ਨਿਊਯਾਰਕ (ਏਜੰਸੀ)- ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਨੇ ਨਿਊਯਾਰਕ ਰਾਜ ਦੇ ਇਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕੇ ਜਾਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ, ਕਿਉਂਕਿ ਸੰਸਦ ਮੈਂਬਰਾਂ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਨੂੰ 'ਧਾਰਮਿਕ ਵਿਤਕਰਾ' ਕਰਾਰ ਦਿੱਤਾ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ ਵਿਆਹ ਵਿੱਚ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ। ਹਾਲਾਂਕਿ, ਉਸਦੀ ਬੇਨਤੀ ਨੂੰ ਇਸ ਅਧਾਰ 'ਤੇ ਰੱਦ ਕਰ ਦਿੱਤਾ ਗਿਆ ਸੀ ਕਿ ਗੈਸ ਮਾਸਕ ਪਹਿਨਣ ਦੀ ਜ਼ਰੂਰਤ ਪੈਣ 'ਤੇ ਦਾੜ੍ਹੀ ਰੱਖਣ ਨਾਲ ਸੁਰੱਖਿਆ ਜੋਖ਼ਮ ਪੈਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕੀ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 53
ਇੱਥੇ ਭਾਰਤੀ ਅਧਿਕਾਰੀਆਂ ਨੇ ਇਹ ਮੁੱਦਾ ਨਿਊਯਾਰਕ ਰਾਜ ਦੇ ਗਵਰਨਰ ਦੇ ਦਫ਼ਤਰ ਕੋਲ ਉਠਾਇਆ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਟੇਟ ਪੁਲਸ ਅਤੇ ਗਵਰਨਰ ਦਫ਼ਤਰ ਵੀ ਇਸ 'ਤੇ ਕੰਮ ਕਰ ਰਹੇ ਹਨ। ਨਿਊਯਾਰਕ ਸਟੇਟ ਅਸੈਂਬਲੀ ਵਿੱਚ ਕੁਈਨਜ਼ ਦੀ ਨੁਮਾਇੰਦਗੀ ਕਰ ਰਹੇ ਅਸੈਂਬਲੀਮੈਨ ਡੇਵਿਡ ਵੇਪ੍ਰਿਨ ਨੇ ਨਿਊਯਾਰਕ ਸਟੇਟ ਪੁਲਸ ਵਿੱਚ ਟਿਵਾਣਾ ਦੀ ਦਾੜ੍ਹੀ ਵਧਾਉਣ ਦੀ ਬੇਨਤੀ ਨੂੰ ਅਸਵੀਕਾਰ ਕਰਨ ਨੂੰ "ਧਾਰਮਿਕ ਵਿਤਕਰੇ ਦੀ ਇੱਕ ਚਿੰਤਾਜਨਕ ਘਟਨਾ" ਕਰਾਰ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਵੇਪ੍ਰਿਨ ਨੇ ਕਿਹਾ ਕਿ ਉਨ੍ਹਾਂ ਨੇ Religious Garb Law ਨੂੰ ਸਪਾਂਸਰ ਕੀਤਾ ਸੀ, ਜਿਸ 'ਤੇ 2019 ਵਿੱਚ ਦਸਤਖ਼ਤ ਕੀਤੇ ਗਏ ਸਨ। ਇਸ ਲਈ ਕਿਸੇ ਨੂੰ ਵੀ ਆਪਣੇ ਧਰਮ ਦਾ ਪਾਲਣ ਕਰਨ ਅਤੇ ਆਪਣਾ ਕੰਮ ਕਰਨ ਵਿਚਕਾਰ ਚੋਣ ਨਹੀਂ ਕਰਨੀ ਪਵੇਗੀ।"
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸਿਵਾ ਠੰਡਾ ਹੋਣ ਤੋਂ ਪਹਿਲਾਂ ਹੀ ਨਸ਼ੇ ਨਾਲ ਘਰ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ
ਨਿਊਯਾਰਕ ਸਟੇਟ ਪੁਲਸ ਵੱਲੋਂ ਟਿਵਾਣਾ ਨੂੰ ਰਾਜ ਦੇ ਕਾਨੂੰਨ ਦੇ ਅਨੁਸਾਰ ਅਨੁਕੂਲਿਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਵੇਪ੍ਰਿਨ ਨੇ ਕਿਹਾ, "ਸਪੱਸ਼ਟ ਤੌਰ 'ਤੇ ਮੈਂ ਇਹਨਾਂ ਪੱਖਪਾਤੀ ਕਾਰਵਾਈਆਂ ਅਤੇ ਰਾਜ ਦੇ ਕਾਨੂੰਨ ਦੀ ਸਪੱਸ਼ਟ ਉਲੰਘਣਾ ਤੋਂ ਹੈਰਾਨ ਹਾਂ।" ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਧੂ ਅਤੇ ਵਿਦੇਸ਼ ਮੰਤਰੀ ਐੱਸ, ਜੈਸ਼ੰਕਰ ਨੂੰ ਪੱਤਰ ਲਿਖ ਕੇ ਸਿੱਖ ਫੌਜੀਆਂ ਨੂੰ ਵਾਲ ਕੱਟਣ ਲਈ ਮਜ਼ਬੂਰ ਕਰਨ ਦੀ ਨਿਊਯਾਰਕ ਸਟੇਟ ਪੁਲਿਸ ਦੀ ਪੱਖਪਾਤੀ ਨੀਤੀ 'ਤੇ ਸਖ਼ਤ ਇਤਰਾਜ਼ ਜਤਾਇਆ ਸੀ। 2016 ਵਿੱਚ, ਦੇਸ਼ ਦੀ ਸਭ ਤੋਂ ਵੱਡੀ ਪੁਲਸ ਫੋਰਸ, ਨਿਊਯਾਰਕ ਸਿਟੀ ਪੁਲਸ ਡਿਪਾਰਟਮੈਂਟ (NYPD) ਨੇ ਘੋਸ਼ਣਾ ਕੀਤੀ ਸੀ ਕਿ ਉਹ ਸਿੱਖ ਅਫਸਰਾਂ ਨੂੰ ਵਰਦੀ ਵਿੱਚ ਦਾੜ੍ਹੀ ਅਤੇ ਪਗੜੀ ਪਹਿਨਣ ਦੀ ਆਗਿਆ ਦੇਵੇਗੀ।
ਇਹ ਵੀ ਪੜ੍ਹੋ: ਕੀ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ? ਜਾਣੋ ਕੀ ਕਹਿੰਦੈ ਅਧਿਐਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹਿੰਸਾਗ੍ਰਸਤ ਨੂਹ 'ਚ ਅੱਜ ਤੋਂ ਖੁੱਲ੍ਹਣਗੇ ਸਕੂਲ, ਬੱਸ ਸੇਵਾ ਹੋਵੇਗੀ ਬਹਾਲ, ਧਾਰਾ 144 ਲਾਗੂ
NEXT STORY