ਗੈਜੇਟ ਡੈਸਕ- ਇਕ ਦੌਰ ਉਹ ਵੀ ਸੀ ਜਦੋਂ ਪਬਜੀ ਮੋਬਾਇਲ ਗੇਮ ਨੇ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ ਸੀ। ਪਬਜੀ ਗੇਮ ਦੇ ਚੱਕਰ 'ਚ ਬੱਚੇ ਘਰ 'ਚ ਕੁੱਟਮਾਰ ਅਤੇ ਕਤਲ ਤਕ ਕਰਨ ਲੱਗੇ ਸਨ। ਕਈ ਅਜਿਹੇ ਵੀ ਮਾਮਲੇ ਸਾਹਮਣੇ ਆਏਸਨ ਜਦੋਂ ਪਬਜੀ ਨੂੰ ਲੈ ਕੇ ਬੱਚਿਆਂ ਨੇ ਘਰਾਂ 'ਚ ਚੋਰੀ ਕੀਤੀ ਅਤੇ ਖੁਦਕੁਸ਼ੀ ਤਕ ਲਈ ਕਦਮ ਚੁੱਕੇ। ਹੁਣ ਪਬਜੀ ਤਾਂ ਭਾਰਤ 'ਚ ਬੈਨ ਹੋ ਗਈ ਹੈ ਪਰ ਉਸਦੀ ਥਾਂ ਪਬਜੀ ਦੀ ਕੰਪਨੀ ਦੀ ਹੀ ਇਕ ਗੇਮ ਨੇ ਲੈ ਲਈ ਹੈ। ਤਾਜ਼ਾ ਮਾਮਲਾ ਹੈਦਰਾਬਾਦ ਦਾ ਹੈ ਜਿੱਥੇ ਇਕ 16 ਸਾਲ ਦੇ ਬੱਚੇ ਨੇ ਆਪਣੀ ਮਾਂ ਦੇ ਬੈਂਕ ਖਾਤੇ 'ਚੋਂ 36 ਲੱਖ ਰੁਪਏ ਗੇਮਿੰਗ 'ਚ ਖ਼ਰਚ ਕਰ ਦਿੱਤੇ ਹਨ।
ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ
ਹੈਦਰਾਬਾਦ ਸਾਈਬਰ ਪੁਲਸ ਦੀ ਇਕ ਰਿਪੋਰਟ ਮੁਤਾਬਕ, 16 ਸਾਲ ਦੇ ਬੱਚੇ ਨੇ ਫ੍ਰੀ ਫਾਇਰ (Free Fire) ਗੇਮ ਖੇਡਣ ਲਈ 36 ਲੱਖ ਰੁਪਏ ਖਰਚ ਕਰ ਦਿੱਤੇ ਹਨ। ਉਹ ਆਪਣੇ ਦਾਦੇ ਦੇ ਸਮਾਰਟਫੋਨ 'ਤੇ ਗੇਮ ਖੇਡਦਾ ਸੀ। ਉਸਨੇ ਆਪਣੀ ਮਾਂ ਦੇ ਬੈਂਕ ਖਾਤੇ 'ਚੋਂ ਸਭ ਤੋਂ ਪਹਿਲਾਂ 1,500 ਰੁਪਏ ਖਰਚ ਕੀਤੇ ਸਨ ਅਤੇ ਉਸਤੋਂ ਬਾਅਦ 10,000 ਰੁਪਏ ਖਰਚ ਕੀਤੇ।
ਉਸਤੋਂ ਬਾਅਦ ਉਸਨੇ ਇਕ ਵਾਰ ਗੇਮ 'ਚ ਹਥਿਆਰ ਖਰੀਦਣ ਲਈ 1.45 ਲੱਖ ਰੁਪਏ ਅਤੇ ਫਿਰ 2 ਲੱਖ ਰੁਪਏ ਖਰਚ ਕੀਤੇ। ਕੁਝ ਮਹੀਨਿਆਂ ਬਾਅਦ ਇਸ ਪੂਰੇ ਮਾਮਲੇ ਦਾ ਉਦੋਂ ਖੁਲਾਸਾ ਹੋਇਆ ਜਦੋਂ ਉਸਦੀ ਮਾਂ ਬੈਂਕ 'ਚੋਂ ਪੈਸੇ ਕੱਢਵਾਉਣ ਗਈ। ਬੈਂਕ ਵਾਲਿਆਂ ਨੇ ਦੱਸਿਆ ਕਿ ਉਸਦੇ ਅਕਾਊਂਟ 'ਚੋਂ 36 ਲੱਖ ਰੁਪਏ ਗੇਮ 'ਤੇ ਖਰਚ ਕੀਤੇ ਗਏ ਹਨ। ਬੈਂਕ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਮਾਂ ਨੇ ਸਾਈਬਰ ਪੁਲਸ 'ਚ ਇਸਦੀ ਸ਼ਿਕਾਇਤ ਕੀਤੀ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਪਤੀ ਦਾ ਦੇਹਾਂਤ ਹੋ ਗਿਆ ਹੈ ਅਤੇ ਬੈਂਕ 'ਚ ਜੋ ਪੈਸੇ ਸਨ, ਉਸਦੇ ਪਤੀ ਹੀ ਕਮਾਈ ਸੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ ਨੂੰ ਲੈ ਕੇ ਵੱਡਾ ਖੁਲਾਸਾ, ਐਲਗੋਰਿਦਮ ਨੇ ਖੋਲ੍ਹ ਦਿੱਤੀ Meta ਦੀ ਪੋਲ
