ: ਮਹਿਬੂਬਾ ਮੁਫ਼ਤੀ
NEXT STORY