ਨਵੀਂ ਦਿੱਲੀ— ਭਾਰਤੀ ਜਲ ਸੈਨਾ ਦੇ 2 ਬੇੜੇ ਚੀਨੀ ਜਲ ਸੈਨਾ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮੌਕੇ ਅਗਲੇ ਹਫਤੇ ਚੀਨ ਦੇ ਚਿੰਗਦਾਓ ਤੱਟ 'ਤੇ ਕੌਮਾਂਤਰੀ ਸਮੁੰਦਰੀ ਪਰੇਡ 'ਚ ਹਿੱਸਾ ਲੈਣਗੇ। ਜਲ ਸੈਨਾ ਦੇ ਬੁਲਾਰੇ ਕੈਪਟਨ ਡੀ.ਕੇ. ਸ਼ਰਮਾ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਬੇੜੇ ਆਈ.ਐੱਨ.ਐੱਸ. ਕੋਲਕਾਤਾ ਅਤੇ ਆਈ.ਐੱਨ.ਐੱਸ. ਸ਼ਕਤੀ ਕੌਮਾਂਤਰੀ ਫਲੀਟ ਰਿਵਿਊ (ਆਈ.ਐੱਫ.ਆਰ.) 'ਚ ਹਿੱਸਾ ਲੈਣ ਲਈ ਐਤਵਾਰ ਨੂੰ ਚਿੰਗਦਾਓਂ ਪਹੁੰਚਣਗੇ। ਚੀਨ ਦੇ ਰਾਸ਼ਟਰਪਤੀ ਸ਼ੀ. ਚਿੰਗਦਾਓ ਦੇ 23 ਅਪ੍ਰੈਲ ਨੂੰ ਆਈ.ਐੱਫ.ਆਰ. ਨੂੰ ਦੇਖਣ ਦਾ ਪ੍ਰੋਗਰਾਮ ਹੈ। ਚੀਨ ਦੇ ਰੱਖਿਆ ਬੁਲਾਰੇ ਕਰਨਲ ਵੁ ਕਿਆਨ ਨੇ ਪਿਛਲੇ ਮਹੀਨੇ ਦੱਸਿਆ ਸੀ ਕਿ 60 ਤੋਂ ਵਧ ਦੇਸ਼ 23 ਅਪ੍ਰੈਲ ਨੂੰ ਪ੍ਰੋਗਰਾਮ 'ਚ ਸ਼ਾਮਲ ਹੋਣਗੇ।
ਆਈ.ਐੱਫ.ਆਰ. ਜਲ ਸੈਨਾ ਜਹਾਜ਼ਾਂ, ਜਹਾਜ਼ਾਂ ਅਤੇ ਪਣਡੁੱਬੀਆਂ ਦੀ ਪਰੇਡ ਹੈ ਅਤੇ ਇਹ ਸਦਭਾਵਨਾ ਦਾ ਪ੍ਰਚਾਰ ਕਰਨ, ਸਹਿਯੋਗ ਮਜ਼ਬੂਤ ਕਰਨ ਅਤੇ ਆਪਣੀ ਜਲ ਸੈਨਾ ਸਮਰੱਥਾ ਪ੍ਰਦਰਸ਼ਿਤ ਕਰਨ ਲਈ ਦੇਸ਼ਾਂ ਵਲੋਂ ਆਯੋਜਿਤ ਕੀਤੀ ਜਾਂਦੀ ਹੈ। ਭਾਰਤ ਨੇ ਫਰਵਰੀ 2016 'ਚ ਵਿਸ਼ਾਖਾਪਟਨਮ ਦੇ ਤੱਟ 'ਤੇ ਆਈ.ਐੱਫ.ਆਰ. ਦਾ ਆਯੋਜਨ ਕੀਤਾ ਸੀ, ਜਿਸ 'ਚ 50 ਦੇਸ਼ਾਂ ਦੇ ਕਰੀਬ 100 ਜੰਗੀ ਬੇੜਿਆਂ ਨੇ ਹਿੱਸਾ ਲਿਆ ਸੀ। ਇਕ ਫੌਜ ਅਧਿਕਾਰੀ ਨੇ ਦੱਸਿਆ ਕਿ ਡੋਕਲਾਮ ਗਤੀਰੋਧ ਤੋਂ ਬਾਅਦ ਪਹਿਲੀ ਵਾਰ ਭਾਰਤੀ ਜੰਗੀ ਬੇੜੇ ਚੀਨ ਜਾ ਰਹੇ ਹਨ।
ਪ੍ਰਿਯੰਕਾ ਚਤੁਰਵੇਦੀ ਸ਼ਿਵਸੈਨਾ 'ਚ ਸ਼ਾਮਲ
NEXT STORY