ਨੈਸ਼ਨਲ ਡੈਸਕ- 23 ਅਗਸਤ 2026 ਨੂੰ ਭਾਰਤ ਦੇ ਤੀਜੇ ਰਾਸ਼ਟਰੀ ਸਪੇਸ ਦਿਵਸ ਮੌਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਚੰਦਰਯਾਨ-3 ਦੀ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲ ਲੈਂਡਿੰਗ ਤੋਂ 3 ਸਾਲ ਬਾਅਦ ਭਾਰਤ ਦਾ ਸਪੇਸ ਸੈਕਟਰ ਸਿਰਫ਼ ਸਰਕਾਰੀ ਮਿਸ਼ਨਾਂ ਤੱਕ ਸੀਮਤ ਨਹੀਂ ਰਿਹਾ। ਦੇਸ਼ ਦੇ ਨੌਜਵਾਨ ਹੁਣ ਸਿਰਫ਼ ਰਾਕੇਟ ਲਾਂਚ ਦੇਖ ਨਹੀਂ ਰਹੇ, ਸਗੋਂ ਖੁਦ ਨਵੇਂ ਰਾਕੇਟ ਅਤੇ ਸੈਟੇਲਾਈਟ ਬਣਾ ਵੀ ਰਹੇ ਹਨ।
ਤੇਜ਼ੀ ਨਾਲ ਅੱਗੇ ਵਧ ਰਹੇ ਭਾਰਤ ਦੇ ਸਪੇਸ ਪ੍ਰੋਗਰਾਮ ਦੌਰਾਨ 400 ਤੋਂ ਵੱਧ ਸਪੇਸ ਸਟਾਰਟਅੱਪ ਦੇਸ਼ 'ਚ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਪੇਸ ਸਟਾਰਟਅੱਪਸ ਦੇ ਸੀ.ਈ.ਓਜ਼ ਨਾਲ ਕੀਤੀਆਂ ਗਈਆਂ ਬੈਠਕਾਂ ਇਹ ਦਰਸਾਉਂਦੀਆਂ ਹਨ ਕਿ ਭਾਰਤੀ ਸਪੇਸ ਸੈਕਟਰ ਹੁਣ ਵਿਸ਼ਵ ਪੱਧਰੀ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਚੁੱਕਾ ਹੈ।
ਇਸਰੋ ਹੁਣ ਰਵਾਇਤੀ ਲਾਂਚ ਵਾਹਨਾਂ- ਜਿਵੇਂ SSLV, PSLV, LVM3 ਦਾ ਨਿਰਮਾਣ ਹੌਲੀ-ਹੌਲੀ ਪ੍ਰਾਈਵੇਟ ਉਦਯੋਗਾਂ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਵਰਗੀਆਂ ਕੰਪਨੀਆਂ ਨੂੰ ਸੌਂਪ ਰਿਹਾ ਹੈ। ਇਸ ਨਾਲ ਇਸਰੋ ਆਪਣਾ ਧਿਆਨ ਐਡਵਾਂਸਡ ਰਿਸਰਚ, ਗਗਨਯਾਨ, ਭਾਰਤੀ ਸਪੇਸ ਸਟੇਸ਼ਨ, ਮੰਗਲ ਅਤੇ ਸ਼ੁੱਕਰ ਮਿਸ਼ਨਾਂ 'ਤੇ ਕੇਂਦ੍ਰਿਤ ਕਰ ਸਕੇਗਾ।
ਇਸੇ ਦੌਰਾਨ ਦੇਸ਼ ਦੀਆਂ ਸਕਾਈਰੂਟ ਅਤੇ ਅਗਨੀਕੁਲ ਵਰਗੀਆਂ ਕੰਪਨੀਆਂ ਮੁੜ-ਵਰਤੋਂਯੋਗ ਰਾਕੇਟ ਲਾਂਚ ਵਾਹਨਾਂ ਅਤੇ ਮੀਥੇਨ-ਬੇਸਡ ਇੰਜਣਾਂ ਦੇ ਵਿਕਾਸ 'ਤੇ ਕੰਮ ਕਰ ਰਹੀਆਂ ਹਨ, ਜਦਕਿ ਪਿਕਸਲ ਕੰਪਨੀ ਅਰਥ ਓਬਜ਼ਰਵੇਸ਼ਨ ਲਈ ਆਪਣੇ ਸੈਟੇਲਾਈਟ ਤਿਆਰ ਕਰ ਕੇ ਲਾਂਚ ਕਰ ਰਹੀ ਹੈ। ਦੇਸ਼ ਦੇ ਨੌਜਵਾਨ ਇੰਜੀਨੀਅਰ ਪ੍ਰੋਪਲਸ਼ਨ ਸਿਸਟਮ, ਕੰਪੋਜ਼ਿਟ ਮਟੀਰੀਅਲ ਅਤੇ ਇਨ-ਆਰਬਿਟ ਸਰਵਿਸਿੰਗ ਵਰਗੀਆਂ ਐਡਵਾਂਸਡ ਟੈਕਨਾਲੋਜੀਆਂ ਨੂੰ ਵਿਕਸਿਤ ਕਰ ਰਹੇ ਹਨ।
ਭਾਰਤ ਦਾ ਟੀਚਾ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਅਤੇ 2040 ਤੱਕ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ 'ਤੇ ਭੇਜਣਾ ਹੈ। ਗਲੋਬਲ ਸਪੇਸ ਇਕਾਨਮੀ 'ਚ ਆਪਣੀ ਹਿੱਸੇਦਾਰੀ ਵਧਾਉਣ ਲਈ ਭਾਰਤੀ ਸਟਾਰਟਅੱਪਸ ਖੇਤੀਬਾੜੀ, ਮੌਸਮ ਵਿਗਿਆਨ ਅਤੇ ਰੱਖਿਆ ਖੇਤਰ 'ਚ ਵੀ ਸਪੇਸ ਡਾਟਾ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੇ ਹਨ, ਤਾਂ ਜੋ ਭਾਰਤ ਸਪੇਸ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾ ਸਕੇ।
ਕੋਲਕਾਤਾ ਦੇ ਸਕੂਲ 'ਚ ਬੱਚੇ ਨੂੰ ਸੱਪ ਨੇ ਡੰਗਿਆ, ਹਸਪਤਾਲ 'ਚ ਭਰਤੀ
NEXT STORY