ਨਵੀਂ ਦਿੱਲੀ– ਗਣਤੰਤਰ ਵਿਦਸ ਪਰੇਡ ਦੀ ਫੁਲ ਡ੍ਰੈੱਸ ਰਿਹਰਸਲ ਅੱਜ ਸਵੇਵੇ ਕਰੀਬ 10 ਵਜੇ ਸ਼ੁਰੂ ਹੋ ਚੁੱਕੀ ਹੈ। ਪਰੇਡ ਵਿਜੇ ਚੌਂਕ ਤੋਂ ਹੋ ਕੇ ਨੈਸ਼ਨਲ ਸਟੇਡੀਅਮ ਤਕ ਜਾਵੇਗੀ। ਰਿਹਰਸਲ ਖਤਮ ਹੋਣ ਤਕ ਵਿਜੇ ਚੌਂਕ ’ਤੇ ਕਿਸੇ ਵੀ ਆਵਾਜਾਈ ਦੀ ਮਨਜ਼ੂਰੀ ਨਹੀਂ ਹੈ। ਅਜਿਹੇ ’ਚ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਵੇਰ ਤੋਂ ਲੈ ਕੇ ਦੁਪਹਿਰ ਤਕ ਨਵੀਂ ਦਿੱਲੀ ਅਤੇ ਮੱਧ ਦਿੱਲੀ ’ਚ ਆਉਣ ਤੋਂ ਬਚਣ। ਕਈ ਰਸਤਿਆਂ ਨੂੰ ਬੰਦ ਕੀਤੇ ਜਾਣ ਕਾਰਨ ਵੱਡੇ ਪੱਧਰ ’ਤੇ ਟ੍ਰੈਫਿਕ ਜਾਮ ਹੋਣ ਦੀ ਸੰਭਾਵਨਾ ਹੈ।
ਇਹ ਹੈ ਪਰੇਡ ਦਾ ਰੂਟ
ਇਸ ਵਾਰ ਕੋਰੋਨਾ ਦੇ ਚਲਦੇ ਪਰੇਡ ਦੇ ਰੂਟ ਨੂੰ ਛੋਟਾ ਕਰ ਦਿੱਤਾ ਗਿਆ ਹੈ ਅਤੇ ਪਰੇਡ ਵਿਜੇ ਚੌਂਕ ਤੋਂ 3.3 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਨੈਸ਼ਨਲ ਸਟੇਡੀਅਮ ਤਕ ਜਾਵੇਗੀ। ਉਥੇ ਹੀ ਦਿੱਲੀ ਪੁਲਸ ਨੇ ਸੁਰੱਖਿਆ ਅਤੇ ਆਵਾਜਾਈ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ ਆਵਾਜਾਈ ਲਈ ਕਈ ਰਸਤੇ ਬਦਲ ਦਿੱਤੇ ਹਨ ਤਾਂ ਜੋ ਪਰੇਡ ਅਤੇ ਰਿਹਰਸਲ ਦੌਰਾਨ ਲੋਕਾਂ ਨੂੰ ਕਿਤੇ ਕੋਈ ਪਰੇਸ਼ਾਨੀ ਨਾ ਹੋਵੇ। ਪਰੇਡ ਅੱਜ ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਰਾਜਪਥ ’ਤੇ ਅਮਰ ਜਵਾਨ ਜੋਤੀ- ਇੰਡੀਆ ਗੇਟ- ਪ੍ਰਿੰਸੇਸ ਪੈਲਸ- ਤਿਲਕ ਮਾਰਗ ਰੋਡ ਤੋਂ ਹੁੰਦੇ ਹੋਏ ਗੋਲ ਚੱਕਰ ਕਟਦੇ ਹੋਏ ਸੱਜੇ ਹੱਥ ਮੁੜੇਗੀ ਅਤੇ ਗੇਟ ਨੰਬਰ 1 ਤੋਂ ਨੈਸ਼ਨਲ ਸਟੇਡੀਅਮ ’ਚ ਪ੍ਰਵੇਸ਼ ਕਰੇਗੀ। ਰਾਜਪਥ ਨਾਲ ਜੁੜੇ ਰਸਤਿਆਂ ’ਤੇ ਸ਼ੁੱਕਰਵਾਰ ਨੂੰ ਰਾਤ ਦੇ 11 ਵਜੇ ਤੋਂ ਪਰੇਡ ਖਤਮ ਹੋਣ ਤਕ ਰਫੀ ਮਾਰਗ, ਜਨਪਥ ਅਤੇ ਮਾਨ ਸਿੰਘ ਰੋਡ ’ਤੇ ਆਵਾਜਾਈ ਦੀ ਮਨਜ਼ੂਰੀ ਨਹਂ ਹੈ।
