ਨਵੀਂ ਦਿੱਲੀ — ਅੱਜ ਜੇਕਰ ਤੁਸੀਂ ਰੇਲਗੱਡੀ ਦੁਆਰਾ ਯਾਤਰਾ ਕਰਨ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਸਥਿਤੀ ਬਾਰੇ ਪਤਾ ਲਗਾ ਲਓ। ਭਾਰਤੀ ਰੇਲਵੇ ਨੇ ਅੱਜ ਵੱਖ-ਵੱਖ ਰੂਟਾਂ 'ਤੇ ਚਲਣ ਵਾਲੀਆਂ ਟ੍ਰੇਨਾਂ ਨੂੰ ਕੈਂਸਲ ਕਰ ਦਿੱਤਾ ਹੈ। ਰੇਲਵੇ ਦੇ ਇਸ ਆਦੇਸ਼ ਤੋਂ ਸਾਫ ਹੋ ਗਿਆ ਹੈ ਕਿ ਇਹ ਸਾਰੀਆਂ ਟ੍ਰੇਨਾਂ ਅੱਜ ਆਪਣੇ ਰੂਟ 'ਤੇ ਨਹੀਂ ਦੌੜਣਗੀਆਂ। ਇਸ ਤੋਂ ਇਲਾਵਾ ਰੇਲਵੇ ਨੇ 89 ਟ੍ਰੇਨਾਂ ਦੇ ਰੂਟ ਬਦਲੇ ਹਨ।
ਰੇਲਵੇ ਨੇ ਕੁਝ ਮੇਲ ਅਤੇ ਐਕਸਪ੍ਰੈੱਸ ਰੇਲਗੱਡੀਆਂ ਸਮੇਤ ਕੁਝ ਸਪੈਸ਼ਲ ਰੇਲਗੱਡੀਆਂ ਨੂੰ ਵੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਵੱਡੀ ਸੰਖਿਆ ਵਿਚ ਪੈਸੰਜਰ ਟ੍ਰੇਨਾਂ ਨੂੰ ਵੀ ਰੱਦ ਕੀਤਾ ਹੈ। ਰੇਲਵੇ ਨੇ ਜਿਹੜੀਆਂ ਟ੍ਰੇਨਾਂ ਦੇ ਰੂਟ ਵਿਚ ਬਦਲਾਅ ਕੀਤਾ ਹੈ ਉਨ੍ਹਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਫਰ ਦੌਰਾਨ ਜੇਕਰ ਤੁਸੀਂ ਕਿਤੇ ਉਤਰਣਾ ਹੈ ਤਾਂ ਟ੍ਰੇਨ ਦਾ ਰੂਟ ਬਦਲ ਚੁੱਕਾ ਹੈ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।




ਇਸ ਕਾਰਨ ਰੱਦ ਹੋ ਰਹੀਆਂ ਹਨ ਟ੍ਰੇਨਾਂ
ਭਾਰਤੀ ਰੇਲਵੇ ਦੇਸ਼ ਭਰ ਵਿਚ ਰੋਜ਼ਾਨਾ 12,600 ਰੇਲਗੱਡੀਆਂ ਦਾ ਸੰਚਾਲਨ ਕਰਦਾ ਹੈ। ਇਸ ਵਿਚ ਹਰ ਰੋਜ਼ 2.3 ਕਰੋੜ ਦੇ ਕਰੀਬ ਲੋਕ ਯਾਤਰਾ ਕਰਦੇ ਹਨ। ਦੱਸਿਆ ਗਿਆ ਹੈ ਕਿ ਦੇਸ਼ ਭਰ ਵਿਚ ਰੇਲਵੇ ਦੇ ਵੱਖ-ਵੱਖ ਜ਼ੋਨ ਵਿਚ ਅੱਜਕੱਲ੍ਹ ਮੁਰੰਮਤ ਦਾ ਕੰਮ ਚਲ ਰਿਹਾ ਹੈ। ਭਾਰਤੀ ਰੇਲਵੇ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਮੇਂ-ਸਮੇਂ 'ਤੇ ਪਟੜੀਆਂ ਅਤੇ ਹੋਰ ਮੁਰੰਮਤ ਕੰਮਾਂ ਲਈ ਕਈ ਵਾਰ ਟ੍ਰੈਫਿਕ ਬਲਾਕ ਲਏ ਜਾਂਦੇ ਹਨ। ਇਸ ਕਾਰਨ ਟ੍ਰੇਨਾਂ ਦੇ ਵਧੀਆ ਸੰਚਾਲਨ ਲਈ ਇਨ੍ਹਾਂ ਨੂੰ ਕੁਝ ਸਮੇਂ ਲਈ ਬੰਦ ਕਰਨਾ ਪੈਂਦਾ ਹੈ।
ਭਾਰਤੀ ਰੇਲਵੇ ਨੇ ਜਿਹੜੀਆਂ ਟ੍ਰੇਨਾਂ ਨੂੰ ਰੱਦ ਕੀਤਾ ਹੈ ਉਸਦੀ ਸੂਚੀ ਰੇਲਵੇ ਦੀ ਵੈਬਸਾਈਟ 'ਨੈਸ਼ਨਲ ਟ੍ਰੇਨ ਇਨਕੁਆਇਰੀ ਸਿਸਟਮ' 'ਤੇ ਵੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਟੇਸ਼ਨਾਂ 'ਤੇ ਵੀ ਟ੍ਰੇਨਾਂ ਰੱਦ ਕੀਤੇ ਜਾਣ ਦੇ ਸਬੰਧ 'ਚ ਜਾਣਕਾਰੀ ਦਿੱਤੀ ਜਾ ਰਹੀ ਹੈ। ਯਾਤਰੀ ਰੇਲਵੇ ਦੀ ਹੈਲਪਲਾਈਨ 139 ਸੇਵਾ 'ਤੇ ਐਸ.ਐਮ.ਐਸ. ਕਰਕੇ ਵੀ ਟ੍ਰੇਨਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਪਸੰਦ ਦੀ ਕਾਰ ਨਾ ਮਿਲਣ 'ਤੇ 'ਸ਼ਹਿਜ਼ਾਦੇ' ਨੇ ਨਹਿਰ 'ਚ ਤਾਰੀ BMW
NEXT STORY