ਨਵੀਂ ਦਿੱਲੀ- ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ (ਕੋਵਿਡ-19) ਦੀ ਵੈਕਸੀਨ ਪ੍ਰਾਪਤ ਕਰਨ ਲਈ ਭਾਰਤ ਤੋਂ ਆਸ ਲਾਈ ਬੈਠੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਨ ਕੇਂਦਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਆਫ਼ਤ ਦੇ ਇਸ ਸਮੇਂ ਦੇਸ਼ ਦੀ ਵੈਕਸੀਨ ਉਤਪਾਦਨ ਸਮਰੱਥਾ ਦੀ ਵਰਤੋਂ ਸੰਪੂਰਨ ਮਨੁੱਖਤਾ ਦੇ ਕਲਿਆਣ ਲਈ ਕੀਤੀ ਜਾਵੇਗੀ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਨੂੰ ਪਹਿਲ ਦਿੰਦੇ ਹੋਏ ਉਨ੍ਹਾਂ ਨੂੰ ਮਦਦ ਵਜੋਂ ਕੋਰੋਨਾ ਵੈਕਸੀਨ ਉਪਲੱਬਧ ਕਰਵਾ ਰਿਹਾ ਹੈ। ਭਾਰਤ ਨੇ ਇਸ ਮੁਹਿੰਮ ਦੀ ਸ਼ੁਰੂਆਤ 20 ਜਨਵਰੀ ਨੂੰ ਹੀ ਕਰ ਦਿੱਤੀ ਸੀ, ਜਿਸ ਦੇ ਅਧੀਨ ਪਹਿਲੇ ਦਿਨ ਭੂਟਾਨ ਨੂੰ ਕੋਰੋਨਾ ਵੈਕਸੀਨ ਦੀ 1.5 ਲੱਖ ਖੁਰਾਕ ਜਦੋਂ ਕਿ ਮਾਲਦੀਵ ਨੂੰ ਇਕ ਲੱਖ ਖੁਰਾਕ ਉਪਲੱਬਧ ਕਰਵਾਈ ਗਈ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਨੇਪਾਲ ਨੂੰ 10 ਲੱਖ ਜਦੋਂ ਕਿ ਬੰਗਲਾਦੇਸ਼ ਨੂੰ 20 ਲੱਖ ਕੋਰੋਨਾ ਵੈਕਸੀਨ ਦੀ ਖੇਪ ਭੇਜੀ ਜਾ ਚੁਕੀ ਹੈ। ਇਸ ਮੁਹਿੰਮ ਦੇ ਅਧੀਨ ਅੱਜ ਮਿਆਂਮਾਰ ਨੂੰ 15 ਲੱਖ, ਮਾਰੀਸ਼ਸ ਨੂੰ ਇਕ ਲੱਖ ਅਤੇ ਸੇਸ਼ਲਸ ਨੂੰ ਕੋਰੋਨਾ ਵੈਕਸੀਨ ਦੀਆਂ 50 ਹਜ਼ਾਰ ਖੁਰਾਕਾਂ ਭੇਜੀਆਂ ਗਈਆਂ ਹਨ।
ਅਨੁਰਾਗ ਨੇ ਦੱਸਿਆ ਕਿ ਸ਼੍ਰੀਲੰਕਾ ਅਤੇ ਅਫ਼ਗਾਨਿਸਤਾਨ ਤੋਂ ਨਿਯਾਮਕ ਸੰਬੰਧੀ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਵੀ ਕੋਰੋਨਾ ਵੈਕਸੀਨ ਦੀ ਖੇਪ ਭੇਜੀ ਜਾਵੇਗੀ। ਇਸ ਤੋਂ ਇਲਾਵਾ ਠੇਕੇ ਦੇ ਅਧੀਨ ਸਾਊਦੀ ਅਰਬ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਮੋਰੱਕੋ, ਬੰਗਲਾਦੇਸ਼ ਅਤੇ ਮਿਆਂਮਾਰ ਨੂੰਵੀ ਕੋਰੋਨਾ ਵੈਕਸੀਨ ਦੀ ਖੇਪ ਭੇਜਣ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਪਾਕਿਸਤਾਨ ਵਲੋਂ ਹਾਲੇ ਤੱਕ ਕਿਸੇ ਤਰ੍ਹਾਂ ਦੀ ਅਪੀਲ ਨਹੀਂ ਕੀਤੀ ਗਈ ਹੈ। ਭਾਰਤ 'ਚ ਬਣੀ ਕੋਰੋਨਾ ਵੈਕਸੀਨ ਦੀ ਸਪਲਾਈ ਭੇਟ ਵਜੋਂ ਵਪਾਰਕ ਤੌਰ 'ਤੇ ਵੀ ਕਈ ਦੇਸ਼ਾਂ ਨੂੰ ਜਾਂਦੀ ਰਹੇਗੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਗਣਤੰਤਰ ਦਿਵਸ: ‘ਫੁਲ ਡ੍ਰੈੱਸ ਰਿਹਰਸਲ’ ਲਈ ਦਿੱਲੀ ਪੁਲਸ ਨੇ ਬਦਲੇ ਕਈ ਰੂਟ
NEXT STORY