ਸਪੋਰਟਸ ਡੈਸਕ: ਜਿਵੇਂ ਦੱਖਣੀ ਅਫਰੀਕਾ ਦੀ ਟੀਮ ਵਿਸ਼ਵ ਕੱਪ ਦੌਰਾਨ ਵੱਡੇ ਮੁਕਾਬਲਿਆਂ ’ਚ ਚੋਕ ਕਰ ਜਾਂਦੀ ਹੈ। ਠੀਕ ਉਸੇ ਤਰ੍ਹਾਂ ਟੀਮ ਇੰਡੀਆ ਵੀ ਆਸਟ੍ਰੇਲੀਆ ਦੇ ਸਾਹਮਣੇ ਚੋਕ ਕਰਦੀ ਨਜ਼ਰ ਆ ਰਹੀ ਹੈ। ਸਾਲ 2003 ਤੋਂ ਬਾਅਦ ਭਾਰਤੀ ਟੀਮ ਨੇ 2023 ’ਚ ਵਿਸ਼ਵ ਕੱਪ ਫਾਈਨਲ ਆਸਟ੍ਰੇਲੀਆ ਦੇ ਹੀ ਹੱਥੋਂ ਗੁਆ ਦਿੱਤੀ ਸੀ। ਦੋਨੋਂ ਮੈਚਾਂ ’ਤੇ ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਦੀਆਂ ਲਗਭਗ ਇੱਕੋ ਜਿਹੀਆਂ ਗਲਤੀਆਂ ਨਜ਼ਰ ਆਉਂਦੀਆਂ ਹਨ।
ਮਿਡਲ ਕ੍ਰਮ ਹੋਇਆ ਫੇਲ੍ਹ
2003 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਮੱਧਕ੍ਰਮ ਯੁਵਰਾਜ ਸਿੰਘ (24), ਦਿਨੇਸ਼ ਮੌਂਗੀਆ (12), ਮੁਹੰਮਦ ਕੈਫ (0), ਸੌਰਵ ਗਾਂਗੁਲੀ (24) ਦੇ ਰੂਪ ’ਚ ਫੇਲ ਹੋ ਗਿਆ, ਜਿਸ ਕਾਰਨ ਟੀਮ ਇੰਡੀਅਾ ਵੱਡੇ ਟੀਚੇ ਦਾ ਪਿੱਛਾ ਨਹੀਂ ਕਰ ਸਕੀ ਸੀ। 2023 ਦੇ ਵਿਸ਼ਵ ਕੱਪ ’ਚ ਵੀ ਟੀਮ ਇੰਡੀਆ ਦਾ ਮੱਧਕ੍ਰਮ ਸ਼੍ਰੇਅਸ ਅਈਅਰ (4), ਕੇ. ਐੱਲ. ਰਾਹੁਲ (66), ਰਵਿੰਦਰ ਜਡੇਜਾ (9), ਸੂਰਿਆ ਕੁਮਾਰ (18), ਮੁਹੰਮਦ ਸ਼ੰਮੀ (6) ਫੇਲ ਹੋ ਗਏ। ਭਾਰਤ ਵੱਡਾ ਸਕੋਰ ਨਹੀਂ ਖੜ੍ਹਾ ਕਰ ਸਕਿਆ ਅਤੇ ਆਸਾਨੀ ਨਾਲ ਹਾਰ ਗਿਆ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਚੈਂਪੀਅਨ ਬਣਦਿਆਂ ਸਾਰ ਆਸਟ੍ਰੇਲੀਆ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਪੜ੍ਹੋ ਕਿਸ ਟੀਮ ਨੂੰ ਮਿਲੇ ਕਿੰਨੇ ਰੁਪਏ
ਸਫਲ ਗੇਂਦਬਾਜ਼ ਹੋ ਗਏ ਗੁੱਸੇ
