ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਮੁੰਦਰੀ ਫੌਜ ਨੇ ਇਲਾਕੇ ’ਚ ਬਚਾਅ ਮੁਹਿੰਮਾਂ ਦੇ ਤਹਿਤ ਸੋਮਾਲੀਆ ਦੇ ਪੂਰਬੀ ਕੰਢੇ ’ਤੇ ਇਕ ਈਰਾਨੀ ਝੰਡਾ ਲੱਗੇ ਮੱਛੀਆਂ ਫੜਨ ਵਾਲੇ ਜਹਾਜ਼ ’ਤੇ ਸਮੁੰਦਰੀ ਡਾਕੇ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।
ਇਹ ਵੀ ਪੜ੍ਹੋ : FASTag ਤੋਂ ਲੈ ਕੇ ਵਾਲਿਟ ਤੱਕ 29 ਫਰਵਰੀ ਤੋਂ ਬਾਅਦ Paytm 'ਤੇ ਨਹੀਂ ਮਿਲਣਗੀਆਂ ਇਹ ਸੇਵਾਵਾਂ
ਇਸ ਜਹਾਜ਼ ’ਤੇ 11 ਈਰਾਨੀ ਅਤੇ 8 ਪਾਕਿ ਨਾਗਰਿਕ ਸਵਾਰ ਸਨ, ਜਿਨ੍ਹਾਂ ਨੂੰ ਬਚਾਅ ਲਿਆ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤੀ ਜੰਗੀ ਬੇੜੇ ਆਈ.ਐੱਨ.ਐੱਸ. ਸ਼ਾਰਦਾ 7 ਸਮੁੰਦਰੀ ਲੁਟੇਰਿਆਂ ਵੱਲੋਂ ਐੱਫ.ਵੀ. ਓਮਾਰਿਲ ’ਤੇ ਚਾਲਕ ਟੀਮ ਦੇ ਮੈਂਬਰਾਂ ਨੂੰ ਬੰਧਕ ਬਣਾਏ ਜਾਣ ਤੋਂ ਬਾਅਦ ਬਚਾਅ ਲਈ ਰਵਾਨਾ ਹੋਇਆ।
ਇਹ ਵੀ ਪੜ੍ਹੋ : Budget 2024 : ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ, ਇਕ ਕਰੋੜ ਘਰਾਂ ਨੂੰ ਮਿਲੇਗੀ ਮੁਫ਼ਤ ਬਿਜਲੀ
ਉਨ੍ਹਾਂ ਕਿਹਾ ਕਿ ਖੇਤਰ ’ਚ ਸਮੁੰਦਰੀ ਡਾਕੂ ਵਿਰੋਧੀ ਮਿਸ਼ਨ ਲਈ ਤਾਇਨਾਤ ਜੰਗੀ ਬੇੜੇ ਨੂੰ ਉਸ ਸਮੇਂ ਜਹਾਜ਼ ਨੂੰ ਰੋਕਣ ਲਈ ਭੇਜ ਦਿੱਤਾ ਗਿਆ , ਜਦੋਂ ਖੇਤਰ ’ਚ ਨਿਗਰਾਨੀ ਕਰ ਰਹੇ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ ਨੇ ਸਫਲਤਾਪੂਰਵਕ ਐੱਫ.ਵੀ. ਓਮਾਰਿਲ ਦਾ ਪਤਾ ਲਗਾ ਲਿਆ। ਸਮੁੰਦਰੀ ਫੌਜ ਨੂੰ ਸਮੁੰਦਰੀ ਡਾਕੇ ਦੀ ਘਟਨਾ ਦੀ ਜਾਣਕਾਰੀ ਦੇਰ ਰਾਤ 31 ਜਨਵਰੀ ਨੂੰ ਮਿਲੀ। ਭਾਰਤੀ ਸਮੁੰਦਰੀ ਫੌਜ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, 'ਈਰਾਨੀ ਝੰਡੇ ਵਾਲੇ ਜਹਾਜ਼ ਐੱਫ.ਵੀ. ਓਮਾਰਿਲ ’ਤੇ 7 ਸਮੁੰਦਰੀ ਡਾਕੂ ਸਵਾਰ ਹੋ ਗਏ ਸਨ, ਜਿਨ੍ਹਾਂ ਨੇ ਚਾਲਕ ਟੀਮ ਨੂੰ ਬੰਧਕ ਬਣਾ ਲਿਆ ਸੀ।
ਇਹ ਵੀ ਪੜ੍ਹੋ : Budget 2024 : ਅੰਤਰਿਮ ਬਜਟ 'ਚ FM ਸੀਤਾਰਮਨ ਨੇ ਔਰਤਾਂ ਲਈ ਕੀਤੇ ਇਹ ਵੱਡੇ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WHO ਦਾ ਅਨੁਮਾਨ; ਭਾਰਤ ’ਚ ਕੈਂਸਰ ਦੇ 14.1 ਲੱਖ ਨਵੇਂ ਮਾਮਲੇ, 9.1 ਲੱਖ ਮੌਤਾਂ
NEXT STORY