ਬੱਚਿਆਂ ਨੂੰ ਸਮਝਦਾਰ ਨਹੀਂ ਪਾਗਲ ਬਣਾ ਰਹੇ ਵੀਡੀਓ ਗੇਮ
2020 'ਚ ਅਮਰੀਕਾ ਦੇ ਸੀ.ਐੱਸ. ਮੋਟ ਚਿਲਡਰਨ ਹਸਪਤਾਲ ਨੇ ਇਕ ਸਰਵੇ 'ਚ ਦਾਅਵਾ ਕੀਤਾ ਸੀ ਕਿ ਵੀਡੀਓ ਗੇਮ ਖੇਡਣ ਨਾਲ ਬੱਚੇ ਸਮਝਦਾਰ ਬਣਦੇ ਹਨ। ਸਰਵੇ 'ਚ ਸ਼ਾਮਲ 71 ਫੀਸਦੀ ਮਾਤਾ-ਪਿਤਾ ਨੇ ਮੰਨਿਆ ਸੀ ਕਿ ਵੀਡੀਓ ਗੇਮ ਖੇਡਣਾ ਉਨ੍ਹਾਂ ਦੇ ਬੱਚਿਆਂ ਲਈ ਵਧੀਆ ਹੇ ਅਤੇ ਵੀਡੀਓ ਗੇਮ ਖੇਡਣ ਨਾਲ ਬੱਚਿਆਂ 'ਤੇ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਉਥੇ ਹੀ 44 ਫੀਸਦੀ ਮਾਪਿਆਂ ਨੇ ਵੀਡੀਓ ਗੇਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ
ਗੇਮ ਖੇਡਣ ਵਾਲੇ ਬੱਚਿਆਂ 'ਤੇ ਨਜ਼ਰ ਰੱਖਣ ਮਾਪੇ
1. ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਦੂਜੇ ਬੱਚਿਆਂ ਦੇ ਨਾਲ ਫਿਜੀਕਲ ਗੇਮਾਂ ਖੇਡੇ ਨਾ ਕਿ ਵਰਚੁਅਲ ਗੇਮਾਂ
2. ਇਸਤੋਂ ਇਲਾਵਾ ਆਪਣੇ ਬੱਚਿਆਂ ਨਾਲ ਗੱਲਾਂ ਕਰੋ ਅਤੇ ਗੇਮ ਲਈ ਇਕ ਸਮਾਂ ਤੈਅ ਕਰੋ।
3. ਜੇਕਰ ਬੱਚਾ ਗੇਮਿੰਗ ਕਾਰਨ ਚਿੜਚਿੜਾ ਹੋ ਰਿਹਾ ਹੈ ਤਾਂ ਉਸਨੂੰ ਲੈ ਕੇ ਕਿਤੇ ਘੁੰਮਣ ਜਾਓ, ਉਸ ਨਾਲ ਗੱਲਾਂ ਕਰੋ, ਉਸਨੂੰ ਗੇਮ ਤੋਂ ਇਲਾਵਾ ਹੋਰ ਟਾਸਕ ਦਿਓ ਜਾਂ ਫਿਰ ਕਿਸੇ ਕੰਸਲਟੈਂਟ ਨਾਲ ਸੰਪਰਕ ਕਰੋ।
4. ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਪੂਰੀ ਨੀਂਦ ਲਵੇ। ਬੱਚੇ ਨੂੰ ਗੇਮ ਤੋਂ ਇਲਾਵਾ ਕਿਸੇ ਹੋਰ ਐਕਟੀਵਿਟੀ ਜਿਵੇਂ ਪੇਂਟਿੰਗ, ਗਾਰਡਨਿੰਗ ਆਦਿ 'ਚ ਉਲਝਾਓ।
5. ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਇਕੱਲੇ ਦੀ ਬਜਾਏ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਗੇਮ ਖੇਡੇ।
ਇਹ ਵੀ ਪੜ੍ਹੋ– 5ਜੀ ਦੀ ਸਪੀਡ ਨਾਲ ਦੌੜੇਗਾ BSNL, ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ
2.55 ਕਰੋੜ ਰੁਪਏ ਦੀ ਕੀਮਤ 'ਤੇ ਲਾਂਚ ਹੋਈ ਮਰਸੀਡੀਜ਼ ਬੈਂਜ਼ ਜੀ-ਕਲਾਸ 400 ਡੀ
NEXT STORY