ਪੁਲਸ ਨੇ ਜਾਰੀ ਕੀਤਾ ਮਸ਼ਵਰਾ
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀ-ਹੇਕਸਾਗਾਨ ਤੋਂ ਇੰਡੀਆ ਗੇਟ ਦਾ ਰਸਤਾ ਸ਼ਨੀਵਾਰ ਨੂੰ ਸਵੇਰੇ ਸਵਾ 9 ਵਜੇ ਤੋਂ ਪੂਰੀ ਪਰੇਡ ਅਤੇ ਸਾਰੀਆਂ ਝਾਂਕੀਆਂ ਦੇ ਨੈਸ਼ਨਲ ਸਟੇਡੀਅਮ ’ਚ ਪ੍ਰਵੇਸ਼ ਕਰਨ ਤਕ ਬੰਦ ਰਹੇਗਾ। ਲੋਕਾਂ ਨੂੰ ਬੇਨਤੀ ਹੈ ਕਿ ਉਹ ਮਸ਼ਵਰੇ ਦੇ ਆਧਾਰ ’ਤੇ ਆਪਣੀ ਯਾਤਰਾ ਦਾ ਰਸਤਾ ਚੁਣਨ ਅਤੇ ਆਪਣੀ ਸੁਵਿਧ ਲਈ ਸਵੇਰੇ 9 ਵਜੇ ਤੋਂ ਦਪਹਿਰ ਸਾਡੇ 12 ਵਜੇ ਤਕ ਪਰੇਡ ਦੇ ਰਸਤਿਆਂ ’ਤੇ ਜਾਣ ਤੋਂ ਬਚਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੇਨਤੀ ਹੈ ਆਵਾਜਾਈ ਲਈ ਬਦਲੇ ਹੋਏ ਰਸਤਿਆਂ ਨੂੰ ਚੁਣੋ। ਉਨ੍ਹਾਂ ਕਿਹਾ ਕਿ 23 ਜਨਵਰੀ ਨੂੰ ਕੇਂਦਰੀ ਸੰਸਦ ਭਵਨ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤਕ ਟ੍ਰੇਨ ਦਾ ਠਹਿਰਾਵ ਬੰਦ ਰਹੇਗਾ। ਇਨ੍ਹਾਂ ਸਟੇਸ਼ਨਾਂ ਤੋਂ ਨਾ ਤਾਂ ਕੋਈ ਯਾਤਰੀ ਮੈਟਰੋ ’ਤੇ ਸਵਾਰ ਹੋ ਸਕੇਗਾ ਅਤੇ ਨਾ ਹੀ ਕੋਈ ਉੱਤਰ ਸਕੇਗਾ। ਹਾਲਾਂਕਿ, 12 ਵਜੇ ਤੋਂਬਾਅਦ ਪਹਿਲਾਂ ਵਰਗੀ ਵਿਵਸਥਾ ਸ਼ੁਰੂ ਹੋ ਜਾਵੇਗੀ।
ਇਨ੍ਹਾਂ ਰਸਤਿਆਂ ਦੀ ਕਰੋ ਵਰਤੋਂ
ਪੁਲਸ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਜੇਕਰ ਯਾਤਰਾ ਲਾਜ਼ਮੀ ਹੈ ਤਾਂ ਸੜਕ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਉੱਤਰ ਤੋਂ ਦੱਖਣ ਅਤੇ ਇਸ ਦੇ ਵਾਪਸੀ ਲਈ ਇਨ੍ਹਾਂ ਮਾਰਗਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰਿੰਗ ਰੋਡ- ਆਸ਼ਰਮ ਚੌਂਕ- ਸਰਾਏ ਕਾਲੇ ਖਾਨ- ਆਈ.ਪੀ. ਫਲਾਈਓਵਰ- ਰਾਜਘਾਟ- ਰਿੰਗ ਰੋਡ ਮਦਰਸਾ ਤੋਂ- ਲੋਧੀ ਰੋਡ ‘ਟੀ-ਪੁਆਇੰਟ’- ਅਰਬਿੰਦੋ ਮਾਰਗ- ਏਮਸ ਚੌਂਕ - ਰਿੰਗ ਰੋਡ- ਧੌਲਾ ਕੁਆਂ- ਵੰਦੇ ਮਾਤਰਮ ਮਾਰਗ- ਸ਼ੰਕਰ ਰੋਡ- ਸ਼ੇਕ ਮਜੀਬੁਰ ਰਹਿਮਾਨ ਰੋਡ ਜਾਂ ਮੰਦਰ ਮਾਰਗ ਹੁੰਦੇ ਹੋਏ ਆਪਣੀ ਯਾਤਰਾ ਕਰੋ। ਉਨ੍ਹਾਂ ਕਿਹਾ ਕਿ ਪਹਿਲਾਂ ਪੱਛਮ ਅਤੇ ਇਸ ਤੋਂ ਵਾਪਸੀ ’ਚ ਰਿੰਗ ਰੋਡ- ਭੈਰੋ ਰੋਡ- ਮਥੁਰਾ ਰੋਡ- ਲੋਥੀ ਰੋਡ- ਅਰਬਿੰਦੋ ਮਾਰਗ- ਏਮਸ ਚੌਂਕ- ਰਿੰਗ ਰੋਡ- ਧੌਲਾ ਕੁਆਂ- ਵੰਦੇ ਮਾਤਰਮ ਮਾਰਗ- ਸ਼ੰਕਰ ਰੋਡ- ਸ਼ੇਕ ਮੁਜੀਬੁਰ ਰਹਿਮਾਨ ਰੋਡ ਜਾਂ ਮੰਦਰ ਮਾਰਗ ਹੁੰਦੇ ਹੋਏ ਯਾਤਰਾ ਕਰੋ।
ਇਸ ਸਾਲ ਲਾਲ ਕਿਲ੍ਹੇ ਤਕ ਨਹੀਂ ਜਾਵੇਗੀ ਪਰੇਡ
ਉਥੇ ਹੀ ਰਿੰਗ ਰੋਡ- ਬੁਲੇਵਾਡਰ ਰੋਡ- ਬਫਖਾਨਾ ਚੌਂਕ- ਰਾਣੀ ਝਾਂਸੀ ਫਲਾਈਓਵਰ- ਫੈਜ਼ ਰੋਡ- ਵੰਦੇ ਮਾਤਰਮ ਮਾਰਗ- ਆਰ/ਏ ਸ਼ੰਕਰ ਰੋਡ। ਰਿੰਗ ਰੋਡ- ਆਈ.ਐੱਸ.ਬੀ.ਟੀ.- ਚੰਦਗੀ ਰਾਮ ਅਖਾੜਾ- ਆਈ.ਪੀ. ਕਾਲੇਜ- ਮਾਲ ਰੋਡ- ਆਜ਼ਾਦਪੁਰ- ਪੰਜਾਬੀ ਬਾਗ ਤੋਂ ਯਾਤਰਾ ਕਰੋ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਪਰੇਡ ਪਹਿਲੀ ਵਾਰ ਇਤਿਹਾਸਕ ਲਾਲ ਕਿਲ੍ਹੇ ਤਕ ਨਹੀਂ ਜਾਵੇਗੀ। ਕੋਰੋਨਾ ਕਾਲ ਦੇ ਮੱਦੇਨਜ਼ਰ ਅਜਿਹਾ ਫੈਸਲਾ ਕੀਤਾ ਗਿਆ ਹੈ। ਹਰ ਸਾਲ ਪਰੇਡ ਰਾਜਪਧ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹਾ 8.2 ਕਿਲੋਮੀਟਰ ਤਕ ਜਾਂਦੀ ਹੈ। ਇਸ ਵਾਰ ਰਾਜਪਥ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ਦੇ ਨੈਸ਼ਨਲ ਸਟੇਡੀਅਮ ਤਕ ਹੀ ਸਿਰਫ 3.3 ਕਿਲੋਮੀਟਰ ਤਕ ਹੀ ਪਰੇਡ ਜਾਵੇਗੀ।
ਕਿਸਾਨੀ ਘੋਲ: ‘ਬਜ਼ੁਰਗ ਕਿਸਾਨਾਂ ਲਈ ਮੁਫ਼ਤ ਈ-ਰਿਕਸ਼ਾ ਸੇਵਾ, ਵਿਦੇਸ਼ਾਂ ਤੋਂ ਵੀ ਪਹੁੰਚ ਰਹੇ ਹਨ ਪਰਿਵਾਰ’
NEXT STORY