ਨਵੀਂ ਦਿੱਲੀ— ਭਾਰਤੀ ਵਿਗਿਆਨੀਆਂ ਵਲੋਂ ਭੇਜਿਆ ਗਿਆ 'ਚੰਦਰਯਾਨ-2' ਭਾਵੇਂ ਹੀ ਆਪਣੀ ਮੰਜ਼ਲ 'ਤੇ ਪਹੁੰਚਣ ਤੋਂ ਕੁਝ ਸਮੇਂ ਪਹਿਲਾਂ ਗਾਇਬ ਹੋ ਗਿਆ ਹੋਵੇ ਪਰ ਭਾਰਤ ਦੀ ਇਸ ਕੋਸ਼ਿਸ਼ ਦੀ ਸਾਰੇ ਸ਼ਲਾਘਾ ਕਰ ਰਹੇ ਹਨ। ਇਸ ਸਿਲਸਿਲੇ 'ਚ ਸਭ ਤੋਂ ਪਹਿਲਾਂ ਭੂਟਾਨ ਵਲੋਂ ਭਾਰਤ ਦੇ ਨਾਂ ਸੰਦੇਸ਼ ਆਇਆ। ਗੁਆਂਢੀ ਦੇਸ਼ ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਭਾਰਤ ਦੀ ਇਸ ਕੋਸ਼ਿਸ਼ ਦੀ ਤਾਰੀਫ਼ ਕੀਤੀ ਅਤੇ ਆਸ ਜ਼ਾਹਰ ਕੀਤੀ ਕਿ ਭਾਰਤ ਇਕ ਦਿਨ ਚੰਨ 'ਤੇ ਜ਼ਰੂਰ ਪਹੁੰਚ ਸਕੇਗਾ।
ਮੋਦੀ ਨੂੰ ਜਾਣਦੇ ਹਾਂ, ਇਸਰੋ ਇਕ ਦਿਨ ਜ਼ਰੂਰ ਕਾਮਯਬ ਹੋਵੇਗਾ
ਸ਼ੇਰਿੰਗ ਨੇ ਲਿਖਿਆ,''ਸਾਨੂੰ ਭਾਰਤ ਅਤੇ ਉਨ੍ਹਾਂ ਦੇ ਵਿਗਿਆਨੀਆਂ 'ਤੇ ਮਾਣ ਹੈ। 'ਚੰਦਰਯਾਨ-2' ਨੂੰ ਆਖਰੀ ਮਿੰਟਾਂ 'ਚ ਕੁਝ ਪਰੇਸ਼ਾਨੀਆਂ ਜ਼ਰੂਰ ਆਈਆਂ ਪਰ ਤੁਸੀਂ (ਭਾਰਤ) ਜੋ ਸਾਹਸ ਅਤੇ ਕਠਿਨ ਮਿਹਨਤ ਕੀਤੀ, ਉਹ ਇਤਿਹਾਸਕ ਹੈ। ਪੀ.ਐੱਮ. ਮੋਦੀ ਨੂੰ ਅਸੀਂ ਜਾਣਦੇ ਹਾਂ। ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸਰੋ ਦੀ ਟੀਮ ਇਸ ਨੂੰ ਇਕ ਦਿਨ ਜ਼ਰੂਰ ਪੂਰਾ ਕਰੇਗੀ।''
ਚੰਨ ਦੀ ਸਤਿਹ ਤੋਂ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟਿਆ
ਜ਼ਿਕਰਯੋਗ ਹੈ ਕਿ ਭਾਰਤ ਦਾ ਮਹੱਤਵਪੂਰਨ ਮਿਸ਼ਨ ਚੰਦਰਯਾਨ-2 ਸ਼ੁਕੱਰਵਾਰ ਦੇਰ ਰਾਤ ਚੰਨ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ 'ਤੇ ਆ ਕੇ ਗਵਾਚ ਗਿਆ। ਚੰਨ ਦੀ ਸਤਿਹ ਵੱਲ ਵਧਿਆ ਲੈਂਡਰ ਵਿਕਰਮ ਦਾ ਚੰਨ ਦੀ ਸਤਿਹ ਤੋਂ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟ ਗਿਆ। ਇਸ ਤੋਂ ਠੀਕ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇਸ ਅਣਹੋਣੀ ਨਾਲ ਇਸਰੋ ਦੇ ਕੰਟਰੋਲ ਰੂਮ 'ਚ ਅਚਾਨਕ ਸੰਨਾਟਾ ਪਸਰ ਗਿਆ। ਟੀ.ਵੀ. ਦੇਖ ਰਹੇ ਦੇਸ਼ ਦੇ ਲੱਖਾਂ ਲੋਕ ਮਾਊਸੀ 'ਚ ਡੁੱਬ ਗਈ। ਇਹ ਸਭ ਕੁਝ ਚੰਦਰਯਾਨ-2 'ਤੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਦੇ ਸਭ ਤੋਂ ਮੁਸ਼ਕਲ 15 ਮਿੰਟਾਂ ਦੌਰਾਨ ਹੋਇਆ। ਹਾਲੇ ਵੀ ਵਿਕਰਮ ਅਤੇ ਪ੍ਰਗਿਆਨ ਤੋਂ ਸੰਪਰਕ ਦੀਆਂ ਉਮੀਦਾਂ ਬਾਕੀ ਹਨ ਪਰ ਇਹ ਕਿਸੇ ਚਮਤਕਾਰ ਦੇ ਵਰਗਾ ਹੀ ਹੋਵੇਗਾ।
PM ਨਰਿੰਦਰ ਮੋਦੀ ਨਾਲ ਗਲੇ ਲੱਗ ਕੇ ਭਾਵੁਕ ਹੋਏ ਇਸਰੋ ਚੀਫ (ਵੀਡੀਓ)
NEXT STORY