ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਸਮੇਂ ਖੁਸ਼ ਹੋ ਗਏ, ਜਦੋਂ ਉਨ੍ਹਾਂ ਨੂੰ ਤੋਹਫ਼ੇ ਵਿਚ ਬੇਹੱਦ ਖ਼ੂਬਸੂਰਤ ਸਾੜ੍ਹੀ ਮਿਲੀ। ਭਾਰਤੀ ਇਤਿਹਾਸ ਅਤੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਣ ਵਾਲੀ ਇਸ ਸਾੜ੍ਹੀ ਦੀ ਪ੍ਰਧਾਨ ਮੰਤਰੀ ਨੇ ਖ਼ੂਬ ਤਾਰੀਫ਼ ਕੀਤੀ ਅਤੇ ਤੋਹਫ਼ਾ ਭੇਟ ਕਰਨ ਵਾਲੇ ਦਾ ਧੰਨਵਾਦ ਕੀਤਾ। ਇਹ ਖ਼ਾਸ ਤੋਹਫ਼ਾ ਉਨ੍ਹਾਂ ਨੂੰ ਪਦਮ ਐਵਾਰਡ ਲੈਣ ਵਾਲੇ ਪੱਛਮੀ ਬੰਗਾਲ ਦੇ ਬੀਰੇਨ ਕੁਮਾਰ ਬਸਾਕ ਨੇ ਦਿੱਤਾ ਸੀ।
ਸਾੜ੍ਹੀ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਪ੍ਰਧਾਨ ਮੰਤਰੀ ਨੇੇ ਟਵਿੱਟਰ ’ਤੇ ਲਿਖਿਆ ਕਿ ਬੀਰੇਨ ਕੁਮਾਰ ਬਸਾਕ ਪੱਛਮੀ ਬੰਗਾਲ ਦੇ ਨਾਦੀਆ ਤੋਂ ਹਨ। ਉਹ ਇਕ ਨਾਮਵਰ ਜੁਲਾਹੇ ਹਨ, ਜੋ ਆਪਣੀਆਂ ਸਾੜ੍ਹੀਆਂ ਵਿਚ ਭਾਰਤੀ ਇਤਿਹਾਸ ਅਤੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਹਨ। ਪਦਮ ਐਵਾਰਡ ਜੇਤੂਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮੈਨੂੰ ਕੁਝ ਅਜਿਹਾ ਭੇਟ ਕੀਤਾ, ਜੋ ਮੈਨੂੰ ਬਹੁਤ ਪਸੰਦ ਆਇਆ। ਪ੍ਰਧਾਨ ਮੰਤਰੀ ਨੇ ਲਿਖਿਆ ਕਿ ਉਹ ਇਸ ਤੋਹਫ਼ੇ ਨੂੰ ਹਮੇਸ਼ਾ ਸੰਭਾਲ ਕੇ ਰੱਖਣਗੇ।
ਓਧਰ ਬਸਾਕ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿਚ ਉਹ ਮੋਢੇ ’ਤੇ ਸਾੜ੍ਹੀਆਂ ਦੀ ਗੱਠੜੀ ਲੱਦ ਕੇ ਕੋਲਕਾਤਾ ਦੀਆਂ ਗਲੀਆਂ ਵਿਚ ਘੁੰਮ-ਘੁੰਮ ਕੇ ਸਾੜ੍ਹੀਆਂ ਵੇਚਦੇ ਸਨ। ਮੈਂ ਅਤੇ ਮੇਰਾ ਭਰਾ ਸਾੜ੍ਹੀਆਂ ਦੇ ਬੰਡਲ ਲੈ ਕੇ ਸੜਕਾਂ ’ਤੇ ਚੱਲਦੇ ਹੋਏ ਲੋਕਾਂ ਦੇ ਘਰ ਦੇ ਦਰਵਾਜ਼ੇ ਖ਼ੜਕਾਉਂਦੇ ਹੋਏ ਸਾੜ੍ਹੀ ਵੇਚਦੇ ਸਨ। ਇਕ ਦਿਨ ਵਿਚ ਸਾੜ੍ਹੀਆਂ ਦੀ ਕੀਮਤ 15 ਰੁਪਏ ਤੋਂ 35 ਰੁਪਏ ਵਿਚਾਲੇ ਕਮਾਉਂਦੇ ਸੀ। ਹੌਲੀ-ਹੌਲੀ ਸਾਡੇ ਵੱਡੀ ਗਿਣਤੀ ਵਿਚ ਗਾਹਕ ਬਣ ਗਏ। ਪਦਮ ਸ਼੍ਰੀ ਸਨਮਾਨ ਮਿਲਣ ਮਗਰੋਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਇਕ ਤਰੀਕਾ ਲੱਭਿਆ ਅਤੇ ਆਤਮਨਿਰਭਰ ਬਣ ਗਏ। ਬਸਾਕ 5000 ਕਾਰੀਗਰਾਂ ਨਾਲ ਕੰਮ ਕਰਦੇ ਹਨ, ਜਿਨ੍ਹਾਂ ’ਚੋਂ 2000 ਔਰਤਾਂ ਹਨ। ਉਨ੍ਹਾਂ ਕਿਹਾ ਕਿ ਇਸ ਪਦਮ ਸ਼੍ਰੀ ਐਵਾਰਡ ਦੇ ਅਸਲ ਹੱਕਦਾਰ ਇਹ ਕਾਰੀਗਰ ਹਨ ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
PM ਮੋਦੀ ਨੇ ਪਹਿਲਾ ਜਨਜਾਤੀ ਸੁਤੰਤਰਤਾ ਸੈਨਾਨੀ ਮਿਊਜ਼ੀਅਮ ਦੇਸ਼ ਵਾਸੀਆਂ ਕੀਤਾ ਸਮਰਪਿਤ
NEXT STORY