ਨਵੀਂ ਦਿੱਲੀ– ਭਾਰਤੀ ਜਲ ਸੈਨਾ ’ਚ ਇਕ ਨਵੇਂ ਅਧਿਐਨ ਨੂੰ ਲਿਖਦੇ ਹੋਏ ਡੋਰਨੀਅਰ ਜਹਾਜ ਸਮੁੰਦਰੀ ਮਿਸ਼ਨ ’ਤੇ ਜਾਣ ਲਈ ਪਾਇਲਟ ਬੀਬੀਆਂ ਦਾ ਪਹਿਲਾ ਬੈਚ ਤਿਆਰ ਹੋ ਗਿਾ ਹੈ। ਡੋਰਨੀਅਰ ਏਅਰਕ੍ਰਾਫਟ ’ਤੇ ਮਿਸ਼ਨ ਲਈ ਤਿੰਨ ਪਾਇਲਟ ਲੈਫਟਿਨੈਂਟ ਦਿਵਿਆ ਸ਼ਰਮਾ, ਲੈਫਟਿਨੈਂਟ ਸ਼ਿਵਾਂਗੀ ਅਤੇ ਲੈਫਟਿਨੈਂਟ ਸ਼ੁਭਾਂਗੀ ਨੇ ਡੋਰਨੀਅਰ ਆਪਰੇਸ਼ਨਲ ਫਲਾਇੰਗ ਟ੍ਰੇਨਿੰਗ ਕੋਰਸ ਪੂਰਾ ਕਰ ਲਿਆ ਹੈ। ਵੀਰਵਾਰ ਨੂੰ ਹੀ ਸਵਦੇਸ਼ੀ ਲੜਾਕੂ ਪੋਤ ਆਈ.ਏ.ਐੱਨ.ਐੱਸ. ਕਵਰੱਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ ਹੈ।
ਤਿੰਨੇ ਬੀਬੀਆਂ ਪਾਇਲਟ 27ਵੀਂ ਡਾਰਨੀਅਰ ਆਪਰੇਸ਼ਨਲ ਫਲਾਇੰਗ ਟ੍ਰੇਨਿੰਗ (ਡੀ.ਓ.ਐੱਫ.ਟੀ.) ਕੋਰਸ ਦੇ 6 ਪਾਇਲਟਾਂ ’ਚ ਸ਼ਾਮਲ ਸਨ। ਐੱਸ.ਐੱਨ.ਐੱਮ. ਦੇ ਚੀਫ ਸਟਾਫ ਆਫਸਰ (ਟ੍ਰੇਨਿੰਗ) ਰੀਅਰ ਐਡਮਿਰਲ ਐਂਟਨੀ ਜਾਰਜ, ਵੀ.ਐੱਸ.ਐੱਮ. ਨੇ ਇਸ ਮੌਕੇ ਤਿੰਨ ਪਾਇਲਟਾਂ ਨੂੰ ਪੁਰਸਕਾਰ ਪ੍ਰਦਾਨ ਕੀਤਾ। ਲੈਫਟਿਨੈਂਟ ਦਿਵਿਆ ਸ਼ਰਮਾ ਅਤੇ ਲੈਫਟਿਨੈਂਟ ਸ਼ਿਵਮ ਪਾਂਡੇ ਨੂੰ ਫਰਸਟ ਇਨ ਫਲਾਇੰਗ ਚੁਣਿਆ ਗਿਆ ਹੈ। ਪਹਿਲੇ ਬੈਚ ਦੀਆਂ ਤਿੰਨ ਬੀਬੀਆਂ ਪਾਇਲਟਾਂ ’ਚ ਲੈਫਟਿਨੈਂਟ ਦਿਵਿਆ ਸ਼ਰਮਾ, ਲੈਫਟਿਨੈਂਟ ਸ਼ਿਵਾਂਗੀ ਅਤੇ ਲੈਫਟਿਨੈਂਟ ਸ਼ੁਭਾਂਗੀ ਹਨ।
ਇਸ ਕੋਰਸ ’ਚ ਪਾਇਲਟਾਂ ਨੂੰ ਪਹਿਲਾਂ ਐੱਸ.ਐੱਨ.ਸੀ. ਦੇ ਕਈ ਪ੍ਰੋਫੈਸ਼ਨਲ ਸਕੂਲਾਂ ’ਚ ਚੱਲੀ ਕਰੀਬ ਇਕ ਮਹੀਨੇ ਦੀ ਜ਼ਮੀਨੀ ਟ੍ਰੇਨਿੰਗ ਦੇ ਦੌਰ ’ਚੋਂ ਲੰਘਣਾ ਪਿਆ। ਇਸ ਤੋਂ ਬਾਅਦ ਇਨ੍ਹਾਂ ਨੂੰ ਦੱਖਣੀ ਨੇਵਲ ਕਮਾਂਡ ਦੇ ਡੋਰਨੀਅਰ ਸਕਵਾਰਡਨ ਨਾਲ 8 ਮਹੀਨਿਆਂ ਤਕ ਉਡਾਨ ਦੀ ਟ੍ਰੇਨਿੰਗ ਦਿੱਤੀ ਗਈ। ਐੱਮ.ਆਰ. ਪਾਇਲਟਾਂ ਲਈ ਉਡਾਨ ਭਰਨ ਵਾਲੀਆਂ ਤਿੰਨ ਪਾਇਲਟ ਬੀਬੀਆਂ ’ਚੋਂ ਲੈਫਟਿਨੈਂਟ ਸ਼ਿਵਾਂਗੀ 2 ਦਸੰਬਰ 2019 ਨੂੰ ਜਲ ਸੈਨਾ ਪਾਇਲਟ ਦੇ ਰੂਪ ’ਚ ਯੋਗਤਾ ਪ੍ਰਾਪਤ ਕਰਨ ਵਾਲੀ ਪਹਿਲੀ ਬੀਬੀ ਸੀ। 15 ਦਿਨਾਂ ਬਾਅਦ ਦੋ ਹੋਰ ਲੈਫਟਿਨੈਂਟ ਦਿਵਿਆ ਸ਼ਰਮਾ ਅਤੇ ਲੈਫਟਿਨੈਂਟ ਸ਼ੁਭਾਂਗੀ ਸਵਰੂਪ ਵੀ ਪਾਇਲਟ ਬਣ ਗਈਆਂ।
ਦਿੱਲੀ ਦੰਗੇ: ਦੋਸ਼ੀ ਉਮਰ ਖਾਲਿਦ ਕੋਰਟ 'ਚ ਬੋਲੇ- ਜੇਲ 'ਚ ਗੱਲ ਕਰਨ ਦੀ ਛੋਟ ਨਹੀਂ
NEXT STORY