ਨਵੀਂ ਦਿੱਲੀ- ਭਾਰਤੀ ਰੇਲਵੇ 'ਚ ਸਰਕਾਰੀ ਨੌਕਰੀ ਦੇ ਇਛੁੱਕ ਉਮੀਦਵਾਰਾਂ ਲਈ ਗਰੁੱਪ ਸੀ ਅਤੇ ਡੀ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਹਾਲ ਹੀ 'ਚ ਪੂਰਬੀ ਰੇਲਵੇ ਨੇ ਲੇਵਲ 1,2,3,4 ਅਤੇ 5 ਅਹੁਦਿਆਂ 'ਤੇ ਭਰਤੀ ਕੱਢੀ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 14 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਰੇਲਵੇ ਨੇ ਇਹ ਭਰਤੀ ਖ਼ਾਸ ਤੌਰ 'ਤੇ ਖਿਡਾਰੀਆਂ ਲਈ ਕੱਢੀ ਹੈ। ਜਿਸ 'ਚ ਤੀਰਅੰਦਾਜ਼ੀ, ਐਥਲੇਟਿਕਸ, ਬਾਕਸਿੰਗ ਸ਼ੂਟਿੰਗ, ਬਾਸਕੇਟਬਾਲ, ਫੁੱਟਬਾਲ, ਪਾਵਰ ਲਿਫਟਿੰਗ, ਵਾਲੀਬਾਲ, ਕ੍ਰਿਕੇਟ ਸਮੇਤ ਵੱਖ-ਵੱਖ ਖੇਡਾਂ ਲਈ ਭਰਤੀਆਂ ਹਨ।
ਗਰੁੱਪ ਸੀ ਲੇਵਲ4/ਲੇਵਲ-5 ਲਈ 5 ਅਹੁਦੇ,
ਗਰੁੱਪ ਸੀ ਲੇਵਲ2/ਲੇਵਲ-3 ਲਈ 16 ਅਹੁਦੇ
ਗਰੁੱਪ ਡੀ ਲੇਵਲ-1 ਲਈ 39 ਅਹੁਦੇ
ਕੁੱਲ 60 ਅਹੁਦੇ 'ਤੇ ਭਰਤੀਆਂ ਕੀਤੀਆਂ ਜਾਣਗੀਆਂ।
ਸਿੱਖਿਆ ਯੋਗਤਾ
ਰੇਲਵੇ ਸਪੋਰਸਟ ਕੋਟੇ ਦੀ ਇਸ ਭਰਤੀ 'ਚ ਲੇਵਲ-4 ਜਾਂ 5 ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗਰੈਜੂਏਟ ਹੋਣਾ ਚਾਹੀਦਾ। ਲੇਵਲ-2 ਜਾਂ 3 ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉੱਥੇ ਹੀ ਲੇਵਲ-1 ਲਈ 10ਵੀਂ/ਆਈਟੀਆਈ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਹੁਣ 2 ਘੰਟਿਆਂ 'ਚ ਹੀ ਤਿਰੂਪਤੀ ਮੰਦਰ 'ਚ ਦਰਸ਼ਨ, VIP ਕੋਟਾ ਵੀ ਬੰਦ
NEXT STORY