ਨਵੀਂ ਦਿੱਲੀ— ਇੰਡੀਅਨ ਕੋਸਟ ਗਾਰਡ 'ਚ ਭਰਤੀਆਂ ਨਿਕਲੀਆਂ ਹਨ। ਭਾਰਤੀ ਤੱਟ ਰੱਖਿਅਕ ਫੋਰਸ ਨੇ ਜਨਰਲ ਡਿਊਟੀ ਸ਼ਾਖਾ ਲਈ ਪੁਰਸ਼ ਉਮੀਦਵਾਰਾਂ ਨੂੰ ਸਹਾਇਕ ਕਮਾਂਡੇਂਟ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਆਨਲਾਈਨ ਅਪਲਾਈ ਪ੍ਰਕਿਰਿਆ ਸਿਰਫ਼ ਐੱਸ. ਸੀ, ਐੱਸ. ਟੀ. ਅਤੇ ਓ. ਬੀ. ਸੀ. ਕੈਟੇਗਰੀ ਦੇ ਉਮੀਦਵਾਰਾਂ ਲਈ ਹੈ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 27 ਦਸੰਬਰ 2020 ਹੈ।
ਇਨ੍ਹਾਂ ਅਹੁਦਿਆਂ 'ਤੇ ਹੋਵੇਗੀ ਭਰਤੀ—
ਉਮੀਦਵਾਰਾਂ ਦੀ ਭਰਤੀ ਅਸਿਸਟੈਂਟ ਕਮਾਂਡੇਂਟ, ਡਿਪਟੀ ਕਮਾਂਡੇਂਟ, ਕਮਾਂਡੇਂਟ, ਡਿਪਟੀ ਇੰਸਪੈਕਟਰ ਜਨਰਲ, ਇੰਸਪੈਕਟਰ ਜਨਰਲ, ਐਡੀਸ਼ਨਲ ਡਾਇਰੈਕਟਰ ਜਨਰਲ ਅਤੇ ਡਾਇਰੈਕਟਰ ਜਨਰਲ ਦੇ ਅਹੁਦਿਆਂ 'ਤੇ ਕੀਤੀ ਜਾਵੇਗੀ।
ਕੁੱਲ ਅਹੁਦੇ—
ਐੱਸ. ਸੀ- 5 ਅਹੁਦੇ
ਐੱਸ. ਟੀ- 14 ਅਹੁਦੇ
ਓ. ਬੀ. ਸੀ- 6 ਅਹੁਦੇ
ਕੁੱਲ ਅਹੁਦੇ- 25
ਸਿੱਖਿਅਕ ਯੋਗਤਾ—
ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60 ਫ਼ੀਸਦੀ ਨੰਬਰਾਂ ਨਾਲ ਬੀ. ਈ/ਬੀ. ਟੈੱਕ ਗਰੈਜੂਏਟ ਹੋਣਾ ਜ਼ੂਰਰੀ ਹੈ।
ਭਰਤੀ ਲਈ ਪ੍ਰੀਖਿਆ ਦੀ ਤਾਰੀਖ਼—
ਭਰਤੀ ਲਈ ਪ੍ਰੀਖਿਆ 20 ਜਨਵਰੀ ਤੋਂ 20 ਫਰਵਰੀ 2021 ਤੱਕ ਆਯੋਜਿਤ ਕੀਤੀ ਜਾ ਸਕਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 7ਵੇਂ ਸੀ. ਪੀ. ਸੀ. ਮੁਤਾਬਕ ਤਨਖ਼ਾਹ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ—
ਚਾਹਵਾਨ ਉਮੀਦਵਾਰ ਆਨਲਾਈਨ ਕਰਨ ਲਈ 21 ਦਸੰਬਰ ਤੋਂ ਅਧਿਕਾਰਤ ਵੈੱਬਸਾਈਟ http://joinindiancoastguard.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
'ਕੋਰੋਨਾ' ਦਾ ਕਹਿਰ, ਇਸ ਵਾਰ ਨਹੀਂ ਹੋਵੇਗਾ ਸੰਸਦ ਦਾ 'ਸਰਦ ਰੁੱਤ' ਇਜਲਾਸ
NEXT STORY