ਦੁਬਈ (ਭਾਸ਼ਾ)- ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਹਿਰ ਅਤੇ ਕਈ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਕਾਰਨ ਪ੍ਰਭਾਵਿਤ ਭਾਰਤੀਆਂ ਅਤੇ ਫਸੇ ਯਾਤਰੀਆਂ ਲਈ 'ਹੈਲਪਲਾਈਨ ਨੰਬਰ' ਸ਼ੁਰੂ ਕੀਤੇ ਹਨ। ਯੂ.ਏ.ਈ. ਅਤੇ ਆਸ-ਪਾਸ ਦੇ ਦੇਸ਼ਾਂ ਵਿੱਚ ਮੰਗਲਵਾਰ ਨੂੰ ਮੋਹਲੇਧਾਰ ਮੀਂਹ ਪਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਵਿਅਸਤ ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਪਾਣੀ ਵਿਚ ਡੁੱਬ ਗਿਆ, ਜਿਸ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਅਣਖ ਦੀ ਖ਼ਾਤਰ ਮਾਂ ਨੇ ਰਿਸ਼ਤੇਦਾਰਾਂ ਨਾਲ ਮਿਲ ਮਾਰੀ ਧੀ, ਚੁੱਪ-ਚੁਪੀਤੇ ਦਫ਼ਨਾਈ ਲਾਸ਼, ਗ੍ਰਿਫ਼ਤਾਰ
ਭਾਰਤ ਦੇ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਉਨ੍ਹਾਂ 'ਹੈਲਪਲਾਈਨ ਨੰਬਰ' ਦਾ ਜ਼ਿਕਰ ਕੀਤਾ ਹੈ, ਜਿਸ ਰਾਹੀਂ ਮੌਸਮ ਦੀ ਖ਼ਰਾਬ ਸਥਿਤੀ ਨਾਲ ਪ੍ਰਭਾਵਿਤ ਭਾਰਤੀ ਭਾਈਚਾਰੇ ਲੋਕ ਮਦਦ ਮੰਗ ਸਕਦੇ ਹਨ। ਕੌਂਸਲੇਟ ਨੇ ਇਹ ਵੀ ਕਿਹਾ ਕਿ ਉਹ ਫਸੇ ਹੋਏ ਯਾਤਰੀਆਂ ਦੀ ਸਹੂਲਤ ਲਈ ਯੂ.ਏ.ਈ. ਦੇ ਅਧਿਕਾਰੀਆਂ ਅਤੇ ਏਅਰਲਾਈਨ ਦੇ ਸੰਪਰਕ ਵਿੱਚ ਹੈ। ਭਾਰਤੀ ਕੌਂਸਲੇਟ ਜਨਰਲ ਨੇ ਕਿਹਾ, "ਏਅਰਲਾਈਨ ਨਾਲ ਜੁੜੀ ਅਪਡੇਟ ਜਾਣਕਾਰੀ ਮੁਸਾਫਰਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਭਾਰਤੀ ਭਾਈਚਾਰੇ ਦੇ ਸੰਗਠਨਾਂ ਦੇ ਸਹਿਯੋਗ ਨਾਲ ਰਾਹਤ ਉਪਾਅ ਵਧਾਏ ਗਏ ਹਨ।" ਇਸ ਨੇ ਕਿਹਾ, 'ਅਸੀਂ ਫਸੇ ਯਾਤਰੀਆਂ ਅਤੇ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰਾਂ ਵਿਚਕਾਰ ਸੰਪਰਕ ਦੀ ਸਹੂਲਤ ਪ੍ਰਦਾਨ ਕੀਤੀ ਹੈ। ਸਥਿਤੀ ਆਮ ਵਾਂਗ ਹੋਣ ਤੱਕ ਹੈਲਪਲਾਈਨ ਨੰਬਰ ਚਾਲੂ ਰਹਿਣਗੇ।'
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਤਰੀਕੇ ਨਾਲ US 'ਚ ਦਾਖ਼ਲ ਹੋਏ ਭਾਰਤੀ ਨਾਗਰਿਕ ਦੀ ਮੌਤ, ਕੀਤਾ ਜਾਣਾ ਸੀ India ਡਿਪੋਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਇੰਡੀਅਨ ਸਿੱਖ ਕਮਨਿਊਟੀ ਦੇ ਆਗੂਆਂ ਵੱਲੋਂ ਭਾਰਤੀ ਰਾਜਦੂਤ ਵਾਨੀ ਰਾਓ ਦਾ ਰੋਮ ਪਹੁੰਚਣ 'ਤੇ ਸਵਾਗਤ
NEXT STORY