ਨਵੀਂ ਦਿੱਲੀ- ਟਵਿਟਰ ਦੇ ਸਾਬਕਾ ਸੀ.ਈ.ਓ. ਜੈਕ ਡੋਰਸੀ ਨੇ ਦੋਸ਼ ਲਗਾਇਆ ਹੈ ਕਿ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਟਵਿਟਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਸੀ। ਜੈਕ ਡੋਰਸੀ ਦੇ ਦੋਸ਼ਾਂ 'ਤੇ ਹੁਣ ਸਰਕਾਰ ਨੇ ਪਲਟਵਾਰ ਕੀਤਾ ਹੈ। ਭਾਰਤ ਦੇ ਆਈ.ਟੀ. ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਟਵੀਟ ਕਰਦੇ ਹੋਏ ਜੈਕ ਡੋਰਸੀ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਨਾਲ ਹੀ ਜੈਕ ਡੋਰਸੀ 'ਤੇ ਭਾਰਤ ਪ੍ਰਤੀ ਪੱਖਪਾਤਪੂਰਨ ਅਤੇ ਭੇਦਭਾਵ ਭਰਿਆ ਵਤੀਰਾ ਕਰਨ ਦਾ ਵੀ ਦੋਸ਼ ਲਗਾਇਆ।
ਇਹ ਵੀ ਪੜ੍ਹੋ- 14 ਜੂਨ ਨੂੰ ਹਰਿਆਣਾ ਬੰਦ ਦਾ ਐਲਾਨ, MSP ਸਣੇ 25 ਮੰਗਾਂ ਨੂੰ ਲੈ ਕੇ ਖਾਪਾਂ ਤੇ ਕਿਸਾਨਾਂ ਨੇ ਲਿਆ ਫ਼ੈਸਲਾ
ਸਰਕਾਰ ਨੇ ਦਿੱਤਾ ਇਹ ਜਵਾਬ
ਕੇਂਦਰ ਸਰਕਾਰ ਦੇ ਆਈ.ਟੀ. ਮੰਤਰੀ ਰਾਜੀਵ ਚੰਦਰਸ਼ੇਖਰ ਨੇ ਟਵੀਟ ਕਰਦੇ ਹੋਏ ਜੈਕ ਡੋਰਸੀ ਦੇ ਦੋਸ਼ਾਂ ਨੂੰ ਝੂਠ ਦੱਸਿਆ। ਚੰਦਰਸ਼ੇਖਰ ਨੇ ਲਿਖਿਆ ਕਿ ਇਹ ਟਵਿਟਰ ਦੇ ਇਤਿਹਾਸ ਦੇ ਉਸ ਧੁੰਧਲੇ ਦੌਰ ਨੂੰ ਸਾਫ ਕਰਨ ਦੀ ਕੋਸ਼ਿਸ਼ ਹੈ, ਜਦੋਂ ਟਵਿਟਰ ਡੋਰਸੀ ਦੇ ਕਾਰਜਕਾਲ 'ਚ ਲਗਾਤਾਰ ਭਾਰਤੀ ਕਾਨੂੰਨਾਂ ਦਾ ਉਲੰਘਣ ਕਰ ਰਿਹਾ ਸੀ। ਸਾਲ 2020 ਤੋਂ ਲੈ ਕੇ 2022 ਤਕ ਟਵਿਟਰ ਨੇ ਭਾਰਤੀ ਕਾਨੂੰਨਾਂ ਮੁਤਾਬਕ, ਕੰਮ ਨਹੀਂ ਕੀਤਾ ਅਤੇ ਜੂਨ 2022 ਤੋਂ ਭਾਰਤੀ ਕਾਨੂੰਨਾਂ ਦਾ ਪਾਲਣ ਸ਼ੁਰੂ ਕੀਤਾ। ਕਿਸੇ ਨੂੰ ਵੀ ਜੇਲ੍ਹ ਨਹੀਂ ਹੋਈ ਅਤੇ ਨਾ ਹੀ ਟਵਿਟਰ ਨੂੰ ਬੰਦ ਕੀਤਾ ਗਿਆ। ਡੋਰਸੀ ਦੇ ਕਾਰਜਕਾਲ ਦੌਰਾਨ ਟਵਿਟਰ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਭਾਰਤੀ ਕਾਨੂੰਨਾਂ ਨੂੰ ਸਵਿਕਾਰ ਕਰਨ 'ਚ ਸਮੱਸਿਆਸੀ।
ਇਹ ਵੀ ਪੜ੍ਹੋ- ਭਾਰਤ ਸਰਕਾਰ ਦਾ ਵੱਡਾ ਐਕਸ਼ਨ, 150 ਤੋਂ ਵੱਧ ਯੂਟਿਊਬ ਚੈਨਲਾਂ ਤੇ ਵੈੱਬਸਾਈਟਾਂ ਨੂੰ ਕੀਤਾ ਬੈਨ, ਜਾਣੋ ਵਜ੍ਹਾ
ਸਰਕਾਰ ਨੇ ਕਿਸੇ ਦੀ ਵੀ ਗ੍ਰਿਫਤਾਰੀ ਤੋਂ ਕੀਤਾ ਇਨਕਾਰ
ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ 'ਭਾਰਤ ਇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ ਅਤੇ ਇਸ ਨੂੰ ਅਧਿਕਾਰ ਹੈ ਕਿ ਭਾਰਤ ਵਿਚ ਕੰਮ ਕਰ ਰਹੀਆਂ ਸਾਰੀਆਂ ਕੰਪਨੀਆਂ ਇਸ ਦੇ ਕਾਨੂੰਨਾਂ ਦੀ ਪਾਲਣਾ ਕਰਨ। ਕਿਸਾਨ ਅੰਦੋਲਨ ਦੌਰਾਨ 2021 ਵਿਚ ਕਈ ਫਰਜ਼ੀ ਖਬਰਾਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿਚ ਕਤਲੇਆਮ ਬਾਰੇ ਕਿਹਾ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਫਰਜ਼ੀ ਸਨ। ਭਾਰਤ ਸਰਕਾਰ ਨੇ ਟਵਿਟਰ ਨੂੰ ਇਸ ਗੁੰਮਰਾਹਕੁੰਨ ਖਬਰ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਲਈ ਕਿਹਾ ਕਿਉਂਕਿ ਇਸ ਨਾਲ ਸਥਿਤੀ ਹੋਰ ਵਿਗੜ ਸਕਦੀ ਸੀ ਪਰ ਉਨ੍ਹਾਂ ਨੂੰ ਇਸ ਨੂੰ ਹਟਾਉਣ ਵਿਚ ਪਰੇਸ਼ਾਨੀ ਸੀ, ਜਦੋਂ ਕਿ ਅਮਰੀਕਾ ਵਿਚ ਉਨ੍ਹਾਂ ਨੇ ਖੁਦ ਹੀ ਆਪਣੇ ਪਲੇਟਫਾਰਮ ਤੋਂ ਅਜਿਹੀਆਂ ਚੀਜ਼ਾਂ ਨੂੰ ਹਟਾ ਦਿੱਤਾ। ਭਾਰਤ ਸਰਕਾਰ ਦੇ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਜੇਲ੍ਹ ਨਹੀਂ ਭੇਜਿਆ ਗਿਆ ਅਤੇ ਕੋਈ ਛਾਪੇਮਾਰੀ ਨਹੀਂ ਹੋਈ। ਅਸੀਂ ਸਿਰਫ਼ ਕਾਨੂੰਨ ਦੀ ਪਾਲਣਾ ਚਾਹੁੰਦੇ ਸੀ।
ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ
ਜੈਕ ਡੋਰਸੀ ਨੇ ਲਗਾਏ ਸਨ ਇਹ ਦੋਸ਼
ਟਵਿਟਰ ਦੇ ਸਾਬਕਾ ਸੀ.ਈ.ਓ. ਜੈਕ ਡੋਰਸੀ ਨੇ ਇਕ ਯੂਟਿਊਬ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਭਾਰਤ ਸਰਕਾਰ 'ਤੇ ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਦੌਰਾਨ ਸਰਕਾਰ ਨੇ ਕਈ ਅਕਾਊਂਟ ਬਲਾਕ ਕਰਨ ਦੀ ਮੰਗ ਕੀਤੀ ਸੀ ਅਤੇ ਗੱਲ ਨਾ ਮੰਨਣ 'ਤੇ ਟਵਿਟਰ ਨੂੰ ਭਾਰਤ 'ਚ ਬੰਦ ਕਰਨ ਦੀ ਧਮਕੀ ਦਿੱਤੀ ਸੀ। ਡੋਰਸੀ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਕਰਮਚਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੀ ਗੱਲ ਕਹੀ ਗਈ। ਨਾਲ ਹੀ ਨਿਯਮਾਂ ਦਾ ਪਾਲਣ ਨਾ ਕਰਨ 'ਤੇ ਦਫਤਰ ਬੰਦ ਕਰਨ ਦੀ ਧਮਕੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ
ਰਾਹੁਲ ਗਾਂਧੀ ਨੇ ਅਮਰੀਕਾ 'ਚ ਕੀਤੀ ਟਰੱਕ ਦੀ ਸਵਾਰੀ, ਲਵਾਇਆ ਮੂਸੇਵਾਲਾ ਦਾ 295 ਗਾਣਾ (ਵੀਡੀਓ)
NEXT STORY