ਨਵੀਂ ਦਿੱਲੀ— ਭਾਰਤ ਵਿਚ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਦਰਅਸਲ 4 ਦਸੰਬਰ 1971 ਨੂੰ 'ਆਪਰੇਸ਼ਨ ਟ੍ਰਾਈਡੇਂਟ' ਦੌਰਾਨ ਪੀ. ਐੱਨ. ਐੱਸ. ਖੈਬਰ ਸਮੇਤ 4 ਪਾਕਿਸਤਾਨੀ ਜਹਾਜ਼ਾਂ ਨੂੰ ਨਸ਼ਟ ਕਰਨ ਦੀ ਉਪਲੱਬਧੀ ਦੇ ਮੌਕੇ ਹਰ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਸਮੁੰਦਰੀ ਸਰਹੱਦਾਂ ਦੇ ਰਖਵਾਲੇ ਨੂੰ ਦੇਸ਼ ਦਾ ਸਲਾਮ ਹੈ। ਜਲ ਸੈਨਿਕਾਂ ਦੀਆਂ ਉਪਲੱਬਧੀਆਂ ਅਤੇ ਭੂਮਿਕਾ ਨੂੰ ਪਛਾਣਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਜਲ ਸੈਨਿਕਾਂ ਨੂੰ ਉਨ੍ਹਾਂ ਦੇ ਸਾਹਸ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਕੋਵਿੰਦ ਨੇ ਟਵਿੱਟਰ 'ਤੇ ਆਪਣੇ ਸ਼ੁੱਭਕਾਮਨਾ ਸੰਦੇਸ਼ ਵਿਚ ਲਿਖਿਆ, ''ਜਲ ਸੈਨਾ ਦਿਵਸ ਦੇ ਮੌਕੇ 'ਤੇ ਭਾਰਤੀ ਜਲ ਸੈਨਾ ਦੇ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਮੇਰੀ ਦਿਲੋਂ ਸ਼ੁੱਭਕਾਮਨਾਵਾਂ। ਸਾਡੀ ਸਮੁੰਦਰੀ ਸਰਹੱਦਾਂ ਦੀ ਰੱਖਿਆ ਕਰਨ, ਸਾਡੇ ਕਾਰੋਬਾਰੀ ਮਾਰਗਾਂ ਨੂੰ ਸੁਰੱਖਿਅਤ ਕਰਨ ਅਤੇ ਐਮਰਜੈਂਸੀ ਵਿਚ ਨਾਗਰਿਕਾਂ ਦੀ ਮਦਦ ਉਪਲੱਬਧ ਕਰਾਉਣ ਲਈ ਤੁਹਾਡੀ ਵਚਨਬੱਧਤਾ 'ਤੇ ਰਾਸ਼ਟਰ ਨੂੰ ਮਾਣ ਹੈ। ਤੁਸੀਂ ਇੰਝ ਹੀ ਜਲ ਖੇਤਰ ਵਿਚ ਰਾਜ ਕਰਦੇ ਰਹੋ। ਜੈ ਹਿੰਦ।''
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ''ਜਲ ਸੈਨਾ ਦਿਵਸ ਦੇ ਮੌਕੇ 'ਤੇ ਸਾਡੇ ਬਹਾਦਰ ਜਵਾਨਾਂ ਨੂੰ ਸਲਾਮ। ਉਨ੍ਹਾਂ ਦੀ ਬਹੁਕੀਮਤੀ ਸੇਵਾ ਅਤੇ ਬਲੀਦਾਨ ਨੇ ਸਾਡੇ ਰਾਸ਼ਟਰ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਇਆ ਹੈ।''

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵਿੱਟਰ 'ਤੇ ਲਿਖੇ ਆਪਣੇ ਸ਼ੁੱਭਕਾਮਨਾ ਸੰਦੇਸ਼ 'ਚ ਲਿਖਿਆ, ''ਜਲ ਸੈਨਾ ਦਿਵਸ ਦੇ ਮੌਕੇ 'ਤੇ ਭਾਰਤੀ ਜਲ ਸੈਨਾ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਰਾਸ਼ਟਰ ਨੂੰ ਭਾਰਤੀ ਜਲ ਸੈਨਾ 'ਤੇ ਅਟੁੱਟ ਵਿਸ਼ਵਾਸ ਅਤੇ ਮਾਣ ਹੈ। ਇਹ ਭਾਰਤ ਦੀ ਸਮੁੰਦਰੀ ਸ਼ਕਤੀ ਦਾ ਪ੍ਰਤੀਕ ਹਨ। ਅਸੀਂ ਉਨ੍ਹਾਂ ਦੇ ਸਾਹਸ ਅਤੇ ਵੀਰਤਾ ਨੂੰ ਸਲਾਮ ਕਰਦੇ ਹਾਂ।

ਸਬ ਇੰਸਪੈਕਟਰ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY