ਨਵੀਂ ਦਿੱਲੀ- ਕੈਂਸਰ ਦੇ ਇਲਾਜ 'ਚ ਕੀਮੋਥੈਰੇਪੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇਕ ਇਹ ਹੈ ਕਿ ਦਵਾਈ ਕੈਂਸਰ ਸੈੱਲਾਂ ਦੇ ਨਾਲ ਕੁਝ ਸਿਹਤਮੰਦ ਸੈੱਲਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਸਮੱਸਿਆ ਨੂੰ ਘੱਟ ਕਰਨ ਲਈ ਭਾਰਤੀ ਵਿਗਿਆਨੀਆਂ ਨੇ RK-251 ਨਾਂ ਦੀ ਇਕ 'ਸਮਾਰਟ' ਦਵਾਈ ਤਿਆਰ ਕੀਤੀ ਹੈ। ਇਸ ਨੂੰ ਕੈਂਸਰ ਦੇ ਵੱਧ ਟਾਰਗੇਟ ਅਤੇ ਘੱਟ ਨੁਕਸਾਨ ਵਾਲੇ ਇਲਾਜ ਵੱਲ ਇਕ ਮਹੱਤਵਪੂਰਨ ਸ਼ੁਰੂਆਤੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।
ਸਰਕਾਰ ਨੇ ਇਸ ਦਵਾਈ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਕੈਂਸਰ ਸੈੱਲਾਂ ਦੇ ਖ਼ਾਸ ਰਸਾਇਣ ਮਾਹੌਲ 'ਚ ਪਹੁੰਚਣ 'ਤੇ ਸਰਗਰਮ ਹੋਵੇ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਕੀਮੋਥੈਰੇਪੀ ਦਾ ਵਿਕਲਪ ਵੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਦਵਾਈ ਨੂੰ ਅਜੇ ਪ੍ਰੀਖਣਾਂ ਦੇ ਕਈ ਦੌਰ 'ਚੋਂ ਲੰਘਣਾ ਹੈ।
ਮੀਡੀਆ ਰਿਪੋਰਟ ਅਨੁਸਾਰ, ਇਹ ਸੋਧ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀ ਇਨ ਸਾਇੰਸ ਐਂਡ ਤਕਨਾਲੋਜੀ (ਆਈਏਐੱਸਐੱਸਟੀ) ਅਤੇ ਆਈਆਈਟੀ ਗੁਹਾਟੀ ਦੇ ਵਿਗਿਆਨੀਆਂ ਨੇ ਕੀਤਾ ਹੈ। ਸੋਧ ਦੀ ਅਗਵਾਈ ਆਈਏਐੱਸਐੱਸਟੀ ਦੇ ਡਾ. ਅਸਿਸ ਬਾਲਾ ਅਤੇ ਆਈਆਈਟੀ ਗੁਹਾਟੀ ਦੇ ਡਾ. ਕ੍ਰਿਸ਼ਨਾ ਪੀ. ਭਾਬਕ ਨੇ ਕੀਤਾ ਹੈ। ਸੋਧ ਦੇ ਨਤੀਜੇ ਜਨਰਲ ਆਫ਼ ਮੈਡੀਸਨਲ ਕੈਮਿਸਟ੍ਰੀ 'ਚ ਪ੍ਰਕਾਸ਼ਿਤ ਹੋਏ ਹਨ।
ਆਰਕੇ-251 ਨੂੰ ਆਸਾਨ ਭਾਸ਼ਾ 'ਚ ਇਕ ਅਜਿਹੇ 'ਮਾਲਿਕਿਊਲਰ ਸਵਿਚ' ਦੀ ਤਰ੍ਹਾਂ ਸਮਝਿਆ ਜਾ ਸਕਦਾ ਹੈ, ਜੋ ਕੈਂਸਰ ਸੈੱਲ ਦੇ ਮਾਹੌਲ 'ਚ ਪਹੁੰਚਣ ਤੋਂ ਬਾਅਦ ਸਰਗਰਮ ਹੋਣ ਲਈ ਤਿਆਰ ਕੀਤਾ ਗਿਆ ਹੈ। ਕਈ ਕੈਂਸਰ ਸੈੱਲਾਂ 'ਚ ਰਿਐਕਟਿਵ ਆਕਸੀਜਨ ਸਪੀਸ਼ੀਜ (ਆਰਓਐੱਸ) ਦਾ ਪੱਧਰ ਆਮ ਸੈੱਲਾਂ ਦੀ ਤੁਲਨਾ 'ਚ ਜ਼ਿਆਦਾ ਹੁੰਦਾ ਹੈ। ਵਿਗਿਆਨੀਆਂ ਨੇ ਇਸੇ ਅੰਤਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਖੋਜਕਰਤਾਵਾਂ ਨੇ RK-251 ਦੀ ਜਾਂਚ ਟ੍ਰਿਪਲ-ਨੈਗੇਟਿਵ ਛਾਤੀ ਦੇ ਕੈਂਸਰ ਸੈੱਲਾਂ 'ਤੇ ਕੀਤੀ, ਜੋ ਕਿ ਛਾਤੀ ਦੇ ਕੈਂਸਰ ਦੀ ਇਕ ਮੁਕਾਬਲਤਨ ਹਮਲਾਵਰ ਕਿਸਮ ਹੈ। ਪ੍ਰਯੋਗਸ਼ਾਲਾ 'ਚ, ਦਵਾਈ ਨੇ ਆਮ ਸੈੱਲਾਂ ਨਾਲੋਂ ਕੈਂਸਰ ਸੈੱਲਾਂ 'ਤੇ ਵਧੇਰੇ ਮਜ਼ਬੂਤ ਪ੍ਰਭਾਵ ਦਿਖਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕਾਂਗਰਸ ਦੇ ਕਲੇਸ਼ ਵਿਚਾਲੇ ਰਾਹੁਲ ਗਾਂਧੀ ਨੂੰ ਮਿਲੇ ਭੂਪੇਸ਼ ਬਘੇਲ, ਬੈਠਕ ਮਗਰੋਂ ਦੱਸੀ ਅੱਗੇ ਦੀ ਪਲਾਨਿੰਗ
NEXT STORY