2003 ਵਿਸ਼ਵ ਕੱਪ ’ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਜਹੀਰ ਖਾਨ ਨੇ 7 ਓਵਰਾਂ ’ਚ ਬਿਨ੍ਹਾਂ ਵਿਕਟ ਲਏ 67 ਦੌੜਾਂ ਦੇ ਦਿੱਤੀਆਂ। ਮੁੱਖ ਗੇਂਦਬਾਜ਼ ਸ਼੍ਰੀਨਾਥ ਨੇ 10 ਓਵਰਾਂ ’ਚ 87 ਦੌੜਾਂ ਦੇ ਦਿੱਤੀਆਂ। ਸਪਿਨਰ ਹਰਭਜਨ ਨੇ 2 ਵਿਕਟਾਂ ਲਈਆਂ ਪਰ ਜਿੱਤ ਨਸੀਬ ਨਹੀਂ ਹੋਈ। 2003 ਵਿਸ਼ਵ ਕੱਪ ’ਚ ਮੁਹੰਮਦ ਸ਼ੰਮੀ ਨੇ ਸਾਡੇ ਲਈ ਸਭ ਤੋਂ ਜ਼ਿਆਦਾ ਵਿਕਟਾਂ (24) ਲਈਆਂ ਪਰ ਫਾਈਨਲ ’ਚ ਉਹ ਸਿਰਫ ਇਕ ਹੀ ਵਿਕਟ ਲੈ ਸਕਿਆ। ਸਪਿਨਰ ਜਡੇਜਾ ਅਤੇ ਕੁਲਦੀਪ ਯਾਦਵ ਆਪਣੇ ਕੋਟੇ ਦੇ ਓਵਰਾਂ ’ਚ ਇਕ ਵੀ ਵਿਕਟ ਨਹੀਂ ਕੱਢ ਸਕਿਆ।
ਇਹ ਖ਼ਬਰ ਵੀ ਪੜ੍ਹੋ - World Cup Final ਮੁਕਾਬਲੇ 'ਚ ਮਿਲੀ ਹਾਰ ਮਗਰੋਂ ਕਪਤਾਨ ਰੋਹਿਤ ਸ਼ਰਮਾ ਦਾ ਪਹਿਲਾ ਬਿਆਨ
ਸਿਰਫ ਇਕ ਬੱਲੇਬਾਜ਼ ਨੇ ਖੋਹਿਆ ਮੈਚ
ਇਕ ਬੱਲੇਬਾਜ਼ ਦੇ ਅੱਗੇ ਨਤਮਸਤਕ ਹੋਣ ਦੀ ਟੀਮ ਇੰਡੀਆ ਦੇ ਗੇਂਦਬਾਜ਼ਾਂ ਦੀ ਪੁਰਾਣੀ ਆਦਤ ਹੈ। ਇਹੀ ਆਦਤ ਇਕ ਵਾਰ ਫਿਰ ਤੋਂ ਵੱਡੀ ਹਾਰ ਸਾਹਮਣੇ ਲੈ ਕੇ ਆਈ। 2003 ਵਿਸ਼ਵ ਕੱਪ ਫਾਈਨਲ ’ਚ ਰਿੱਕੀ ਪੋਂਟਿੰਗ (140) ਇਕੱਲਾ ਹੀ ਭਾਰਤ ਤੋਂ ਮੈਚ ਨੂੰ ਦੂਰ ਲੈ ਗਿਆ ਸੀ। ਉੱਥੇ ਹੀ 2023 ’ਚ ਭਾਰਤੀ ਟੀਮ ਜਦੋਂ ਵਾਰਨਰ (7), ਮਿਸ਼ੇਲ ਮਾਰਸ਼ (15) ਅਤੇ ਸਟੀਵ ਸਮਿੱਥ (4) ਦੀਆਂ ਵਿਕਟਾਂ ਲੈ ਚੁੱਕੀ ਸੀ, ਪਿੱਚ ’ਤੇ ਇਕੱਲਾ ਟ੍ਰੈਵਿਸ ਹੈੱਡ ਟਿਕ ਗਿਆ। ਉਸ ਨੇ ਇਕੱਲੇ ਹੀ 120 ਗੇਂਦਾਂ ’ਤੇ 15 ਚੌਕੇ ਅਤੇ 4 ਛੱਕੇ ਲਗਾਏ ਅਤੇ 137 ਦੌੜਾਂ ਬਣਾ ਕੇ ਆਪਣੀ ਟੀਮ ਨੂੰ 6ਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਦੁਆ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ind vs Aus: ਫਾਈਨਲ ਮੈਚ 'ਚ ਟੁੱਟਾ ਰਿਕਾਰਡ, ਜਾਣੋ OTT 'ਤੇ ਕਿੰਨੇ ਕਰੋੜ ਲੋਕਾਂ ਨੇ ਦੇਖਿਆ ਮੈਚ
NEXT STORY